ਸ਼ੇਅਰ ਬਾਜ਼ਾਰ ਦੇ ਬਿਗ ਬੁੱਲ ਰਾਕੇਸ਼ ਝੁਨਝੁਨਵਾਲਾ ਦੇ ਪੋਰਟਫੋਲੀਓ ਵਿੱਚ ਸ਼ਾਮਲ ਟਾਈਟਨ ਕੰਪਨੀ ਦਾ ਸਟਾਕ ਉਸਦਾ ਪਸੰਦੀਦਾ ਸਟਾਕ ਹੈ। ਰਾਕੇਸ਼ ਨੇ 3 ਮਹੀਨਿਆਂ ‘ਚ ਟਾਈਟਨ ਸਟਾਕ ‘ਚ ਜ਼ਬਰਦਸਤ ਕਮਾਈ ਕੀਤੀ ਹੈ। ਪਿਛਲੇ 3 ਮਹੀਨਿਆਂ ਵਿੱਚ, ਇਹ ਸਟਾਕ 2161.85 ਰੁਪਏ (30 ਸਤੰਬਰ 2021 ਨੂੰ NSE ਦੀ ਕਲੋਜ਼ਿੰਗ ਕੀਮਤ) ਤੋਂ ਵਧ ਕੇ 2517.55 ਰੁਪਏ (31 ਦਸੰਬਰ 2021 ਨੂੰ NSE ਕਲੋਜ਼ਿੰਗ ਕੀਮਤ) ‘ਤੇ ਪਹੁੰਚ ਗਿਆ ਹੈ। ਜਿਸ ਕਾਰਨ ਰਾਕੇਸ਼ ਝੁਨਝੁਨਵਾਲਾ ਦੀ ਜਾਇਦਾਦ ਵਿੱਚ 1540 ਕਰੋੜ ਰੁਪਏ ਦਾ ਵਾਧਾ ਦੇਖਣ ਨੂੰ ਮਿਲਿਆ ਹੈ।
ਜੇਕਰ ਅਸੀਂ ਟਾਈਟਨ ਵਿੱਚ ਰਾਕੇਸ਼ ਝੁਨਝੁਨਵਾਲਾ ਦੀ ਹੋਲਡਿੰਗ ਵੇਖੀਏ, ਤਾਂ ਸਤੰਬਰ 2021 ਦੀ ਤਿਮਾਹੀ ਵਿੱਚ ਰਾਕੇਸ਼ ਝੁਨਝੁਨਵਾਲਾ ਅਤੇ ਰੇਖਾ ਝੁਨਝੁਨਵਾਲਾ ਦੀ ਸੰਯੁਕਤ ਹਿੱਸੇਦਾਰੀ 4.87 ਫ਼ੀਸਦ ਜਾਂ 4,33,00,970 ਇਕੁਇਟੀ ਸ਼ੇਅਰ ਦੀ ਸੀ।
ਜੇਕਰ ਤੁਸੀਂ ਟਾਈਟਨ ਕੰਪਨੀ ਦੇ ਸ਼ੇਅਰ ਕੀਮਤ ਇਤਿਹਾਸ ‘ਤੇ ਨਜ਼ਰ ਮਾਰੋ ਤਾਂ 30 ਸਤੰਬਰ 2021 ਨੂੰ ਇਹ ਸਟਾਕ ਐੱਨਐੱਸਈ ‘ਤੇ 2161.85 ਰੁਪਏ ‘ਤੇ ਬੰਦ ਹੋਇਆ ਸੀ। ਉੱਥੇ ਹੀ 31 ਦਸੰਬਰ 2021 ਨੂੰ, ਇਹ ਸਟਾਕ ਐੱਨਐੱਸਈ ‘ਤੇ 2517.55 ਰੁਪਏ ‘ਤੇ ਬੰਦ ਹੋਇਆ ਸੀ। ਇਸ ਤਰ੍ਹਾਂ ਪਿਛਲੇ 3 ਮਹੀਨਿਆਂ ‘ਚ ਟਾਈਟਨ ਦਾ ਸ਼ੇਅਰ 355.70 ਰੁਪਏ ਪ੍ਰਤੀ ਸ਼ੇਅਰ ਵਧਿਆ ਹੈ।
ਮਾਰਕੀਟ ਐਕਸਪਟਸ ਦਾ ਕਹਿਣਾ ਹੈ ਕਿ ਟਾਈਟਨ ਦੀ ਇਹ ਤੇਜ਼ੀ ਥੋੜ੍ਹੇ ਸਮੇਂ ‘ਚ ਜਾਰੀ ਰਹਿਣ ਦੀ ਸੰਭਾਵਨਾ ਹੈ। ਮੌਜੂਦਾ ਪੱਧਰ ‘ਤੇ ਵੀ ਇਸ ਸਟਾਕ ‘ਚ ਖਰੀਦਦਾਰੀ ਕੀਤੀ ਜਾ ਸਕਦੀ ਹੈ। ਚੁਆਇਸ ਬ੍ਰੋਕਿੰਗ ਦੇ ਸੁਮੀਤ ਬਾਗਡੀਆ ਦਾ ਕਹਿਣਾ ਹੈ ਕਿ ਟਾਈਟਨ ਕੰਪਨੀ ਦੇ ਸ਼ੇਅਰ ਮੌਜੂਦਾ ਪੱਧਰ ‘ਤੇ ਵੀ ਖਰੀਦੇ ਜਾ ਸਕਦੇ ਹਨ। ਅਗਲੇ 15 ਤੋਂ 25 ਦਿਨਾਂ ‘ਚ ਇਹ ਸਟਾਕ 2700 ਰੁਪਏ ਦਾ ਪੱਧਰ ਦਿਖਾ ਸਕਦਾ ਹੈ।
ਵੀਡੀਓ ਲਈ ਕਲਿੱਕ ਕਰੋ -: