ਪੰਜਾਬ ਤੇ ਯੂ. ਪੀ. ਸਣੇ 5 ਸੂਬਿਆਂ ਵਿਚ ਚੋਣਾਂ ਹੋਣ ਨੂੰ ਕੁਝ ਹੀ ਸਮਾਂ ਬਚਿਆ ਹੈ। ਵੀਰਵਾਰ ਨੂੰ ਚੋਣ ਕਮਿਸ਼ਨ ਨੇ 5 ਸੂਬਿਆਂ ਵਿਚ ਕੋਰੋਨਾ ਦੀ ਸਥਿਤੀ ਤੇ ਕਾਨੂੰਨ ਵਿਵਸਥਾ ਦੀ ਸਮੀਖਿਆ ਕੀਤੀ। ਇਸ ਦੌਰਾਨ ਕਮਿਸ਼ਨ ਨੇ ਚੋਣ ਵਾਲੇ ਸੂਬਿਆਂ ਵਿਚ ਸਾਰੇ ਲੋਕਾਂ ਦੇ ਵੈਕਸੀਨੇਸ਼ਨ ਦੀ ਲੋੜ ‘ਤੇ ਜ਼ੋਰ ਦਿੱਤਾ। ਕਮਿਸ਼ਨ ਦੇ ਅਧਿਕਾਰੀਆਂ ਨੇ ਕੇਂਦਰੀ ਸਿਹਤ ਸਕੱਤਰ ਰਾਜੇਸ਼ ਭੂਸ਼ਣ, ਏਮਸ ਦੇ ਨਿਦੇਸ਼ਕ ਰਣਦੀਪ ਗੁਲੇਰੀਆ, ਆਈਸੀਐੱਮਆਰ ਦੇ ਡੀਜੀ ਬਲਰਾਮ ਭਾਰਗਵ ਤੋਂ ਕੋਰੋਨਾ ਸੰਕਰਮਣ ਦੀ ਸਥਿਤੀ ਦੀ ਜਾਣਕਾਰੀ ਲਈ।
ਨਾਲ ਹੀ ਕਮਿਸ਼ਨ ਨੇ ਕੇਂਦਰੀ ਗ੍ਰਹਿ ਸਕੱਤਰ ਅਜੇ ਕੁਮਾਰ ਭੱਲਾ ਨਾਲ ਉੱਤਰ ਪ੍ਰਦੇਸ਼, ਉਤਰਾਖੰਡ, ਗੋਆ, ਪੰਜਾਬ ਤੇ ਮਣੀਪੁਰ ਵਿਚ ਕਾਨੂੰਨ ਵਿਵਸਥਾ ਦੀ ਸਥਿਤੀ ‘ਤੇ ਚਰਚਾ ਕੀਤੀ। ਇਨ੍ਹਾਂ 5 ਸੂਬਿਆਂ ਵਿਚ ਚੋਣਾਂ ਹੋਣੀਆਂ ਹਨ। ਕਮਿਸ਼ਨ ਦੇ ਅਗਲੇ ਕੁਝ ਦਿਨਾਂ ਵਿਚ ਚੋਣ ਦੀਆਂ ਤਰੀਕਾਂ ਦਾ ਐਲਾਨ ਕਰਨ ਦੀ ਉਮੀਦ ਹੈ।
ਚੋਣਾਂ ਵਿਚ ਰਾਜਨੀਤਕ ਦਲਾਂ ਲਈ ਰਣਨੀਤੀ ਤਿਆਰ ਕਰਨ ਵਾਲੇ ਪ੍ਰਸ਼ਾਂਤ ਕਿਸ਼ੋਰ ਨੇ ਚੁਣਾਵੀ ਸੂਬਿਆਂ ਵਿਚ ਵੈਕਸੀਨੇਸ਼ਨ ਦੀ ਰਫਤਾਰ ਵਧਾਉਣ ਦੀ ਮੰਗ ਕੀਤੀ ਹੈ। ਪ੍ਰਸ਼ਾਂਤ ਕਿਸ਼ੋਰ ਨੇ ਕਿਹਾ ਕਿ ਚੋਣ ਕਮਿਸ਼ਨ ਨੂੰ ਚੁਣਾਵੀ ਰਾਜਾਂ ਵਿਚ ਘੱਟ ਤੋਂ ਘੱਟ 80 ਫੀਸਦੀ ਵੈਕਸੀਨੇਸ਼ਨ ਨਿਸ਼ਿਚਤ ਕਰਨੀ ਚਾਹੀਦੀ ਹੈ।
ਚੋਣ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਨੇ ਕਿਹਾ ਕਿ ਮਹਾਮਾਰੀ ਦੇ ਇਸ ਦੌਰ ਵਿਚ ਚੋਣ ਕਰਾਉਣ ਦਾ ਇਕੋ ਇਕ ਇਹੀ ਤਰੀਕਾ ਹੈ, ਬਾਕੀ ਸਭ ਕੁਝ ਬੇਕਾਰ ਹੈ। ਕੋਰੋਨਾ ਨੂੰ ਰੋਕਣ ਨੂੰ ਲੈ ਕੇ ਜੋ ਵੀ ਗਾਈਡਲਾਈਨ ਜਾਰੀ ਕੀਤੀ ਗਈ ਹੈ, ਉਸ ਦਾ ਇਸ ਤਰ੍ਹਾਂ ਕੋਈ ਵੀ ਪਾਲਣ ਨਹੀਂ ਕਰਦਾ ਹੈ।
ਵੀਡੀਓ ਲਈ ਕਲਿੱਕ ਕਰੋ -:
“sri darbar sahib ਬੇਅਦਬੀ ਮਾਮਲੇ ਨਾਲ ਜੁੜੀ ਇੱਕ ਹੋਰ CCTV ਆਈ ਸਾਹਮਣੇ”
ਗੌਰਤਲਬ ਹੈ ਕਿ ਇਸ ਤੋਂ ਪਹਿਲਾਂ ਚੋਣ ਕਮਿਸ਼ਨ ਵੱਲੋਂ ਪੰਜ ਸੂਬਿਆਂ ਵਿਚ ਹੋਣ ਵਾਲੇ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਬੈਠਕ ਬੁਲਾਈ ਗਈ ਸੀ। ਬੈਠਕ ਵਿਚ ਮੁੱਖ ਚੋਣ ਕਮਿਸ਼ਨ ਸਣੇ ਬਾਕੀ ਸਾਰੇ ਅਧਿਕਾਰੀ ਮੌਜੂਦ ਸਨ। ਇਸ ਬੈਠਕ ਵਿਚ ਕੋਰੋਨਾ ਕੇਸ ਵਧਣ ਦੌਰਾਨ ਚੋਣ ਕਰਾਉਣ ਨੂੰ ਲੈ ਕੇ ਚਰਚਾ ਹੋਈ। ਨਾਲ ਹੀ ਕੋਰੋਨਾ ਗਾਈਡਲਾਈਨ ਵਿਚ ਜ਼ਰੂਰੀ ਬਦਲਾਅ ਤੇ ਪੋਲਿੰਗ ਬੂਥਾਂ ਨੂੰ ਲੈ ਕੇ ਨਿਯਮਾਂ ‘ਤੇ ਵੀ ਗੱਲਬਾਤ ਹੋਈ।