ਪਾਕਿਸਤਾਨ ਨੇ ਇਸਲਾਮਾਬਾਦ ਵਿਚ ਹੋਣ ਵਾਲੇ ਸਾਰਕ ਸੰਮੇਲਨ ਲਈ ਭਾਰਤ ਨੂੰ ਸੱਦਾ ਭੇਜਿਆ ਹੈ। ਇਸ ਸੰਮੇਲਨ ਵਿਚ ਭਾਰਤ ਨੂੰ ਸ਼ਾਮਲ ਕਰਵਾਉਣ ਲਈ ਪਾਕਿਸਤਾਨ ਕਾਫੀ ਬੇਚੈਨ ਹੈ। ਪਾਕਿਸਤਾਨ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਆਫਰ ਦਿੱਤਾ ਹੈ ਕਿ ਭਾਰਤ ਜੇਕਰ ਫਿਜ਼ੀਕਲੀ ਨਹੀਂ ਆ ਸਕਦਾ ਤਾਂ ਉਹ ਵਰਚੂਅਲੀ ਸ਼ਾਮਲ ਹੋ ਸਕਦਾ ਹੈ। ਪਿਛਲੇ ਸਾਲ ਸਤੰਬਰ ਵਿਚ ਤਾਲਿਬਾਨ ਨੂੰ ਸ਼ਾਮਲ ਕਰਵਾਉਣ ਦੀ ਪਾਕਿਸਤਾਨ ਦੀ ਜਿੱਦ ਕਾਰਨ ਇਸ ਬੈਠਕ ਨੂੰ ਰੱਦ ਕਰ ਦਿੱਤਾ ਗਿਆ ਸੀ।
ਪਾਕਿਸਤਾਨ ਦੇ ਵਿਦੇਸ਼ ਮੰਤਰੀ ਮਹਿਮੂਦ ਕੁਰੈਸ਼ੀ ਨੇ ਕਿਹਾ ਕਿ ਅਸੀਂ ਸਾਰੇ ਮੈਂਬਰ ਦੇਸ਼ਾਂ ਨੂੰ ਸੱਦਾ ਦਿੰਦੇ ਹਾਂ। ਸਾਰਕ ਵਿਚ ਅਫਗਾਨਿਸਤਾਨ, ਬੰਗਲਾਦੇਸ਼, ਭੂਟਾਨ, ਭਾਰਤ, ਮਾਲਦੀਵ, ਨੇਪਾਲ, ਪਾਕਿਸਤਾਨ ਤੇ ਸ਼੍ਰੀਲੰਕਾ ਸ਼ਾਮਲ ਹਨ। ਹਾਲਾਂਕਿ ਭਾਰਤ ਨੇ ਕਿਹਾ ਹੈ ਕਿ ਉਸ ਨੂੰ ਪਾਕਿਸਤਾਨ ਵੱਲੋਂ ਹੁਣ ਤੱਕ ਕੋਈ ਰਸਮੀ ਸੱਦਾ ਨਹੀਂ ਮਿਲਿਆ ਹੈ। ਕੁਝ ਦਿਨ ਪਹਿਲਾਂ ਹੀ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਸਾਰਕ ਸੰਮੇਲਨ ਦੇ ਆਯੋਜਨ ਨੂੰ ਲੈ ਕੇ ਸੰਕੇਤ ਦਿੱਤੇ ਸਨ।
ਇਮਰਾਨ ਖਾਨ ਨੇ ਕਿਹਾ ਸੀ ਕਿ ਇਸ ਬੈਠਕ ਜ਼ਰੀਏ ਸਾਰਕ ਦੇਸ਼ਾਂ ਵਿਚ ਆਰਥਿਕ ਤਾਲਮੇਲ ਬਿਠਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਉਨ੍ਹਾਂ ਦਾਅਵਾ ਕੀਤਾ ਕਿ ਇਸ ਬੈਠਕ ਜ਼ਰੀਏ ਦੱਖਣ ਏਸ਼ੀਆਈ ਦੇਸ਼ਾਂ ਦੀ ਜਨਤਾ ਦੇ ਜੀਵਨ ਪੱਧਰ ਨੂੰ ਉੱਚਾ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ। ਪਾਕਿਸਤਾਨ ਵਿਦੇਸ਼ ਦਫਤਰ ਨੇ ਦੱਸਿਆ ਕਿ ਇਮਰਾਨ ਖਾਨ ਦਾ ਜ਼ੋਰ ਸਾਰਕ ਦੇਸ਼ਾਂ ਦੇ ਵਿਚ ਜਲਵਾਯੂ ਪਰਿਵਰਤਨ, ਸਿੱਖਿਆ, ਗਰੀਬੀ ਖਤਮ, ਊਰਜਾ ਏਕੀਕਰਨ ਤੇ ਸਿਹਤ ਚੁਣੌਤੀਆਂ ਨੂੰ ਹੱਲ ਕਰਨ ਤੇ ਆਪਸੀ ਸਹਿਯੋਗ ਨੂੰ ਮਜ਼ਬੂਤ ਕਰਨ ‘ਤੇ ਹੈ।
19ਵਾਂ ਸਾਰਕ ਸਿਖਰ ਸੰਮੇਲਨ ਇਸਲਾਮਾਬਾਦ ਵਿਚ 15 ਤੋਂ 19 ਨਵੰਬਰ 2016 ਨੂੰ ਆਯੋਜਿਤ ਹੋਣ ਵਾਲਾ ਸੀ ਪਰ ਉਸ ਸਾਲ 18 ਸਤੰਬਰ ਨੂੰ ਜੰਮੂ-ਕਸ਼ਮੀਰ ਦੇ ਉਰੀ ‘ਚ ਭਾਰਤੀ ਫੌਜ ਦੇ ਇੱਕ ਕੈਂਪ ‘ਤੇ ਹੋਏ ਅੱਤਵਾਦੀ ਹਮਲੇ ਕਾਰਨ ਭਾਰਤ ਨੇ ਸ਼ਾਮਲ ਹੋਣ ਤੋਂ ਇਨਕਾਰ ਕਰ ਦਿੱਤਾ ਸੀ। ਇਸ ਤੋਂ ਬਾਅਦ ਬੰਗਲਾਦੇਸ਼, ਭੂਟਾਨ, ਅਫਗਾਨਿਸਤਾਨ ਨੇ ਵੀ ਇਸ ਬੈਠਕ ‘ਚ ਹਿੱਸਾ ਲੈਣ ਤੋਂ ਮਨ੍ਹਾ ਕਰ ਦਿੱਤਾ ਸੀ। ਇਕ ਕਾਰਨ ਮਜਬੂਰੀ ਵਿਚ ਪਾਕਿਸਤਾਨ ਨੂੰ ਸਿਖਰ ਸੰਮੇਲਨ ਨੂੰ ਰੱਦ ਕਰਨਾ ਪਿਆ ਸੀ।
ਵੀਡੀਓ ਲਈ ਕਲਿੱਕ ਕਰੋ -:
“sri darbar sahib ਬੇਅਦਬੀ ਮਾਮਲੇ ਨਾਲ ਜੁੜੀ ਇੱਕ ਹੋਰ CCTV ਆਈ ਸਾਹਮਣੇ”
ਸਾਰਕ ਦੱਖਣ ਏਸ਼ੀਆ ਦੇ 8 ਦੇਸ਼ਾਂ ਦਾ ਸੰਗਠਨ ਹੈ ਜਿਸ ਦਾ ਪੂਰਾ ਨਾਂ ਹੈ ਦੱਖਣ ਏਸ਼ੀਆਈ ਖੇਤਰੀ ਸਹਿਯੋਗ ਸੰਗਠਨ। ਸਾਰਕ ਦਾ ਗਾਠਨ 8 ਦਸੰਬਰ 1985 ਨੂੰ ਕੀਤਾ ਗਿਆ ਸੀ। ਇਸ ਦਾ ਉਦੇਸ਼ ਏਸ਼ੀਆ ਵਿਚ ਆਪਸੀ ਸਹਿਯੋਗ ਤੇ ਸ਼ਾਂਤੀ ਤੇ ਤਰੱਕੀ ਹਾਸਲ ਕਰਨਾ ਹੈ। ਅਫਗਾਨਿਸਤਾਨ ਸਾਰਕ ਦੇਸ਼ਾਂ ਦਾ ਸਭ ਤੋਂ ਵੱਡਾ ਮੈਂਬਰ ਹੈ। ਬਾਕੀ ਦੇ 7 ਦੇਸ਼ ਭਾਰਤ, ਪਾਕਿਸਤਾਨ, ਬੰਗਲਾਦੇਸ਼, ਸ਼੍ਰੀਲੰਕਾ, ਨੇਪਾਲ, ਭੂਟਾਨ ਤੇ ਮਾਲਦੀਵ ਹਨ।