ਬਿਹਾਰ ਦੇ ਮਧੇਪੁਰਾ ਜ਼ਿਲ੍ਹੇ ਦੇ ਉਦਾਕਿਸ਼ੂਨਗੰਜ ਸਬ-ਡਵੀਜ਼ਨ ਅਧੀਨ ਪੈਂਦੇ ਪੁਰੈਨੀ ਥਾਣਾ ਦੇ ਓਰਾਈ ਪਿੰਡ ਦੇ ਰਹਿਣ ਵਾਲੇ ਬ੍ਰਹਮਦੇਵ ਮੰਡਲ ਨੇ ਦਾਅਵਾ ਕੀਤਾ ਹੈ ਕਿ ਉਹ ਕੋਰੋਨਾ ਵੈਕਸੀਨ ਦਾ ਟੀਕਾ 11 ਵਾਰ ਲਗਵਾ ਚੁੱਕਾ ਹੈ। ਬ੍ਰਹਮਦੇਵ ਦਾ ਕਹਿਣਾ ਹੈ ਕਿ ਉਸ ਨੂੰ ਟੀਕੇ ਤੋਂ ਬਹੁਤ ਫਾਇਦਾ ਹੋਇਆ ਹੈ, ਇਸ ਲਈ ਉਹ ਵਾਰ-ਵਾਰ ਇਸ ਨੂੰ ਲੈ ਰਿਹਾ ਹੈ।
ਇਹ ਵੀ ਖਬਰ ਹੈ ਕਿ ਬੀਤੇ ਦਿਨ ਬ੍ਰਹਮਦੇਵ ਚੌਸਾ ਪੀ.ਐਚ.ਸੀ ਵਿਖੇ ਟੀਕਾ ਲਗਵਾਉਣ ਲਈ ਗਿਆ ਸੀ ਪਰ ਟੀਕਾਕਰਨ ਦਾ ਕੰਮ ਬੰਦ ਹੋਣ ਕਾਰਨ ਉਹ ਆਪਣੀ 12ਵੀਂ ਡੋਜ਼ ਨਹੀਂ ਲੈ ਸਕਿਆ। ਬ੍ਰਹਮਦੇਵ ਮੰਡਲ ਦੀ ਉਮਰ 84 ਸਾਲ ਹੈ ਅਤੇ ਉਹ ਡਾਕ ਵਿਭਾਗ ਵਿਚ ਨੌਕਰੀ ਕਰਦਾ ਹੈ। ਰਿਟਾਇਰ ਹੋਣ ਤੋਂ ਬਾਅਦ ਤੋਂ ਉਹ ਪਿੰਡ ਵਿਚ ਹੀ ਰਹਿ ਰਿਹਾ ਹੈ। ਬ੍ਰਹਮਦੇਵ ਮੰਡਲ ਨੇ ਦੱਸਿਆ ਕਿ ਉਸ ਨੇ ਕੋਰੋਨਾ ਦੀ ਪਹਿਲੀ ਖੁਰਾਕ 13 ਫਰਵਰੀ ਨੂੰ ਪੁਰਾਣੀ ਪੀਐੱਸਸੀ ਵਿਚ ਲਗਵਾਈ ਸੀ ਅਤੇ 30 ਦਸੰਬਰ 2021 ਤੱਕ ਉਹ ਕੋਰੋਨਾ ਦੀਆਂ 11 ਡੋਜ਼ ਲੈ ਚੁੱਕਾ ਹੈ ਤੇ ਉਸ ਕੋਲ ਟੀਕੇ ਦੇ ਸਥਾਨ ਤੇ ਸਮੇਂ ਦਾ ਵੀ ਪੂਰਾ ਵੇਰਵਾ ਹੈ।
ਬ੍ਰਹਮਦੇਵ ਨੇ 8 ਵਾਰ ਆਧਾਰ ਕਾਰਡ ਅਤੇ ਇੱਕ ਵਾਰ ਮੋਬਾਈਲ ਨੰਬਰ ‘ਤੇ ਟੀਕਾ ਲਗਵਾਇਆ ਜਦੋਂਕਿ ਵੋਟਰ ਆਈਡੀ ਅਤੇ ਪਤਨੀ ਦੇ ਮੋਬਾਈਲ ਨੰਬਰ ‘ਤੇ 3 ਵਾਰ ਟੀਕਾ ਲਗਵਾ ਚੁੱਕਾ ਹੈ।ਬ੍ਰਹਮਦੇਵ ਮੰਡਲ ਵੱਲੋਂ ਕੋਰੋਨਾ ਦੀਆਂ 11 ਡੋਜ਼ਾਂ ਲੈਣ ਦੇ ਦਾਅਵੇ ਨੇ ਬਿਹਾਰ ਵਿਚ ਟੀਕਾਕਰਨ ਦੀ ਪ੍ਰਕਿਰਿਆ ‘ਤੇ ਸਵਾਲ ਖੜ੍ਹੇ ਕਰ ਦਿੱਤੇ ਹਨ।
ਵੀਡੀਓ ਲਈ ਕਲਿੱਕ ਕਰੋ -: