ਮੱਧ ਪ੍ਰਦੇਸ਼ ਦੇ ਰੀਵਾ ਤੋਂ ਭਾਜਪਾ ਸਾਂਸਦ ਜਨਾਰਦਨ ਮਿਸ਼ਰਾ ਦਾ ਇੱਕ ਵਿਵਾਦਿਤ ਬਿਆਨ ਸਾਹਮਣੇ ਆਇਆ ਹੈ। ਇਸ ਵਿਚ ਉਹ ਇਕ ਪ੍ਰੋਗਰਾਮ ਦੌਰਾਨ ਲੋਕਾਂ ਨਾਲ ਭ੍ਰਿਸ਼ਟਾਚਾਰ ਬਾਰੇ ਗੱਲ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਲੋਕ ਸਰਪੰਚ ‘ਤੇ ਭ੍ਰਿਸ਼ਟਾਚਾਰ ਦਾ ਦੋਸ਼ ਲਗਾਉਂਦੇ ਹਨ ਪਰ ਮੈਂ ਉਨ੍ਹਾਂ ਨੂੰ ਮਜ਼ਾਕ ਵਿਚ ਕਹਿੰਦਾ ਹਾਂ ਕਿ ਸਰਪੰਚ ਨੇ 15 ਲੱਖ ਦਾ ਭ੍ਰਿਸ਼ਟਾਚਾਰ ਕੀਤਾ ਹੈ ਤਾਂ ਇਸ ਲਈ ਸਾਡੇ ਨਾਲ ਗੱਲ ਨਾ ਕਰੋ। ਜੇਕਰ ਉਹ 15 ਲੱਖ ਤੋਂ ਵੱਧ ਕਰ ਰਿਹਾ ਹੈ ਤਾਂ ਇਹ ਭ੍ਰਿਸ਼ਟਾਚਾਰ ਹੈ’।
ਆਪਣੇ ਦਿੱਤੇ ਬਿਆਨ ਦੀ ਸਫਾਈ ਦਿੰਦਿਆਂ ਜਨਾਰਦਨ ਮਿਸ਼ਰਾ ਨੇ ਕਿਹਾ ਕਿ 7 ਲੱਖ ਤਾਂ ਸਰਪੰਚ ਨੇ ਪਿਛਲੀਆਂ ਚੋਣਾਂ ਵਿਚ ਖਰਚ ਕੀਤੇ ਸਨ। ਅਗਲੀਆਂ ਚੋਣਾਂ ਵਿਚ 7 ਲੱਖ ਰੁਪਏ ਖਰਚ ਕੀਤੇ ਜਾਣਗੇ। ਜੇਕਰ ਮਹਿੰਗਾਈ ਵਧਦੀ ਹੈ ਤਾਂ ਇੱਕ ਲੱਖ ਹੋਰ ਜੋੜ ਲਓ। 15 ਲੱਖ ਹੋ ਗਏ। ਇਹ ਪਹਿਲੀ ਵਾਰ ਨਹੀਂ ਹੋਇਆ ਜਦੋਂ ਜਨਾਰਦਨ ਮਿਸ਼ਰਾ ਨੇ ਕੋਈ ਵਿਵਾਦਿਤ ਬਿਆਨ ਦਿੱਤਾ ਹੈ। ਇਸ ਤੋਂ ਪਹਿਲਾਂ ਵੀ ਉਹ ਆਪਣੇ ਬਿਆਨਾਂ ਕਾਰਨ ਵਿਵਾਦਾਂ ਵਿਚ ਘਿਰੇ ਰਹੇ ਹਨ।
ਵੀਡੀਓ ਲਈ ਕਲਿੱਕ ਕਰੋ -: