ਚੀਨ ਦਾ ਰਹਿਣ ਵਾਲਾ ਲੀ ਜਿੰਗਵੇਈ 33 ਸਾਲ ਪਹਿਲਾਂ ਬਚਪਨ ਵਿਚ ਕਿਡਨੈਪ ਕਰ ਲਿਆ ਗਿਆ ਸੀ ਪਰ ਤਿੰਨ ਦਹਾਕੇ ਬਾਅਦ ਜਿੰਗਵੇਈ ਆਪਣੇ ਮਾਂ ਕੋਲ ਦੁਬਾਰਾ ਪਹੁੰਚ ਗਿਆ ਹੈ। ਅਜਿਹਾ ਇਸ ਲਈ ਸੰਭਵ ਹੋਇਆ ਕਿਉਂਕਿ ਉਸ ਨੇ ਆਪਣੀ ਯਾਦਦਾਸ਼ਤ ਦੇ ਆਧਾਰ ‘ਤੇ ਪਿੰਡ ਦਾ ਨਕਸ਼ਾ ਬਣਾਇਆ ਤੇ ਉਸ ਨੂੰ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤਾ, ਜਿਸ ਦੀ ਮਦਦ ਨਾਲ ਉਹ ਦੁਬਾਰਾ ਪਰਿਵਾਰ ਨੂੰ ਮਿਲ ਸਕਿਆ।
1989 ‘ਚ ਹੇਨਾਨ ਸੂਬੇ ਵਿਚ 4 ਸਾਲ ਦੇ ਲੀ ਜਿੰਗਵੇਈ ਨੂੰ ਇੱਕ ਵਿਅਕਤੀ ਨੇ ਚਾਈਲਡ ਟ੍ਰੈਫਿਕਿੰਗ ਲਈ ਅਗਵਾ ਕਰ ਲਿਆ ਸੀ। ਉਸ ਨੂੰ ਲਗਭਗ 1900 ਕਿਲੋਮੀਟਰ ਦੂਰ ਜਾ ਕੇ ਗੁਆਂਗਡੋਂਗ ਸੂਬੇ ‘ਚ ਜਿੰਗਵੇਈ ਨੂੰ ਇੱਕ ਕੱਪਲ ਨੂੰ ਵੇਚ ਦਿੱਤਾ ਸੀ। ਕਾਫੀ ਲੱਭਣ ਦੇ ਬਾਅਦ ਵੀ ਉਸ ਦਾ ਪਤਾ ਨਹੀਂ ਲੱਗ ਸਕਿਆ ਪਰ ਹੁਣ 33 ਸਾਲ ਬਾਅਦ ਜਿੰਗਵੇਈ ਆਪਣੇ ਹੱਥ ਨਾਲ ਬਣਾਏ ਗਏ ਘਰ ਦੇ ਨਕਸ਼ੇ ਦੀ ਮਦਦ ਨਾਲ ਪਰਿਵਾਰ ਵਾਲਿਆਂ ਕੋਲ ਵਾਪਸ ਪਰਤ ਆਇਆ ਹੈ। 33 ਸਾਲ ਬਾਅਦ ਆਪਣੇ ਘਰ ਪਹੁੰਚਿਆ ਜਿੰਗਵੇਈ ਜਦੋਂ ਆਪਣੀ ਮਾਂ ਨੂੰ ਮਿਲਿਆ ਤਾਂ ਉਸ ਦੀਆਂ ਅੱਖਾਂ ‘ਚ ਹੰਝੂ ਆ ਗਏ। 4 ਸਾਲ ਦੀ ਉਮਰ ‘ਚ ਗਾਇਬ ਹੋਇਆ ਜਿੰਗਵੇਈ ਹੁਣ ਵਿਆਹਿਆ ਹੋਇਆ ਹੈ ਤੇ ਉਸ ਦੇ ਬੱਚੇ ਵੀ ਹਨ।
ਜਿੰਗਵੇਈ ਨੂੰ ਆਪਣੇ ਪਰਿਵਾਰ ਤੋਂ ਪਿਛਲੇ ਹੋਏ ਕਈ ਸਾਲ ਬੀਤ ਗਏ ਪਰ ਉਸ ਦੇ ਦਿਮਾਗ ‘ਚ ਮਾਂ ਤੇ ਪਿੰਡ ਦੀਆਂ ਯਾਦਾਂ ਨਹੀਂ ਮਿਟੀਆਂ। ਉਹ ਦਿਨ ‘ਚ ਇੱਕ ਵਾਰ ਆਪਣੇ ਪਿੰਡ-ਘਰ ਦਾ ਨਕਸ਼ਾ ਜ਼ਰੂਰ ਬਣਾਉਂਦਾ ਤਾਂ ਕਿ ਉਸ ਨੂੰ ਸਾਰਾ ਕੁਝ ਯਾਦ ਰਹੇ। ਥੋੜ੍ਹਾ ਵੱਡਾ ਹੋਣ ‘ਤੇ ਉਸ ਨੇ ਕਈ ਵਾਰ ਕੱਪਲ ਨੂੰ ਵੀ ਬੇਨਤੀ ਕੀਤੀ ਕਿ ਉਹ ਪਿੰਡ ਜਾ ਕੇ ਉਸ ਦੇ ਅਸਲੀ ਮਾਂ ਨਾਲ ਮਿਲਾ ਦੇਣ ਪਰ ਉਨ੍ਹਾਂ ਨੇ ਅਜਿਹਾ ਨਹੀਂ ਕੀਤਾ। ਫਿਰ ਜਿੰਗਵੇਈ ਨੇ ਆਪਣੀ ਯਾਦਦਾਸ਼ਤ ‘ਤੇ ਜ਼ੋਰ ਪਾਇਆ ਤੇ ਆਪਣੇ ਪਿੰਡ ਦਾ ਨਕਸ਼ਾ ਕਾਗਜ਼ ਦੇ ਪੇਜ਼ ‘ਤੇ ਤਿਆਰ ਕਰ ਦਿੱਤਾ।
ਵੀਡੀਓ ਲਈ ਕਲਿੱਕ ਕਰੋ -:
“sri darbar sahib ਬੇਅਦਬੀ ਮਾਮਲੇ ਨਾਲ ਜੁੜੀ ਇੱਕ ਹੋਰ CCTV ਆਈ ਸਾਹਮਣੇ”
ਇਹ ਨਕਸ਼ਾ ਉੁਸ ਦੇ ਪਿੰਡ ਦੀ ਸਰੰਚਨਾ ਨਾਲ ਮੇਲ ਖਾਂਧਾ ਸੀ। ਇਸ ਦੌਰਾਨ ਕਿਸੇ ਦੇ ਕਹਿਣ ‘ਤੇ ਜਿੰਗਵੇਈ ਨੇ ਉਸ ਨਕਸ਼ੇ ਨੂੰ ਇੰਟਰਨੈੱਟ ‘ਤੇ ਅਪਲੋਡ ਕਰ ਦਿੱਤਾ। ਨਾਲ ਹੀ ਖੁਦ ਦੇ ਚਾਈਲਡ ਟ੍ਰੈਫਿਕਿੰਗ ਦਾ ਸ਼ਿਕਾਰ ਹੋਣ ਦੀ ਕਹਾਣੀ ਵੀ ਨਕਸ਼ੇ ਨਾਲ ਅਟੈਚ ਕਰ ਦਿੱਤੀ। ਉਸ ਦੀ ਇਹ ਕਹਾਣੀ ਵਾਇਰਲ ਹੋ ਗਈ।
ਮਾਮਲਾ ਪੁਲਿਸ ਤੱਕ ਪੁੱਜਾ ਤਾਂ ਉਨ੍ਹਾਂ ਨੇ ਵੀ ਜਿੰਗਵੇਈ ਨੂੰ ਉਸ ਦੀ ਮਾਂ ਨਾਲ ਮਿਲਾਉਣ ਦੀ ਠਾਣ ਲਈ। ਪੁਲਿਸ ਨੇ ਉਸ ਦੇ ਬਣਾਏ ਨਕਸ਼ੇ ਦਾ ਮਿਲਾਨ ਪਹਾੜਾਂ ‘ਤੇ ਵਸੇ ਝਾਓਤੋਂਗ ਸ਼ਹਿਰ ਦੇ ਇੱਕ ਪਿੰਡ ਤੋਂ ਕੀਤਾ। ਉਸ ਪਿੰਡ ਤੱਕ ਪਹੁੰਚਣ ਤੋਂ ਬਾਅਦ ਡੀ. ਐੱਨ. ਏ. ਰਿਪੋਰਟ ਦੇ ਆਧਾਰ ‘ਤੇ ਜਿੰਗਵੇਈ ਦੀ ਮਾਂ ਦਾ ਪਤਾ ਲੱਗ ਗਿਆ। ਨਵੇਂ ਸਾਲ 2022 ਵਾਲੇ ਦਿਨ ਦੋਵੇਂ ਮਾਂ-ਬੇਟੇ ਇੱਕ ਦੂਜੇ ਨੂੰ 33 ਸਾਲ ਬਾਅਦ ਵਾਪਸ ਮਿਲੇ। ਦੋਵੇਂ ਬਹੁਤ ਭਾਵੁਕ ਸਨ। ਜਿੰਗਵੇਈ ਦੀ ਮਾਂ ਆਾਪਣੇ ਬੇਟੀ ਨੂੰ ਸੀਨੇ ਨਾਲ ਲਗਾ ਕੇ ਰੋ ਰਹੀ ਸੀ।