ਪੂਰੀ ਦੁਨੀਆ ਦੇ ਨਾਲ ਦੇਸ਼ ਵਿੱਚ ਵੀ ਓਮੀਕਰੋਨ ਦੇ ਲਗਾਤਾਰ ਵੱਧ ਰਹੇ ਮਾਮਲੇ ਚਿੰਤਾ ਦਾ ਵਿਸ਼ਾ ਬਣ ਚੁੱਕੇ ਹਨ। ਵਿਗਿਆਨੀ ਅਤੇ ਮੈਡੀਕਲ ਪ੍ਰੋਫੈਸ਼ਨਲ ਓਮੀਕਰੋਨ ‘ਤੇ ਨੇੜਿਓਂ ਨਜ਼ਰ ਰੱਖ ਰਹੇ ਹਨ। ਹਾਲਾਂਕਿ ਇਸ ਵਿੱਚ ਇੱਕੋ ਤਰ੍ਹਾਂ ਦੇ ਲੱਛਣ ਪਾਏ ਜਾਂਦੇ ਹਨ ਪਰ ਓਮੀਕਰੋਨ ਨਾਲ ਸੰਕਰਮਿਤ ਲੋਕਾਂ ਵਿੱਚ ਪੂਰੀ ਤਰ੍ਹਾਂ ਟੀਕਾਕਰਨ ਦੇ ਬਾਵਜੂਦ ਕੁਝ ਨਵੀਆਂ ਬਿਮਾਰੀਆਂ ਰਿਪੋਰਟ ਕੀਤੀਆਂ ਗਈਆਂ ਹਨ।
ਹੁਣ ਤੱਕ ਓਮਿਕਰੋਨ ਨੂੰ ਬੁਖ਼ਾਰ, ਆਮ ਜ਼ੁਕਾਮ ਵਰਗੇ ਹਲਕੇ ਲੱਛਣਾਂ ਨਾਲ ਜੋੜਿਆ ਜਾ ਰਿਹਾ ਸੀ, ਜਿਸ ਵਿੱਚ ਆਮ ਫਲੂ ਵਰਗੇ ਲੱਛਣ ਜਿਵੇਂ ਸਿਰ ਦਰਦ, ਗਲਾ ਦਰਦ, ਨੱਕ ਵਗਣਾ, ਥਕਾਵਟ ਮਹਿਸੂਸ ਕਰਨਾ ਅਤੇ ਵਾਰ-ਵਾਰ ਛਿੱਕਾਂ ਆਉਣਾ ਸ਼ਾਮਲ ਹੈ। ਓਮੀਕਰੋਨ ਤੋਂ ਟੀਕਾਕਰਨ ਕਰਵਾਉਣ ਵਾਲੇ ਤੇ ਬਿਨਾਂ ਟੀਕਾਕਰਨ ਵਾਲੇ ਵੀ ਸੰਕਰਮਿਤ ਹੋ ਰਹੇ ਹਨ ਪਰ ਵੈਕਸੀਨੇਟਿਡ ਲੋਕਾਂ ਵਿੱਚ ਇਸ ਦੇ ਲੱਛਣ ਬਹੁਤ ਹਲਕੇ ਹਨ।
ਯੂਕੇ ਦੇ ZOE ਕੋਵਿਡ ਅਧਿਐਨ ਐਪ ਦੇ ਮੁਖੀ ਪ੍ਰੋਫੈਸਰ ਟਿਮ ਸਪੈਕਟਰ ਮੁਤਾਬਕ ਜ਼ੁਕਾਮ ਵਰਗੇ ਲੱਛਣਾਂ ਨਾਲ ਪੀੜਤ ਹਰ ਕਿਸੇ ਨੂੰ ਤੁਰੰਤ ਟੈਸਟ ਕਰਵਾਉਣਾ ਚਾਹੀਦਾ ਹੈ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਓਮੀਕਰੋਨ ਤੋਂ ਪੀੜਤ ਲੋਕਾਂ ਵਿੱਚ ਹੁਣ ਬੁਖਾਰ, ਖੰਘ ਅਤੇ ਗੰਧ ਦੀ ਕਮੀ ਵਰਗੇ ਲੱਛਣ ਘੱਟ ਹੀ ਪਾਏ ਜਾ ਰਹੇ ਹਨ। ਜ਼ਿਆਦਾਤਰ ਲੋਕਾਂ ਵਿੱਚ ਕਲਾਸਿਕ ਲੱਛਣ ਨਹੀਂ ਹੁੰਦੇ।
