ਬੱਚੇ ਦੇ ਇਸ ਦੁਨੀਆ ਵਿਚ ਆਉਣ ਤੋਂ ਪਹਿਲਾਂ 9 ਮਹੀਨੇ ਮਾਂ ਉਸ ਨੂੰ ਆਪਣੀ ਕੁੱਖ ਵਿਚ ਰੱਖਦੀ ਹੈ। ਇਹ ਵੀ ਮਿਸਾਲ ਦਿੱਤੀ ਜਾਂਦੀ ਹੈ ਕਿ ਮਾਂ ਦਾ ਕਰਜ਼ ਕੋਈ ਵੀ ਨਹੀਂ ਚੁਕਾ ਸਕਦਾ। ਪਰ ਮੰਡੀ ਗੋਬਿੰਦਗੜ੍ਹ ਤੋਂ ਹੈਰਾਨ ਕਰਨ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿਥੇ ਇਕ ਮਾਂ ਨੇ 9 ਮਹੀਨੇ ਨਹੀਂ ਸਗੋਂ 11 ਮਹੀਨੇ ਬੱਚੇ ਨੂੰ ਆਪਣੀ ਕੁੱਖ ਵਿਚ ਰੱਖਿਆ।
ਇਹ ਮਾਮਲਾ ਜਿਥੇ ਸਰਕਾਰ ਦੇ ਝੂਠੇ ਦਾਅਵਿਆਂ ਦੀ ਪੋਲ ਖੋਲ੍ਹਦਾ ਹੈ ਉਥੇ ਨਾਲ ਹੀ ਇਕ ਗਰੀਬ ਪਰਿਵਾਰ ਦੀ ਮਜਬੂਰੀ ਵੀ ਦਰਸਾਉਂਦਾ ਹੈ। ਪੀੜਤ ਵਿਅਕਤੀ ਨੇ ਦੱਸਿਆ ਕਿ ਉਸ ਕੋਲ ਆਪਣੀ ਪਤਨੀ ਦੀ ਡਲਿਵਰੀ ਕਰਵਾਉਣ ਲਈ ਪੈਸੇ ਨਹੀਂ ਸਨ, ਜਿਸ ਕਾਰਨ ਉਸ ਨੇ 11 ਮਹੀਨੇ ਤੱਕ ਆਪਣੀ ਪਤਨੀ ਦੀ ਡਲਿਵਰੀ ਨਹੀਂ ਕਰਵਾਈ, ਜਿਸ ਕਾਰਨ ਮਾਂ ਤੇ ਬੱਚੇ ਦੋਵਾਂ ਦੀ ਜ਼ਿੰਦਗੀ ਖਤਰੇ ਵਿਚ ਸੀ। ਪੀੜਤ ਨੇ ਦੱਸਿਆ ਕਿ ਜਦੋਂ ਉਹ ਸਰਕਾਰੀ ਹਸਪਤਾਲ ਗਿਆ ਤਾਂ ਉਥੋਂ ਡਲਿਵਰੀ ਕਰਨ ਤੋਂ ਇਨਕਾਰ ਕਰ ਦਿੱਤਾ ਗਿਆ ਤੇ ਕਿਹਾ ਗਿਆ ਕਿ ਹਸਪਤਾਲ ਵਿਚ ਹੜਤਾਲ ਚੱਲ ਰਹੀ ਹੈ ਤੇ ਸਟਾਫ ਮੌਜੂਦ ਨਹੀਂ ਹੈ। ਕਦੇ ਉਸ ਨੂੰ ਪੀਜੀਆਈ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਜਿਥੇ ਜਾ ਕੇ ਵੀ ਉਸ ਦੀ ਸੁਣਵਾਈ ਨਹੀਂ ਹੋਈ, ਜਿਸ ਕਾਰਨ ਉਹ ਆਪਣੀ ਵਹੁਟੀ ਨੂੰ ਲੈ ਕੇ ਵਾਪਸ ਘਰ ਪਰਤ ਆਇਆ।
ਇਸ ਤੋਂ ਬਾਅਦ ਮਕਾਨ ਮਾਲਕ ਤੇ ਆਲੇ-ਦੁਆਲੇ ਦੇ ਲੋਕਾਂ ਨੇ ਪੈਸੇ ਇਕੱਠੇ ਕਰਕੇ ਪਰਿਵਾਰ ਦੀ ਮਦਦ ਕੀਤੀ ਅਤੇ NGO ਟੀਮ ਦੇ ਮੈਂਬਰ ਨੂੰ ਫੋਨ ਕਰਕੇ ਸਾਰਾ ਮਾਮਲਾ ਦੱਸਿਆ ਤੇ ਐੱਨ. ਜੀ. ਓ. ਦੀ ਟੀਮ ਵੱਲੋਂ ਪੀੜਤ ਵਿਅਕਤੀ ਤੇ ਪਤਨੀ ਦੀ ਮਦਦ ਕੀਤੀ ਗਈ ਅਤੇ ਉਸ ਦੀ ਡਲਿਵਰੀ ਕਰਵਾਈ ਗਈ। ਮਾਂ ਤੇ ਬੱਚੇ ਦੀ ਜਾਨ ਤਾਂ ਪ੍ਰਮਾਤਮਾ ਦੀ ਕ੍ਰਿਪਾ ਨਾਲ ਬਚ ਗਈ ਪਰ ਸਰਕਾਰ ਦੀਆਂ ਸਿਹਤ ਸਹੂਲਤਾਂ ‘ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਕੀ ਸਰਕਾਰ ਨੂੰ ਨਹੀਂ ਚਾਹੀਦਾ ਕਿ ਇਨ੍ਹਾਂ ਗਰੀਬ ਪਰਿਵਾਰਾਂ ਦੀ ਵੀ ਸਾਰ ਲਈ ਜਾਵੇ ਤੇ ਉਨ੍ਹਾਂ ਨੂੰ ਸਿਹਤ ਸਹੂਲਤਾਂ ਦਿੱਤੀਆਂ ਜਾਣ।
ਵੀਡੀਓ ਲਈ ਕਲਿੱਕ ਕਰੋ -: