ਵਿੱਤੀ ਸਾਲ 2020-21 ਲਈ ਇਨਕਮ ਟੈਕਸ ਰਿਟਰਨ ਫਾਈਲ ਕਰਨ ਦੀ ਆਖਰੀ ਤਰੀਕ 31 ਦਸੰਬਰ ਨਿਕਲ ਚੁੱਕੀ ਹੈ ਪਰ ਬਹੁਤ ਸਾਰੇ ਲੋਕ ਅਜਿਹੇ ਹਨ ਜੋ ITR ਨਹੀਂ ਭਰ ਸਕੇ ਹਨ। ਜੇਕਰ ਤੁਸੀਂ ਵੀ ਅਜੇ ਤੱਕ ਨਹੀਂ ਭਰਿਆ ਹੈ ਤਾਂ ਲੇਟ ਫੀਸ ਨਾਲ 31 ਮਾਰਚ 2022 ਤੱਕ ITR ਭਰ ਸਕਦੇ ਹੋ।
ਇਨਕਮ ਟੈਕਸ ਐਕਟ ਦੀ ਧਾਰਾ 139 (1) ਤਹਿਤ ਤੈਅ ਸਮੇਂ ਤਕ ITR ਨਾ ਭਰਨ ‘ਤੇ ਧਾਰਾ 234ਏ ਤਹਿਤ ਜੁਰਮਾਨਾ ਲੱਗਦਾ ਹੈ। ਬਿਲੇਟੇਡ ITR 31 ਮਾਰਚ 2022 ਤੱਕ 5 ਹਜ਼ਾਰ ਰੁਪਏ ਦੇ ਜੁਰਮਾਨੇ ਨਾਲ ਭਰ ਸਕਦੇ ਹਨ। ਜੇਕਰ ਟੈਕਸਦਾਤਾ ਦੀ ਕੁੱਲ ਆਮਦਨ 5 ਲੱਖ ਰੁਪਏ ਜਾਂ ਇਸ ਤੋਂ ਘੱਟ ਹੈ ਤਾਂ ਉਸ ਨੂੰ 1000 ਰੁਪਏ ਹੀ ਜੁਰਮਾਨਾ ਦੇਣਾ ਹੋਵੇਗਾ।ਆਮਦਨ 2.50 ਲੱਖ ਤੋਂ ਘੱਟ ਹੋਣ ‘ਤੇ ਬਿਨਾਂ ਜੁਰਮਾਨਾ ਰਿਟਰਨ ਭਰ ਸਕਦੇ ਹੋ।
ਤੁਸੀਂ ਬਿਲੇਟੇਡ ITR ਫਾਈਲ ਕਰਕੇ ਨੋਟਿਸ ਤੋਂ ਵੀ ਬਚ ਸਕਦੇ ਹੋ ਪਰ ਤੈਅ ਸਮੇਂ ਮਤਲਬ 31 ਦਸੰਬਰ ਤੱਕ ਰਿਟਰਨ ਨਾ ਭਰਨ ਦੇ ਕਈ ਨੁਕਸਾਨ ਹਨ। ਇਨਕਮ ਟੈਕਸ ਦੇ ਨਿਯਮਾਂ ਮੁਤਾਬਕ ਨਿਰਧਾਰਤ ਨਿਯਮਾਂ ਮੁਤਾਬਕ ਤਰੀਖ ਤੋਂ ਪਹਿਲਾਂ ITR ਦਾਖਲ ਕਰਨ ‘ਤੇ ਤੁਸੀਂ ਆਪਣੇ ਨੁਕਸਾਨ ਨੂੰ ਅੱਗੇ ਦੇ ਵਿੱਤੀ ਸਾਲ ਲਈ ਕੈਰੀ ਫਾਰਵਰਡ ਕਰ ਸਕਦੇ ਹੋ। ਮਤਲਬ ਅਗਲੇ ਵਿੱਤੀ ਸਾਲਾਂ ‘ਚ ਤੁਸੀਂ ਆਪਣੀ ਕਮਾਈ ‘ਤੇ ਟੈਕਸ ਦੇਣਦਾਰੀ ਘੱਟ ਕਰ ਸਕਦੇ ਹੋ ਪਰ ITR ਭਰਨ ‘ਤੇ ਤੁਸੀਂ ਇਸ ਦਾ ਫਾਇਦਾ ਨਹੀਂ ਲੈ ਸਕੋਗੇ।
ਵੀਡੀਓ ਲਈ ਕਲਿੱਕ ਕਰੋ -:
“sri darbar sahib ਬੇਅਦਬੀ ਮਾਮਲੇ ਨਾਲ ਜੁੜੀ ਇੱਕ ਹੋਰ CCTV ਆਈ ਸਾਹਮਣੇ”
ਕਈ ਤਰ੍ਹਾਂ ਦੀ ਇਨਕਮ ਟੈਕਸ ਛੋਟ ਵੀ ਤੁਹਾਨੂੰ ਨਹੀਂ ਮਿਲਦੀ ਹੈ।ਇਸ ਨਾਲ ਇਨਕਮ ਟੈਕਸ ਕਾਨੂੰਨ ਦੀ ਧਾਰਾ-10ਏ ਤੇ ਧਾਰਾ 10ਬੀ ਤਹਿਤ ਮਿਲਣ ਵਾਲੀ ਛੋਟ ਨਹੀਂ ਮਿਲਦੀ ਹੈ। ਨਾਲ ਹੀ ਧਾਰਾ 80IA, 80IB, 80IC, 80ID ਤੇ 80IE ਤਹਿਤ ਮਿਲਣ ਵਾਲੀ ਛੋਟ ਵੀ ਤੁਹਾਨੂੰ ਨਹੀਂ ਮਿਲੇਗੀ। ਇਸ ਤੋਂ ਇਲਾਵਾ ਦੇਰੀ ਨਾਲ ਇਨਕਮ ਟੈਕਸ ਰਿਟਰਨ ਫਾਈਲ ਕਰਨ ਦੇ ਨਾਲ ਟੈਕਸਦਾਤਾ ਨੂੰ ਆਮਦਨ ਟੈਕਸ ਕਾਨੂੰਨ ਦੀ ਧਾਰਾ 80IA, 80IB, 80IC, 80ID ਤੇ 80IE ਤਹਿਤ ਮਿਲਣ ਵਾਲੇ ਡਿਡਕਸ਼ਨ ਦਾ ਲਾਭ ਵੀ ਨਹੀਂ ਮਿਲੇਗਾ।