ਜਲਦ ਹੀ EPFO ਦੇ ਕਰਮਚਾਰੀਆਂ ਨੂੰ ਵੱਡਾ ਤੋਹਫਾ ਮਿਲ ਸਕਦਾ ਹੈ। ਸਰਕਾਰ ਘੱਟੋ-ਘੱਟ ਪੈਨਸ਼ਨ ਵਧਾਉਣ ਦੀ ਦਿਸ਼ਾ ਵਿਚ ਕੰਮ ਕਰ ਰਹੀ ਹੈ ਤੇ ਇਸ ਨੂੰ ਵਧਾਇਆ ਜਾ ਸਕਦਾ ਹੈ। ਉਮੀਦ ਹੈ ਕਿ ਹੁਣ ਜੋ ਘੱਟੋ-ਘੱਟ ਮਾਸਿਕ ਪੈਨਸ਼ਨ ਸਿਰਫ 1000 ਰੁਪਏ ਹੈ, ਉਸ ਨੂੰ ਵਧਾ ਕੇ 9000 ਰੁਪਏ ਕੀਤਾ ਜਾ ਸਕਦਾ ਹੈ।
ਸਰਕਾਰ ਨੇ ਇਹ ਕਦਮ ਪੈਨਸ਼ਨਰਾਂ ਦੀ ਮੰਗ ‘ਤੇ ਚੁੱਕਿਆ ਹੈ। ਉਹ ਕਾਫੀ ਦੇਰ ਤੋਂ ਮੰਗ ਕਰ ਰਹੇ ਸਨ ਕਿ ਪੈਨਸ਼ਨ ਨੂੰ ਵਧਾਇਆ ਜਾਵੇ। ਫਰਵਰੀ ਵਿਚ ਕਿਰਤ ਮੰਤਰਾਲੇ ਦੀ ਅਹਿਮ ਬੈਠਕ ਹੋ ਸਕਦੀ ਹੈ ਤੇ ਸੰਸਦ ਦੀ ਸਟੈਂਡਿੰਗ ਕਮੇਟੀ ਦੀਆਂ ਸਿਫਾਰਸ਼ਾਂ ‘ਤੇ ਇਸ ਬੈਠਕ ‘ਚ ਕੋਈ ਵੱਡਾ ਫੈਸਲਾ ਲਿਆ ਜਾ ਸਕਦਾ ਹੈ। ਕਿਰਤ ਮੰਤਰਾਲੇ ਦੀ ਇਸ ਬੈਠਕ ‘ਚ ਨਵੇਂ ਵੇਜ਼ ਕੋਡ ਨੂੰ ਲੈ ਕੇ ਵੀ ਕੋਈ ਅਹਿਮ ਫੈਸਲਾ ਹੋ ਸਕਦਾ ਹੈ।
ਮਾਰਚ 2021 ਵਿਚ ਸੰਸਦ ਦੀ ਸਟੈਂਡਿੰਗ ਕਮੇਟੀ ਨੇ ਘੱਟੋ-ਘੱਟ ਪੈਨਸ਼ਨ ਨੂੰ 1000 ਰੁਪਏ ਤੋਂ ਵਧਾ ਕੇ ਉਸ ਨੂੰ 3000 ਰੁਪਏ ਕਰਨ ਦੀ ਮੰਗ ਕੀਤੀ ਸੀ। ਪੈਨਸ਼ਨਰਾਂ ਦੀ ਮੰਗ ਹੈ ਕਿ ਇਸ ਨੂੰ ਵਧਾਉਂਦੇ ਹੋਏ ਘੱਟ ਤੋਂ ਘੱਟ 9000 ਰੁਪਏ ਕਰਨੇ ਚਾਹੀਦੇ ਹਨ। 5 ਸੂਬਿਆਂ ਦੇ ਹਾਈਕੋਰਟ ਨੇ ਹੁਣ ਤੱਕ ਪੈਨਸ਼ਨ ਨੂੰ ਮੌਲਿਕ ਅਧਿਕਾਰ ਵੀ ਕਰਾਰ ਦਿੱਤਾ ਹੈ।
ਵੀਡੀਓ ਲਈ ਕਲਿੱਕ ਕਰੋ -:
“sri darbar sahib ਬੇਅਦਬੀ ਮਾਮਲੇ ਨਾਲ ਜੁੜੀ ਇੱਕ ਹੋਰ CCTV ਆਈ ਸਾਹਮਣੇ”
ਇਹ ਵੀ ਪੜ੍ਹੋ : ਜੰਮੂ-ਕਸ਼ਮੀਰ : ਸਾਂਬਾ ਜ਼ਿਲ੍ਹੇ ਦੇ ਵਿਜੇਪੁਰ ਇਲਾਕੇ ‘ਚ ਨਿਰਮਾਣ ਅਧੀਨ ਪੁਲ ਡਿੱਗਾ, 12 ਲੋਕ ਜ਼ਖਮੀ
EPFO ਤਹਿਤ ਪੀ. ਐੱਫ. ਪਾਉਣ ਵਾਲੇ ਸਾਰੇ ਲੋਕ ਕਰਮਚਾਰੀ ਪੈਨਸ਼ਨ ਸਕੀਮ 1995 ਤਹਿਤ ਆਉਂਦੇ ਹਨ। ਜਦੋਂ ਉਹ 58 ਸਾਲ ਦੀ ਉਮਰ ਦੇ ਬਾਅਦ ਰਿਟਾਇਰ ਹੋ ਜਾਂਦੇ ਹਨ ਤਾਂ ਉਨ੍ਹਾਂ ਨੂੰ ਘੱਟੋ-ਘੱਟ 1000 ਰੁਪਏ ਪ੍ਰਤੀ ਮਹੀਨੇ ਦੇ ਦੇ ਹਿਸਾਬ ਨਾਲ ਪੈਨਸ਼ਨ ਦਿੱਤੀ ਜਾਂਦੀ ਹੈ। ਇਸ ਲਈ ਇਹ ਜ਼ਰੂਰੀ ਹੈ ਕਿ ਕਰਮਚਾਰੀ ਨੇ ਘੱਟ ਤੋਂ ਘਟ 10 ਸਾਲ ਦੀ ਨੌਕਰੀ ਕੀਤੀ ਹੋਵੇ। ਇਸ ਸਕੀਮ ਵਿਚ ਵਿਅਕਤੀ ਦੀ ਮੌਤ ਹੋ ਜਾਣ ‘ਤੇ ਵਿਧਵਾ ਪੈਨਸ਼ਨ ਬੱਚਿਆਂ ਨੂੰ ਪੈਨਸ਼ਨ ਦੀ ਸਹੂਲਤ ਵੀ ਦਿੱਤੀ ਜਾਂਦੀ ਹੈ।