ਵਿਸ਼ਵ ਸਿਹਤ ਸੰਗਠਨ (ਡਬਲਿਊ. ਐੱਚ. ਓ.) ਦੇ ਮੁਖੀ ਨੇ ਕਿਹਾ ਕਿ ਮਹਾਮਾਰੀ ਦਾ ਗੰਭੀਰ ਦੌਰ 2022 ਵਿੱਚ ਖਤਮ ਹੋ ਸਕਦਾ ਹੈ ਪਰ ਸੰਕਟ ਤੋਂ ਬਾਹਰ ਨਿਕਲਣਾ ਇਸ ਗੱਲ ‘ਤੇ ਨਿਰਭਰ ਕਰੇਗਾ ਕਿ ਜੁਲਾਈ ਦੀ ਸ਼ੁਰੂਆਤ ਤੱਕ ਹਰ ਦੇਸ਼ ਆਪਣੀ 70 ਫ਼ੀਸਦੀ ਆਬਾਦੀ ਦਾ ਟੀਕਾਕਰਨ ਪੂਰਾ ਕਰ ਲਵੇ।
ਉਨ੍ਹਾਂ ਕਿਹਾ ਕਿ ਨਵੇਂ ਸਾਲ ਦੇ ਮੌਕੇ ਸਾਰੇ ਦੇਸ਼ਾਂ ਨੂੰ ਇਹ ਸੰਕਲਪ ਲੈਣਾ ਚਾਹੀਦਾ ਹੈ। ਡਬਲਿਊ. ਐੱਚ. ਓ. ਡਾਇਰੈਕਟਰ ਜਨਰਲ ਟੈਡਰੋਸ ਨੇ ਪੱਤਰਕਾਰਾਂ ਨੂੰ ਕਿਹਾ “ਸਿਹਤ ਸੇਵਾਵਾਂ ਵਿੱਚ ਨਾ-ਬਰਾਬਰੀ ਨੂੰ ਖਤਮ ਕਰਨਾ ਹੀ ਮਹਾਮਾਰੀ ਨੂੰ ਖਤਮ ਕਰਨ ਦੀ ਕੁੰਜੀ ਹੈ”
ਉਨ੍ਹਾਂ ਕਿਹਾ ਕਿ ਇਹ ਸਮਾਂ ਰਾਸ਼ਟਰਵਾਦ ਤੋਂ ਉੱਪਰ ਉੱਠਣ ਅਤੇ ਵੈਕਸੀਨ ਅਸਮਾਨਤਾ ਨੂੰ ਖਤਮ ਕਰਕੇ ਆਬਾਦੀ ਅਤੇ ਆਰਥਿਕਤਾਵਾਂ ਦੀ ਰੱਖਿਆ ਕਰਨ ਦਾ ਹੈ। ਡਬਲਿਊ. ਐੱਚ. ਓ. ਮੁਖੀ ਮੁਤਾਬਕ, ਜਿਨ੍ਹਾਂ ਗਰੀਬ ਦੇਸ਼ਾਂ ਦੀ ਵੈਕਸੀਨ ਤੱਕ ਪਹੁੰਚ ਨਹੀਂ ਹੈ ਉਨ੍ਹਾਂ ਦੀ ਮਦਦ ਕਰਨ ਨਾਲ ਵਿਸ਼ਵ ਭਰ ਦੀ ਆਬਾਦੀ ਨੂੰ ਮਹਾਮਾਰੀ ਦੇ ਹੋਰ ਗੰਭੀਰ ਰੂਪ ਤੋਂ ਬਚਾਇਆ ਜਾ ਸਕਦਾ ਹੈ।
ਵੀਡੀਓ ਲਈ ਕਲਿੱਕ ਕਰੋ -:
“sri darbar sahib ਬੇਅਦਬੀ ਮਾਮਲੇ ਨਾਲ ਜੁੜੀ ਇੱਕ ਹੋਰ CCTV ਆਈ ਸਾਹਮਣੇ”
ਉਨ੍ਹਾਂ ਇਸ ਗੱਲ ਤੇ ਜ਼ੋਰ ਦਿੱਤਾ ਕਿ ਹਰ ਦੇਸ਼ ਆਪਣੀ ਘੱਟੋ-ਘੱਟੋ 70 ਫੀਸਦੀ ਦਾ ਟੀਕਾਕਰਨ ਪੂਰੀ ਤਰ੍ਹਾਂ ਕਰਨ ਦਾ ਸੰਕਲਪ ਲਵੇ। ਡਬਲਿਊ. ਐੱਚ. ਓ. ਮੁਖੀ ਨੇ ਕਿਹਾ, ”ਮਾਸਕ, ਟੀਕੇ ਵਰਗੇ ਸਿਹਤ ਸਾਧਨਾਂ ਦੀ ਜਮ੍ਹਾਂਖੋਰੀ ਨੇ ਛੋਟੇ ਦੇਸ਼ਾਂ ਨੂੰ ਕਮਜ਼ੋਰ ਕੀਤਾ ਤੇ ਨਵੇਂ ਰੂਪਾਂ ਦੇ ਉਭਾਰ ਲਈ ਸਥਿਤੀਆਂ ਪੈਦਾ ਕੀਤੀਆਂ।” ਉਨ੍ਹਾਂ ਕਿਹਾ ਕਿ ਹੁਣ ਸਾਡੇ ਕੋਲ ਜੁਲਾਈ 2022 ਦੀ ਸ਼ੁਰੂਆਤ ਤੱਕ 70 ਫੀਸਦੀ ਆਬਾਦੀ ਨੂੰ ਟੀਕਾਕਰਨ ਕਰਨ ਲਈ 185 ਦਿਨ ਹਨ ਅਤੇ ਸਮਾਂ ਹੁਣ ਸ਼ੁਰੂ ਹੁੰਦਾ ਹੈ।