ਲੁਧਿਆਣਾ ਦੇ ਇੱਕ ਜ਼ਿਲ੍ਹਾ ਸਿੱਖਿਆ ਅਫਸਰ ਦਾ ਇੱਕ ਹੈਰਾਨ ਕਰ ਦੇਣ ਵਾਲਾ ਵੀਡੀਓ ਸਾਹਮਣੇ ਆਇਆ ਹੈ, ਜਿਥੇ ਪੈਰੇਂਟਸ ਐਸੋਸੀਏਸ਼ਨ ਵੱਲੋਂ ਪਹਿਲਾਂ ਉਸ ਨੂੰ ਫੁੱਲਾਂ ਦੇ ਹਾਰ ਪਹਿਨਾਏ ਜਾ ਰਹੇ ਹਨ ਤੇ ਇਸ ਦੇ ਨਾਲ ਹੀ ਜੁੱਤੀਆਂ ਦਾ ਹਾਰ ਵੀ ਪਹਿਨਾ ਦਿੱਤਾ ਗਿਆ ਤੇ ਡੀਈਓ ਬੜੀ ਖੁਸ਼ੀ ਨਾਲ ਇਹ ਹਾਰ ਗਲ ਵਿੱਚ ਪਹਿਨਾ ਰਿਹਾ ਹੈ। ਉਨ੍ਹਾਂ ਨੂੰ ਬੜੀ ਦੇਰ ਬਾਅਦ ਇਸ ਗੱਲ ਦਾ ਪਤਾ ਲੱਗਾ।
ਦਰਅਸਲ ਇੱਕ ਸਕੂਲ ਵਿੱਚ ਬੱਚੀਆਂ ਨਾਲ ਕੀਤੀਆਂ ਗਈਆਂ ਅਸ਼ਲੀਲ ਹਰਕਤਾਂ ਖਿਲਾਫ ਪੈਰੇਂਟਸ ਐਸੋਸੀਏਸ਼ਨ ਵੱਲੋਂ ਡੀਈਓ ਨੂੰ ਸ਼ਿਕਾਇਤ ਕੀਤੀ ਗਈ ਸੀ ਪਰ ਇਸ ‘ਤੇ ਕੋਈ ਕਾਰਵਾਈ ਨਹੀਂ ਕੀਤੀ ਗਈ, ਜਿਸ ਤੋਂ ਬਾਅਦ ਰੋਸ ਵਜੋਂ ਲੁਧਿਆਣਾ ਪੇਰੈਂਟ ਐਸੋਸੀਏਸ਼ਨ ਨੇ ਜ਼ਿਲ੍ਹਾ ਸਿੱਖਿਆ ਅਫ਼ਸਰ ਦੇ ਗਲ ਵਿੱਚ ਜੁੱਤੀਆਂ ਦਾ ਹਾਰ ਪਾਇਆ। ਡੀਈਓ ਦੀ ਰਿਟਾਇਰਮੈਂਟ ਵੀ ਇਸੇ ਦਿਸ ਸੀ ਜਿਸ ਕਰਕੇ ਉਨ੍ਹਾਂ ਨੇ ਵੀ ਹਾਰ ਪਹਿਨਣ ਲਈ ਹਾਂ ਕਰ ਦਿੱਤੀ।
ਦਰਅਸਲ ਮਾਮਲਾ ਧਨਾਨਸੂ ਪਿੰਡ ਦੇ ਸਰਕਾਰੀ ਸਕੂਲ ਵਿੱਚ ਇਹ ਮਾਮਲਾ ਸਾਹਮਣੇ ਆਇਆ ਸੀ, ਜਿਥੇ ਪੜ੍ਹਾਉਣ ਵਾਲੇ ਇੱਕ ਟੀਚਰ ਵੱਲੋਂ ਸਕੂਲ ਦੀਆਂ ਬੱਚੀਆਂ ਨਾਲ ਅਸ਼ਲੀਲ ਹਰਕਤਾਂ ਕੀਤੀਆਂ ਗਈਆਂ ਸਨ। ਪੇਰੈਂਟਸ ਐਸੋਸੀਏਸ਼ਨ ਨੇ ਇਸ ਬਾਰੇ ਜ਼ਿਲ੍ਹਾ ਸਿੱਖਿਆ ਅਫਸਰ ਨੂੰ ਦੱਸਿਆ ਵੀ ਪਰ ਉਨ੍ਹਾਂ ਕੋਈ ਕਾਰਵਾਈ ਨਹੀਂ ਕੀਤੀ। ਇਸ ਕਰਕੇ ਉਨ੍ਹਾਂ ਵਿੱਚ ਕਾਫੀ ਗੁੱਸਾ ਸੀ। ਇਸ ਤੋਂ ਬਾਅਦ ਐਸੋਸੀਏਸ਼ਨ ਦੇ ਮੈਂਬਰ ਡੀਈਓ ਦਫਤਰ ਪਹੁੰਚੇ ਤੇ ਉਸ ਨੂੰ ਪਹਿਲਾਂ ਹਾਰ ਪਹਿਨਾਉਣੇ ਸ਼ੁਰੂ ਕੀਤੇ ਤੇ ਫਿਰ ਨਾਲ ਹੀ ਜੁੱਤੀਆਂ ਦਾ ਹਾਰ ਪਹਿਨਾ ਦਿੱਤਾ।
ਵੀਡੀਓ ਲਈ ਕਲਿੱਕ ਕਰੋ -:
“sri darbar sahib ਬੇਅਦਬੀ ਮਾਮਲੇ ਨਾਲ ਜੁੜੀ ਇੱਕ ਹੋਰ CCTV ਆਈ ਸਾਹਮਣੇ”
ਇਸ ਦੌਰਾਨ ਵੀਡੀਓ ਬਣਾਈ ਜਾ ਰਹੀ ਸੀ, ਜਿਸ ਨੂੰ ਬਾਅਦ ਵਿੱਚ ਵਾਇਰਲ ਕਰ ਦਿੱਤਾ ਗਿਆ। ਪੈਰੇਂਟਸ ਐਸੋਸੀਏਸ਼ਨ ਦੇ ਮੈਂਬਰਾਂ ਦਾ ਕਹਿਣਾ ਹੈ ਕਿ ਇਸ ਬਾਰੇ ਉਨ੍ਹਾਂ ਨੇ ਕਈ ਵਾਰ ਡੀਈਓ ਨੂੰ ਸ਼ਿਕਾਇਤ ਕੀਤੀ ਪਰ ਉਨ੍ਹਾਂ ਕੋਈ ਕਾਰਵਾਈ ਨਹੀਂ ਕੀਤੀ ਤੇ ਉਨ੍ਹਾਂ ਨੇ ਆਪਣਾ ਰੋਸ ਪ੍ਰਗਟ ਕਰਨ ਲਈ ਇਹ ਤਰੀਕਾ ਅਪਨਾਇਆ ਹੈ। ਹਾਲਾਂਕਿ ਜ਼ਿਲ੍ਹਾ ਸਿੱਖਿਆ ਅਫਸਰ ਇਸ ਘਟਨਾ ਤੋਂ ਕਾਫੀ ਨਾਰਾਜ਼ ਹਨ ਤੇ ਉਨ੍ਹਾਂ ਇਸ ਖਿਲਾਫ ਪੁਲਿਸ ਵਿੱਚ ਸ਼ਿਕਾਇਤ ਕਰਨ ਦੀ ਵੀ ਗੱਲ ਕਹੀ ਹੈ।