ਸ਼੍ਰੀਨਗਰ ਪੁਲਿਸ ਨੇ ਅੱਜ ਵੱਡੀ ਕਾਰਵਾਈ ਕਰਦੇ ਹੋਏ ਲਸ਼ਕਰ-ਏ-ਤੋਇਬਾ ਦੇ ਟੌਪ ਕਮਾਂਡਰ ਸਲੀਮ ਪਰੇ ਅਤੇ ਪਾਕਿਸਤਾਨੀ ਅੱਤਵਾਦੀ ਹਾਫਿਜ਼ ਹਮਜਾ ਨੂੰ ਮਾਰ ਦਿੱਤਾ। ਘਾਟੀ ਵਿਚ ਹੋਏ ਕਈ ਅੱਤਵਾਦੀ ਵਾਰਦਾਤਾਂ ਵਿਚ ਉਸ ਦਾ ਹੱਥ ਸੀ, ਜਿਸ ਵਜ੍ਹਾ ਨਾਲ ਸੁਰੱਖਿਆ ਬਲ ਲੰਮੇ ਸਮੇਂ ਤੋਂ ਸਲੀਮ ਦੀ ਭਾਲ ਕਰ ਰਹੇ ਸਨ। ਸੋਮਵਾਰ ਨੂੰ ਹੀ ਸ਼੍ਰੀਨਗਰ ਦੇ ਘਾਸੂ ਇਲਾਕੇ ਵਿਚ ਦੂਜਾ ਮੁਕਾਬਲਾ ਹੋਇਆ,ਉਸ ‘ਚ ਵੀ ਅੱਤਵਾਦੀ ਮਾਰਿਆ ਗਿਆ ਹੈ। ਉਸ ਕੋਲ ਹਥਿਆਰ ਤੇ ਕੁਝ ਹੋਰ ਇਤਰਾਜ਼ਯੋਗ ਸਾਮਾਨ ਵੀ ਬਰਾਮਦ ਹੋਏ ਹਨ।
ਜੰਮੂ-ਕਸ਼ਮੀਰ ਪੁਲਿਸ ਮੁਤਾਬਕ ਸ਼੍ਰੀਨਗਰ ਦੇ ਸ਼ਾਲੀਮਾਰ ਪਾਰਕ ਇਲਾਕੇ ‘ਚ ਕੁਝ ਅੱਤਵਾਦੀਆਂ ਦੇ ਲੁਕੇ ਹੋਣ ਦੀ ਖਬਰ ਮਿਲੀ ਸੀ। ਇਸ ‘ਤੇ ਜੰਮੂ-ਕਸ਼ਮੀਰ ਪੁਲਿਸ ਦੇ ਸਪੈਸ਼ਲ ਆਪ੍ਰੇਸ਼ਨ ਗਰੁੱਪ, ਸੀ. ਆਰ. ਪੀ. ਐੱਫ. ਦੇ ਫੌਜ ਦੀ ਰਾਸ਼ਟਰੀ ਰਾਈਫਲਸ ਨੇ ਸਾਂਝਾ ਆਪ੍ਰੇਸ਼ਨ ਸ਼ੁਰੂ ਕੀਤਾ। ਜਵਾਨਾਂ ਨੂੰ ਕੋਲ ਆਉਂਦਾ ਦੇਖ ਅੱਤਵਾਦੀਆਂ ਨੇ ਫਾਇਰਿੰਗ ਸ਼ੁਰੂ ਕਰ ਦਿੱਤੀ ਜਿਸ ‘ਤੇ ਜਵਾਬੀ ਕਾਰਵਾਈ ਕੀਤੀ ਗਈ। ਇਸ ਮੁਕਾਬਲੇ ‘ਚ ਲਸ਼ਕਰ ਅੱਤਵਾਦੀ ਸਲੀਮ ਪਰੇ ਤੇ ਇੱਕ ਪਾਕਿਸਤਾਨੀ ਅੱਤਵਾਦੀ ਹਾਫਿਜ ਉਰਫ ਹਮਜਾ ਮਾਰਿਆ ਗਿਆ। ਉਹ ਬੰਦੀਪੋਰਾ ‘ਚ ਦੋ ਪੁਲਿਸ ਮੁਲਾਜ਼ਮਾਂ ਦੀ ਹੱਤਿਆ ‘ਚ ਸ਼ਾਮਲ ਸੀ।
ਕਸ਼ਮੀਰ ਘਾਟੀ ‘ਚ ਹਾਲਾਤ ਹੁਣ ਕਾਫੀ ਹੱਦ ਤੱਕ ਸੁਧਰ ਗਏ ਹਨ ਜਿਥੇ ਅੱਤਵਾਦੀਆਂ ਦੀ ਗਿਣਤੀ ਹੁਣ ਸਭ ਤੋਂ ਘੱਟ ਹੈ। ਹੁਣੇ ਜਿਹੇ ਜੰਮੂ-ਕਸ਼ਮੀਰ ਪੁਲਿਸ ਨੇ ਦੱਸਿਆ ਕਿ ਘਾਟੀ ‘ਚ ਕੁੱਲ ਅੱਤਵਾਦੀਆਂ ਦੀ ਗਿਣਤੀ 200 ਤੋਂ ਘੱਟ ਹੋ ਗਈ ਹੈ ਜਦੋਂ ਕਿ ਸਥਾਨਕ ਅੱਤਵਾਦੀਆਂ ਦੀ ਗਿਣਤੀ 85 ਤੋਂ 90 ਦੇ ਵਿਚ ਹੈ।ਇਹ ਪਹਿਲਾ ਮੌਕਾ ਹੈ ਜਦੋਂ ਘਾਟੀ ‘ਚ ਸਥਾਨਕ ਅੱਤਵਾਦੀਆਂ ਦੀ ਗਿਣਤੀ 100 ਤੋਂ ਘੱਟ ਹੈ।
ਵੀਡੀਓ ਲਈ ਕਲਿੱਕ ਕਰੋ -: