ਜੰਮੂ ਕਸ਼ਮੀਰ ‘ਚ ਦਹਿਸ਼ਤਗਰਦਾਂ ਨਾਲ ਲੋਹਾ ਲੈਂਦਿਆਂ ਸ਼ਹੀਦ ਹੋਏ ਸਿਪਾਹੀ ਜਸਬੀਰ ਸਿੰਘ ਪੁੱਤਰ ਗੁਰਭੇਜ ਸਿੰਘ ਹਲਕਾ ਖਡੂਰ ਸਾਹਿਬ ਦੇ ਪਿੰਡ ਵੇਈਂ ਪੂਈਂ ਵਿਚ ਅੱਜ ਅੰਤਿਮ ਸੰਸਕਾਰ ਕੀਤਾ ਜਾਵੇਗਾ। ਪਿੰਡ ਵਾਸੀਆਂ ਵੱਲੋਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਦਾ ਸਸਕਾਰ ਸੰਨ 1 ਮਈ 2017 ਵਿਚ ਸ਼ਹੀਦ ਹੋਏ ਸੂਬੇਦਾਰ ਪਰਮਜੀਤ ਸਿੰਘ ਜੀ ਦੀ ਸਮਾਧ ਕੋਲ ਕੀਤਾ ਜਾਵੇਗਾ। ਲਗਭਗ 4 ਵਜੇ ਦੇ ਕਰੀਬ ਮ੍ਰਿਤਕ ਦੇਹ ਪਿੰਡ ਪਹੁੰਚੇਗੀ ਤੇ ਅੰਤਿਮ ਸਸਕਾਰ ਕੀਤਾ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -:
“sri darbar sahib ਬੇਅਦਬੀ ਮਾਮਲੇ ਨਾਲ ਜੁੜੀ ਇੱਕ ਹੋਰ CCTV ਆਈ ਸਾਹਮਣੇ”
ਜਸਬੀਰ ਸਿੰਘ 2014 ਵਿਚ ਰਾਸ਼ਟਰੀ ਰਾਈਫ਼ਲ ਵਿੱਚ ਸਿਪਾਹੀ ਵਜੋਂ ਭਰਤੀ ਹੋਇਆ ਸੀ ਤੇ ਇਸ ਵੇਲੇ ਜੰਮੂ ਕਸ਼ਮੀਰ ਵਿੱਚ ਤਾਇਨਾਤ ਸੀ। ਉਹ ਅਜੇ ਅਣਵਿਆਹਿਆ ਸੀ। ਉਸ ਆਪਣੇ ਪਿੱਛੇ ਮਾਤਾ-ਪਿਤਾ, ਇੱਕ ਭੈਣ ਤੇ ਭਰਾ ਛੱਡ ਗਿਆ ਹੈ। ਸ਼ਹੀਦ ਦੇ ਭਰਾ ਰਣਜੀਤ ਸਿੰਘ ਨੇ ਦੱਸਿਆ ਕਿ ਜਸਬੀਰ ਸਿੰਘ ਨੂੰ ਬਚਪਨ ਤੋਂ ਹੀ ਫੌਜ ਵਿੱਚ ਭਰਤੀ ਹੋਣ ਦਾ ਸ਼ੌਕ ਸੀ। ਜਸਬੀਰ ਸਿੰਘ 17 ਨਵੰਬਰ ਨੂੰ ਛੁੱਟੀ ਪੂਰੀ ਕਰਕੇ ਪਿੰਡੋਂ ਵਾਪਸ ਡਿਊਟੀ ’ਤੇ ਗਿਆ ਸੀ। ਜਸਬੀਰ ਲਈ ਲੜਕੀ ਦੀ ਭਾਲ ਕੀਤੀ ਜਾ ਰਹੀ ਸੀ। ਸ਼ਹੀਦ ਦੀ ਭੈਣ ਰਾਜਵਿੰਦਰ ਕੌਰ ਤੇ ਪਿਤਾ ਗੁਰਭੇਜ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਮਾਣ ਹੈ ਕਿ ਜਸਬੀਰ ਨੇ ਦੇਸ਼ ਦੀ ਰਾਖੀ ਲਈ ਆਪਣੀ ਸ਼ਹਾਦਤ ਦਿੱਤੀ ਹੈ। ਸ਼ਹੀਦ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਮੌਜੂਦ ਸਨ।