ਦੂਰ ਸੰਚਾਰ ਵਿਭਾਗ ਨੇ 7 ਦਸੰਬਰ ਨੂੰ ਇੱਕ ਹੁਕਮ ਜਾਰੀ ਕਰਕੇ ਕਿਹਾ ਸੀ ਕਿ 9 ਤੋਂ ਵੱਧ ਸਿਮ ਕਾਰਡ ਰੱਖਣ ਵਾਲੇ ਯੂਜਰਸ ਨੂੰ ਸਿਮ ਕਾਰਡ ਵੈਰੀਫਿਕੇਸ਼ਨ ਕਰਵਾਉਣਾ ਜ਼ਰੂਰੀ ਹੈ। ਦੂਰਸੰਚਾਰ ਵਿਭਾਗ ਦੇ ਇਸ ਨਵੇਂ ਨਿਯਮ ਨੂੰ ਪਿਛਲੇ ਮਹੀਨੇ 7 ਦਸੰਬਰ ਨੂੰ ਹੀ ਦੇਸ਼ ਭਰ ਵਿਚ ਲਾਗੂ ਕਰ ਦਿੱਤਾ ਗਿਆ ਸੀ ਤੇ ਇਸ ਨਿਯਮ ਦੇ ਲਾਗੂ ਹੋਣ ਦੇ 30 ਦਿਨ ਦੇ ਅੰਦਰ ਹੀ ਵੈਰੀਫਿਕੇਸ਼ਨ ਕਰਾਉਣਾ ਹੈ। ਅਜਿਹਾ ਨਾ ਕਰਨ ‘ਤੇ ਸਿਮ ਕਾਰਡ ਬੰਦ ਕਰਨ ਦੇ ਹੁਕਮ ਹਨ।
ਜੇਕਰ ਤੁਹਾਡੇ ਨਾਂ ‘ਤੇ 9 ਜਾਂ ਫਿਰ ਇਸ ਤੋਂ ਵੱਧ ਸਿਮ ਕਾਰਡ ਰਜਿਸਟਰ ਹਨ ਤਾਂ ਤੁਹਾਨੂੰ ਸਭ ਤੋਂ ਪਹਿਲਾ ਕੰਮ ਇਹ ਕਰਨਾ ਹੈ ਕਿ 7 ਜਨਵਰੀ ਤੋਂ ਪਹਿਲਾਂ ਸਿਮ ਕਾਰਡ ਵੈਰੀਫਿਕੇਸ਼ਨ ਕਰਵਾਉਣਾ ਹੋਵੇਗਾ। ਜੇਕਰ ਤੁਸੀਂ ਅਜਿਹਾ ਨਹੀਂ ਕਰਦੇ ਹੋ ਤਾਂ ਤੁਹਾਡੇ ਸਿਮ ਕਾਰਡ ‘ਤੇ ਆਊਟਗੋਇੰਗ ਕਾਲ ਦੀ ਸੇਵਾ ਨੂੰ ਬੰਦ ਕਰ ਦਿੱਤਾ ਜਾਵੇਗਾ। ਦੂਜੇ ਪਾਸੇ ਇਨਕਮਿੰਗ ਕਾਲਸ 45 ਦਿਨ ਵਿਚ ਬੰਦ ਕਰਨ ਦੇ ਹੁਕਮ ਦਿੱਤੇ ਗਏ ਹਨ। ਜੇਕਰ ਸਿਮ ਯੂਜ਼ ਨਹੀਂ ਕਰਦੇ ਹੋ ਤਾਂ ਤੁਹਾਡੇ ਕੋਲ ਸਿਮ ਸਰੰਡਰ ਕਰਨ ਦਾ ਵੀ ਬਦਲ ਹੈ।
ਜੇਕਰ ਸਿਮ ਨੂੰ ਵੈਰੀਫਾਈ ਨਹੀਂ ਕੀਤਾ ਗਿਆ ਤਾਂ ਫਿਰ ਅਜਿਹੇ ਸਿਮ ਕਾਰਡ ਨੂੰ 60 ਦਿਨਾਂ ਦੇ ਅੰਦਰ ਦੂਰਸੰਚਾਰ ਵਿਭਾਗ ਵੱਲੋਂ ਬੰਦ ਕਰਨ ਦੇ ਹੁਕਮ ਦਿੱਤੇ ਗਏ ਹਨ। ਬੀਮਾਰ, ਇੰਟਰਨੈਸ਼ਨਲ ਰੋਮਿੰਗ ਤੇ ਵਿਕਲਾਂਗ ਵਿਅਕਤੀਆਂ ਨੂੰ 30 ਦਿਨਾਂ ਦਾ ਵਾਧੂ ਸਮਾਂ ਮਿਲੇਗਾ।
ਜੇਕਰ ਬੈਂਕ, ਲਾਅ ਇਨਫੋਰਸਮੈਂਟ ਜਾਂ ਫਿਰ ਕਿਸੇ ਵਿੱਤੀ ਸੰਸਥਾ ਵੱਲੋਂ ਮੋਬਾਈਲ ਨੰਬਰ ਦੀ ਸ਼ਿਕਾਇਤ ਹੁੰਦੀ ਹੈ ਤਾਂ ਅਜਿਹੇ ਵਿਚ ਸਬਸਕ੍ਰਾਈਬਰ ਦੇ ਸਿਮ ਕਾਰਡ ‘ਤੇ ਆਊਟਗੋਇੰਗ ਸੇਵਾ 5 ਦਿਨਾਂ ਤੇ ਇਨਕਮਿੰਗ ਸੇਵਾ 10 ਦਿਨ ਤੇ ਸਿਮ ਨੂੰ ਪੂਰੀ ਤਰ੍ਹਾਂ ਤੋਂ 15 ਦਿਨ ਦੇ ਅੰਦਰ ਬੰਦ ਕਰਨ ਦੇ ਹੁਕਮ ਹਨ।
ਵੀਡੀਓ ਲਈ ਕਲਿੱਕ ਕਰੋ -: