ਮਹਾਤਮਾ ਗਾਂਧੀ ‘ਤੇ ਗਲਤ ਟਿੱਪਣੀ ਕਰਨ ਦੇ ਦੋਸ਼ ‘ਚ ਜੇਲ੍ਹ ‘ਚ ਬੰਦ ਕਾਲੀਚਰਨ ਮਹਾਰਾਜ ਦੀ ਜ਼ਮਾਨਤ ਪਟੀਸ਼ਨ ਖਾਰਜ ਕਰ ਦਿੱਤੀ ਗਈ ਹੈ। ਰਾਏਪੁਰ ਅਦਾਲਤ ਵਿਚ ਕਾਲੀਚਰਨ ਦੀ ਜ਼ਮਾਨਤ ਪਟੀਸ਼ਨ ‘ਤੇ ਸੋਮਵਾਰ ਨੂੰ ਸੁਣਵਾਈ ਹੋਈ। ਕਾਲੀਚਰਨ ਦੀ ਜ਼ਮਾਨਤ ਪਟੀਸ਼ਨ ਹੁਣ ਹਾਈਕੋਰਟ ਵਿਚ ਲਗਾਈ ਜਾਵੇਗੀ। ਰਾਏਪੁਰ ਵਿਚ ਆਯੋਜਿਤ ਧਰਮ ਸੰਸਦ ‘ਚ ਕਾਲੀਚਰਨ ਮਹਾਰਾਜ ਨੇ ਮਹਾਤਮਾ ਗਾਂਧੀ ‘ਤੇ ਗਲਤ ਟਿੱਪਣੀ ਕੀਤੀ ਸੀ। ਬੀਤੀ 26 ਜਨਵਰੀ ਨੂੰ ਕੀਤੀ ਗਈ ਟਿੱਪਣੀ ਤੋਂ ਬਾਅਦ ਕਾਲੀਚਰਨ ਖਿਲਾਫ ਰਾਏਪੁਰ ਦੇ ਪੁਲਿਸ ਥਾਣੇ ਵਿਚ ਐੱਫਆਈਆਰ ਦਰਜ ਕੀਤੀ ਗਈ ਸੀ ਜਿਸ ਤੋਂ ਬਾਅਦ ਉੁਨ੍ਹਾਂ ਨੂੰ ਮੱਧਪ੍ਰਦੇਸ਼ ਦੇ ਖਜੁਰਾਹੋ ਤੋਂ ਗ੍ਰਿਫਤਾਰ ਕੀਤਾ ਗਿਆ।
ਰਾਏਪੁਰ ਕੋਰਟ ‘ਚ ਜ਼ਮਾਨਤ ਪਟੀਸ਼ਨ ‘ਤੇ ਟਿੱਪਣੀ ਕਰਦਿਆਂ ਕਿਹਾ ਕਿ ਪੁਲਿਸ ਨੇ ਕਾਨੂੰਨ ਤਹਿਤ ਹੀ ਕਾਲੀਚਰਨ ਦੀ ਗ੍ਰਿਫਤਾਰੀ ਕੀਤੀ ਹੈ। ਦੱਸ ਦੇਈਏ ਕਿ ਰਾਜਧਾਨੀ ਰਾਏਪੁਰ ਵਿਚ ਦਸੰਬਰ ਮਹੀਨੇ ਦੇ ਆਖਰੀ ਹਫਤੇ ‘ਚ ਧਰਮ ਸੰਸਦ ਦਾ ਆਯੋਜਨ ਕੀਤਾ ਗਿਆ ਸੀ। ਇਸ ਆਯੋਜਨ ‘ਚ ਕਾਲੀਚਰਨ ਨੇ ਮਹਾਤਮਾ ਗਾਂਧੀ ‘ਤੇ ਗਲਤ ਟਿੱਪਣੀ ਕਰਦਿਆਂ ਹਤਿਆਰੇ ਨੱਥੂਰਾਮ ਗੋਡਸੇ ਨੂੰ ਨਮਸਕਾਰ ਕੀਤਾ ਸੀ ਜਿਸ ਤੋਂ ਬਾਅਦ ਸਿਆਸੀ ਬਵਾਲ ਮਚ ਗਿਆ। ਵਿਵਾਦਿਤ ਬਿਆਨਾਂ ਨੂੰ ਦੇਖਦਿਆਂ ਕਾਲੀਚਰਨ ਖਿਲਾਫ ਪਹਿਲਾ ਧਾਰਾ 294, 505 (2) ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਬਾਅਦ ਵਿਚ ਰਾਜਧ੍ਰੋਹ ਦੇ ਮਾਮਲੇ ‘ਚ 153 ਏ (1), 153 ਬੀ (1) (ਏ), 295ਏ, 505 (1) (ਬੀ), 124ਏ ਕੇਸ ਦਰਜ ਕੀਤਾ ਗਿਆ। ਇਸ ਤੋਂ ਬਾਅਦ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ।
ਵੀਡੀਓ ਲਈ ਕਲਿੱਕ ਕਰੋ -:
“sri darbar sahib ਬੇਅਦਬੀ ਮਾਮਲੇ ਨਾਲ ਜੁੜੀ ਇੱਕ ਹੋਰ CCTV ਆਈ ਸਾਹਮਣੇ”
ਇਹ ਵੀ ਪੜ੍ਹੋ : ਪੰਜਾਬ ਦੇ ਰਾਜਪਾਲ ਮੁੱਖ ਮੰਤਰੀ ਖਿਲਾਫ ਠੇਕਾ ਮੁਲਾਜ਼ਮਾਂ ਨਾਲ ਧੋਖਾਧੜੀ ਦਾ ਕੇਸ ਦਰਜ ਕਰਨ ਦੇ ਦੇਣ ਹੁਕਮ : ਅਕਾਲੀ ਦਲ
ਮਾਮਲਾ ਦਰਜ ਹੋਣ ਤੋਂ ਬਾਅਦ ਕਾਲੀਚਰਨ ਨੇ ਵੀਡੀਓ ਜਾਰੀ ਕਰਕੇ ਚੁਣੌਤੀ ਦਿੱਤੀ ਸੀ। ਮੁੱਖ ਮੰਤਰੀ ਭੁਪੇਸ਼ ਬਘੇਲ ਨੇ ਕਾਲੀਚਰਨ ਮਹਾਰਾਜ ਦੇ ਬਿਆਨ ‘ਤੇ ਸਖਤ ਇਤਰਾਜ਼ ਜਤਾਉਂਦੇ ਹੋਏ ਕਿਹਾ ਸੀ ਕਿ ਮਹਾਤਮਾ ਗਾਂਧੀ ਜਿਨ੍ਹਾਂ ਨੇ ਵਿਸ਼ਵ ਨੂੰ ਸ਼ਾਂਤੀ, ਭਾਈਚਾਰੇ, ਪ੍ਰੇਮ, ਸੱਚਾਈ, ਅਹਿੰਸਾ ਤੇ ਸਮਾਨਤਾ ਦਾ ਸੰਦੇਸ਼ ਦਿੱਤਾ ਹੈ, ਅਜਿਹੇ ਮਹਾਪੁਰਸ਼ ਬਾਰੇ ਕੋਈ ਗਲਤ ਭਾਸ਼ਾ ਦਾ ਇਸਤੇਮਾਲ ਕਰੇਗਾ ਤਾਂ ਉਸ ਖਿਲਾਫ ਕਾਰਵਾਈ ਹੋਵੇਗੀ।