ਪੂਰੀ ਦੁਨੀਆ ਕੋਰੋਨਾ ਤੇ ਇਸ ਦੇ ਨਵੇਂ ਵੈਰੀਐਂਟ ਓਮਿਕਰੋਨ ਤੋਂ ਚਿੰਤਤ ਹੈ। ਇਸ ਦੌਰਾਨ ਇਜ਼ਰਾਇਲ ਵਿਚ ਫਲੋਰੋਨਾ ਦਾ ਪਹਿਲਾ ਕੇਸ ਮਿਲਿਆ ਹੈ। ਫਲੋਰੋਨਾ ਅਜਿਹਾ ਸੰਕਰਮਣ ਹੈ, ਜਿਸ ਵਿਚ ਵਿਅਕਤੀ ਕੋਰੋਨਾ ਤੇ ਇੰਫਲੂਏਂਜਾ ਦੋਵਾਂ ਤੋਂ ਸੰਕਰਮਿਤ ਹੋ ਜਾਂਦਾ ਹੈ। ਪਹਿਲਾ ਮਾਮਲਾ ਹੋਣ ਦੇ ਬਾਵਜੂਦ ਇਜ਼ਰਾਇਲ ਨੇ ਇਸ ਨੂੰ ਗੰਭੀਰਤਾ ਨਾਲ ਲਿਆ ਹੈ। ਦੂਜੇ ਪਾਸੇ ਦੇਸ਼ ‘ਚ ਕਮਜ਼ੋਰ ਇਮਊਨਿਟੀ ਵਾਲੇ ਲੋਕਾਂ ਨੂੰ ਬੂਸਟਰ ਡੋਜ਼ ਦੇ ਤੌਰ ‘ਤੇ ਕੋਰੋਨਾ ਦੀ ਚੌਥੀ ਵੈਕਸੀਨ ਲਗਾਈ ਜਾ ਰਹੀ ਹੈ।
ਮਾਹਿਰਾਂ ਮੁਤਾਬਕ ਫਲੋਰੋਨਾ ਕੋਰੋਨਾ ਅਤੇ ਇੰਫਲੂਏਂਜਾ ਦਾ ਦੋਹਰਾ ਸੰਕਰਮਣ ਹੈ। ਡਬਲ ਵਾਇਰਸ ਦੀ ਵਜ੍ਹਾ ਨਾਲ ਇਹ ਹੋਰ ਵੀ ਜਾਨਲੇਵਾ ਹੈ। ਡਾਕਟਰਾਂ ਮੁਤਾਬਕ ਫਲੋਰੋਨਾ ਤੋਂ ਸੰਕਮਿਤ ਮਰੀਜ਼ ਵਿਚ ਨਿਮੋਨੀਆ ਅਤੇ ਮਾਓਕਾਰਡਿਟਸ ਵਰਗੀਆਂ ਬੀਮਾਰੀਆਂ ਦੇ ਲੱਛਣ ਦਿਖਦੇ ਹਨ।
ਇਜ਼ਰਾਈਲ ਵਿਚ ਵੀ ਕੋਰੋਨਾ ਕੇਸਾਂ ਵਿਚ ਤੇਜ਼ੀ ਆਈ ਹੈ। ਇਸ ਨੂੰ ਦੇਖਦੇ ਹੋਏ ਸਰਕਾਰ ਨੇ ਸਖਤ ਕਦਮ ਚੁੱਕੇ ਹਨ। ਸਰਕਾਰ ਨੇ ਕਿਹਾ ਹੈ ਕਿ ਕੋਰੋਨਾ ਨੂੰ ਤੇਜ਼ੀ ਨਾਲ ਫੈਲਣ ਤੋਂ ਰੋਕਣ ਲਈ ਟੀਕਾਕਰਨ ਮੁਹਿੰਮ ਤੇਜ਼ ਕੀਤੀ ਜਾ ਰਹੀ ਹੈ। ਇਥੋਂ ਦੇ ਬਿਰਧ ਸੇਵਾ ਸੈਂਟਰ ‘ਚ ਬਜ਼ੁਰਗਾਂ ਨੂੰ ਵੀ ਵੈਕਸੀਨ ਲਗਾਈ ਜਾ ਰਹੀ ਹੈ। ਸਿਹਤ ਮੰਤਰੀ ਨਿਤਜਨ ਹੋਰੋਵਿਟਜ ਨੇ ਕਿਹਾ ਕਿ ਇਜ਼ਰਾਇਲ ਕੋਰੋਨਾ ਦੀ ਪੰਜਵੀਂ ਲਹਿਰ ‘ਚ ਸੀ।ਇਥੇ ਜ਼ਿਆਦਾਤਰ ਮਾਮਲੇ ਓਮਿਕਰਾਨ ਵੈਰੀਐਂਟ ਦੇ ਸਨ।
ਵੀਡੀਓ ਲਈ ਕਲਿੱਕ ਕਰੋ -:
“sri darbar sahib ਬੇਅਦਬੀ ਮਾਮਲੇ ਨਾਲ ਜੁੜੀ ਇੱਕ ਹੋਰ CCTV ਆਈ ਸਾਹਮਣੇ”
ਇਹ ਵੀ ਪੜ੍ਹੋ : ਪੰਜਾਬ ਦੇ ਡਾਕਟਰ ਨੇ ਪਟਨਾ ਦੇ ਗੁਰੂ ਘਰ ‘ਚ 1300 ਹੀਰਿਆਂ ਨਾਲ ਜੜ੍ਹਿਆ ਹਾਰ ਤੇ ਸੋਨੇ ਨਾਲ ਜੜ੍ਹੀ ਰਜਾਈ ਕੀਤੀ ਭੇਂਟ
ਸਿਹਤ ਮੰਤਰਾਲੇ ਦੇ ਮਹਾਨਿਦੇਸ਼ਕ ਨਚਮਨ ਏਸ਼ ਨੇ ਦੱਸਿਆ, ਅੱਜ ਮੈਂ ਕਮਜ਼ੋਰ ਇਮਊਨਿਟੀ ਵਾਲੇ ਲੋਕਾਂ ਲਈ ਚੌਥੀ ਵੈਕਸੀਨ ਨੂੰ ਮਨਜ਼ੂਰੀ ਦਿੱਤੀ ਹੈ। ਉਨ੍ਹਾਂ ਕਿਹਾ ਮੈਂ ਅਜਿਹਾ ਉਨ੍ਹਾਂ ਅਧਿਐਨਾਂ ਨੂੰ ਸਾਹਮਣੇ ਲਿਆਉਣ ਲਈ ਕੀਤਾ ਗਿਆ ਹੈ ਜੋ ਦੇਸ਼ ਦੀ ਕਮਜ਼ੋਰ ਇਮਊਨਿਟੀ ਵਾਲੀ ਆਬਾਦੀ ਲਈ ਚੌਥੀ ਵੈਕਸੀਨ ਸਣੇ ਹੋਰ ਵੈਕਸੀਨ ਦੇ ਲਾਭ ਨੂੰ ਦਿਖਾਉਂਦੇ ਹਨ। ਓਮਿਕਰਾਨ ਦੇ ਇਸ ਪ੍ਰਕੋਪ ਵਿਚ ਸਭ ਤੋਂ ਵੱਧ ਖਤਰਾ ਇਨ੍ਹਾਂ ਲੋਕਾਂ ਨੂੰ ਹੈ। ਸਿਹਤ ਅਧਿਕਾਰੀਆਂ ਨੇ ਵੀਰਵਾਰ ਨੂੰ 4000 ਤੋਂ ਵੱਧ ਨਵੇਂ ਮਾਮਲੇ ਦਰਜ ਕੀਤੇ ਗਏ।