ਉਨ੍ਹਾਂ ਕਿਹਾ ਕਿ ਓਮਿਕਰੋਨ ਸੰਕਰਮਿਤ ਲੋਕਾਂ ਵਿੱਚ ਹੁਣ ਤੱਕ ਦੱਸੇ ਗਏ ਕੁਝ ਸਭ ਤੋਂ ਆਮ ਲੱਛਣ ਹਨ- ਹਲਕਾ ਬੁਖਾਰ, ਥਕਾਵਟ, ਗਲੇ ਵਿੱਚ ਖਰਾਸ਼, ਸਰੀਰ ਦਰਦ ਅਤੇ ਰਾਤ ਨੂੰ ਪਸੀਨਾ ਆਉਣਾ, ਜੋਕਿ ਗੰਧ ਅਤੇ ਸੁਆਦ ਦੀ ਕਮੀ ਤੋਂ ਬਗੈਰ ਹੀ ਪਾਏ ਗਏ ਹਨ। ਹਾਲ ਹੀ ਵਿੱਚ ਦੋ ਸਭ ਤੋਂ ਅਸਧਾਰਨ ਓਮੀਕਰੋਨ ਲੱਛਣ ਵੀ ਸਾਹਮਣੇ ਆਏ ਹਨ ਜਿਨ੍ਹਾਂ ਬਾਰੇ ਤੁਸੀਂ ਸ਼ਾਇਦ ਅਜੇ ਤੱਕ ਨਹੀਂ ਸੁਣਿਆ ਹੋਵੇਗਾ।
- ਉਲਟੀਆਂ
- ਭੁੱਖ ਨਾ ਲੱਗਣਾ
ਸਪੈਕਟਰ ਨੇ ਕਿਹਾ ਕਿ ਇਹ ਦੋ ਲੱਛਣ ਡਬਲ ਡੋਜ਼ ਵਾਲੇ ਲੋਕਾਂ ਵਿੱਚ ਪਾਏ ਜਾ ਸਕਦੇ ਹਨ, ਜਾਂ ਜਿਨ੍ਹਾਂ ਨੇ ਬੂਸਟਰ ਸ਼ਾਟ ਲਏ ਹਨ।
ਵੀਡੀਓ ਲਈ ਕਲਿੱਕ ਕਰੋ -:
“sri darbar sahib ਬੇਅਦਬੀ ਮਾਮਲੇ ਨਾਲ ਜੁੜੀ ਇੱਕ ਹੋਰ CCTV ਆਈ ਸਾਹਮਣੇ”
ਕੋਵਿਡ-19 ਦੇ ਹਜ਼ਾਰਾਂ ਮਾਮਲਿਆਂ ਦਾ ਵਿਸ਼ਲੇਸ਼ਣ ਕਰਨ ਤੋਂ ਬਾਅਦ ਐਪ ਨੇ ਪਾਇਆ ਕਿ ਜਦੋਂ ਓਮੀਕਰੋਨ ਦੇ ਉਭਰਨ ਸਮੇਂ ਨੱਕ ਵਗਣਾ, ਸਿਰ ਦਰਦ, ਥਕਾਵਟ, ਛਿੱਕਾਂ ਅਤੇ ਗਲੇ ਵਿੱਚ ਖਰਾਸ਼ ਆਮ ਕੋਵਿਡ-19 ਲੱਛਣ ਸਨ।
ਜੇਕਰ ਤੁਸੀਂ ਬੀਮਾਰ ਹੋ ਜਾਂਦੇ ਹੋ ਅਤੇ ਉਪਰੋਕਤ ਲੱਛਣਾਂ ਵਿੱਚੋਂ ਕੋਈ ਵੀ ਸਾਹਮਣੇ ਆਉਂਦਾ ਹੈ ਤਾਂ ਆਪਣੀ ਜਾਂਚ ਕਰਵਾਓ। ਆਪਣੇ ਆਪ ਨੂੰ ਆਈਸੋਲੇਟ ਕਰ ਲਓ, ਜਦੋਂ ਤੱਕ ਕਿ ਨਤੀਜੇ ‘ਨੈਗੇਟਿਵ’ ਨਹੀਂ ਆਉਂਦੇ।