ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੇ ਚੋਣ ਲੜਨ ਦੇ ਐਲਾਨ ਤੋਂ ਬਾਅਦ ਸਮਾਜਵਾਦੀ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਤੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਪਲਟੀ ਮਾਰਦਿਆਂ ਸੋਮਵਾਰ ਨੂੰ ਪ੍ਰੈੱਸ ਕਾਨਫਰੰਸ ਵਿਚ ਕਿਹਾ ਕਿ ਉਨ੍ਹਾਂ ਦੀ ਪਾਰਟੀ ਯੂ. ਪੀ. ਵਿਧਾਨ ਸਭਾ ਚੋਣਾਂ ਵਿਚ ਜਿਥੋਂ ਕਹੇਗੀ, ਉਥੋਂ ਉਹ ਚੋਣ ਲੜ ਲੈਣਗੇ। ਦੱਸ ਦੇਈਏ ਕਿ ਆਜਮਗੜ੍ਹ ਤੋਂ ਲੋਕ ਸਭਾ ਦੇ ਸਾਂਸਦ ਅਖਿਲੇਸ਼ ਯਾਦਵ ਨੇ ਪਿਛਲੇ ਦਿਨੀਂ ਚੋਣ ਲੜਨ ਤੋਂ ਇਨਕਾਰ ਕਰ ਦਿੱਤਾ ਸੀ।
ਅਖਿਲੇਸ਼ ਨੇ ਇਸ ਦੌਰਾਨ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ‘ਤੇ ਵੀ ਹਮਲਾ ਬੋਲਿਆ। ਉਨ੍ਹਾਂ ਸੀ. ਐੱਮ. ਯੋਗੀ ਆਦਿੱਤਿਆਨਾਥ ਨੂੰ ਮਥੁਰਾ ਤੋਂ ਚੋਣ ਲੜਾਉਣ ਦੀ ਭਾਜਪਾ ਸਾਂਸਦ ਹਰਨਾਥ ਸਿੰਘ ਦੀ ਮੰਗ ‘ਤੇ ਸਪਾ ਪ੍ਰਧਾਨ ਨੇ ਕਿਹਾ, ਜਦੋਂ ਬਾਬਾ ਮੁੱਖ ਮੰਤਰੀ ਚੋਣ ਲੜਨ ਜਾਣਗੇ ਉਦੋਂ ਉਸ ਖੇਤਰ ਦੇ ਲੋਕ ਪੁੱਛਣਗੇ ਕਿ ਰੋਜ਼ਗਾਰ ਕਿਉਂ ਨਹੀਂ ਮਿਲਿਆ? ਕਿਸਾਨ ਦੀ ਆਮਦਨ ਦੁੱਗਣੀ ਕਦੋਂ ਹੋਵੇਗੀ ਪੁੱਛਣਗੇ, ਵਪਾਰੀ ਵੀ ਇਹੀ ਸਵਾਲ ਪੁੱਛਣਗੇ।’
ਉਨ੍ਹਾਂ ਕਿਹਾ ਕਿ ਭਾਜਪਾ ਦੇ ਲੰਬੇ-ਲੰਬੇ ਭਾਸ਼ਣਾਂ ਵਿਚ ਕਿਸਾਨਾਂ ਦੀ ਗੱਲ ਨਹੀਂ ਹੁੰਦੀ, ਭਾਜਪਾ ਦੀ ਨਜ਼ਰ ਵੋਟ ‘ਤੇ ਹੈ, ਤਾਂ ਹੀ ਖੇਤੀ ਕਾਨੂੰਨ ਵਾਪਸ ਲਏ। ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣਾ ਐਲਾਨ ਦਹਰਾਉਂਦੇ ਕਿਹਾ ਕਿ ਕਿਸਾਨ ਅੰਦੋਲਨ ਵਿਚ ਮਾਰੇ ਗਏ ਕਿਸਾਨਾਂ ਨੂੰ 25-25 ਲੱਖ ਦੀ ਮਦਦ ਕੀਤੀ ਜਾਵੇਗੀ। ਸਰਕਾਰ ਬਣਨ ‘ਤੇ ਇੱਕ ਯਾਦਗਾਰ ਵੀ ਬਣਾਈ ਜਾਵੇਗੀ।
ਵੀਡੀਓ ਲਈ ਕਲਿੱਕ ਕਰੋ -:
“sri darbar sahib ਬੇਅਦਬੀ ਮਾਮਲੇ ਨਾਲ ਜੁੜੀ ਇੱਕ ਹੋਰ CCTV ਆਈ ਸਾਹਮਣੇ”
ਸਪਾ ਸੁਪਰੀਮੋ ਨੇ ਕਿਹਾ ਕਿ ਜਿਸ ਦਿਨ ਤੋਂ ਨਵੇਂ ਸਾਲ ‘ਤੇ 300 ਯੂਨਿਟ ਫ੍ਰੀ ਬਿਜਲੀ ਦਾ ਫੈਸਲਾ ਲਿਆ ਗਿਆ ਹੈ ਭਾਜਪਾ ਵਾਲੇ ਪੁੱਛ ਰਹੇ ਹਨ ਕਿ ਬਿਜਲੀ ਕਿਥੋਂ ਆਏਗੀ? ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੇ ਜੇਕਰ ਚੰਗਾ ਕੰਮ ਕੀਤਾ ਹੁੰਦਾ ਤਾਂ ਬਿਜਲੀ ਦੀ ਕਮੀ ਨਹੀਂ ਹੁੰਦੀ। ਸਾਡੇ ਮੁੱਖ ਮੰਤਰੀ ਜੇਕਰ ਧਿਆਨ ਦਿੰਦੇ ਤਾਂ ਪਾਵਰ ਪਲਾਂਟ ਜਲਦੀ ਤਿਆਰ ਹੋ ਜਾਂਦੇ, ਜਦੋਂ 30 ਯੂਨਿਟ ਫ੍ਰੀ ਦੇਣ ਦਾ ਵਾਅਦਾ ਕੀਤਾ ਹੈ ਤਾਂ ਉਸ ਦੇ ਪਿੱਛੇ ਸਾਰੀਆਂ ਯੋਜਨਾਵਾਂ ਹਨ, ਜੋ ਪੂਰੀਆਂ ਕੀਤੀਆਂ ਜਾਣਗੀਆਂ।