ਹਾਲੀਵੁੱਡ ਅਦਾਕਾਰ ਸਿਡਨੀ ਪੋਇਟੀਅਰ ਨੇ 94 ਸਾਲ ਦੀ ਉਮਰ ਵਿੱਚ ਇਸ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ। ਉਨਾਂ ਨੂੰ ‘ਲਿਲੀ ਆਫ਼ ਦਿ ਫੀਲਡ ‘ ਵਿੱਚ ਆਪਣੀ ਭੂਮਿਕਾ ਲਈ ਬੈਸਟ ਅਦਾਕਾਰ ਦਾ ਆਸਕਰ ਐਵਾਰਡ ਮਿਲਿਆ ਸੀ। ਉਹ ਆਸਕਰ ਜਿੱਤਣ ਵਾਲੇੇ ਪਹਿਲੇ ਬਲੈਕ ਐਕਟਰ ਸੀ। ਉਨ੍ਹਾਂ ਨੇ ਨਸਲੀ ਰੁਕਾਵਟਾਂ ਨੂੰ ਤੋੜ ਨਾਗਰਿਕ ਅਧਿਕਾਰ ਅੰਦੋਲਨ ਦੌਰਾਨ ਇੱਕ ਪੀੜ੍ਹੀ ਨੂੰ ਪ੍ਰੇਰਿਤ ਕੀਤਾ। ਵਿਦੇਸ਼ ਮੰਤਰਾਲੇ ਦੇ ਕਾਰਜਕਾਰੀ ਜਨਰਲ ਡਾਇਰੈਕਟਰ ਯੂਜੀਨ ਟੋਰਚੋਨ-ਨਿਊਰੀ ਨੇ ਪੋਇਟੀਅਰ ਦੇ ਦਿਹਾਂਤ ਦੀ ਪੁਸ਼ਟੀ ਕੀਤੀ ਹੈ।
ਸਿਡਨੀ ਪੋਇਟੀਅਰ ਨੇ 1967 ਵਿੱਚ ਇੱਕ ਸਾਲ ਵਿੱਚ ਤਿੰਨ ਫਿਲਮਾਂ ਨਾਲ ਆਪਣੀ ਲੀਗੇਸੀ ਸਥਾਪਤ ਕੀਤੀ। ਉਸ ਦੌਰਾਨ ਅਮਰੀਕਾ ਦੇ ਜ਼ਿਆਦਾਤਰ ਹਿੱਸਿਆਂ ਵਿਚ ਹਫੜਾ-ਦਫੜੀ ਮਚ ਗਈ ਸੀ। ਉਨ੍ਹਾਂ ਨੇ ਫਿਲਮ ‘ਗੈਸ ਹੂਜ਼ ਕਮਿੰਗ ਟੂ ਡਿਨਰ’ ਵਿੱਚ ਇੱਕ ਕਾਲੇ ਆਦਮੀ ਦਾ ਕਿਰਦਾਰ ਨਿਭਾਇਆ ਜਿਸਦੀ ਮੰਗੇਤਰ ਗੋਰੀ ਸੀ। ਇਸ ਵਿੱਚ ਉਨ੍ਹਾਂ ਨੇ ਵਰਜਿਲ ਟਿੱਬਸ ਦੀ ਭੂਮਿਕਾ ਨਿਭਾਈ, ਇੱਕ ਅਸ਼ਵੇਤ ਪੁਲਿਸ ਅਧਿਕਾਰੀ ਜੋ ਕਤਲ ਦੀ ਜਾਂਚ ਦੌਰਾਨ ਨਸਲਵਾਦ ਦਾ ਸਾਹਮਣਾ ਕਰਦਾ ਹੈ। ਉਨ੍ਹਾਂ ਨੇ ਉਸ ਸਾਲ ‘ਟੂ ਸਰ, ਵਿਦ ਲਵ’ ਵਿੱਚ ਲੰਡਨ ਦੇ ਇੱਕ ਸਕੂਲ ਵਿੱਚ ਇੱਕ ਅਧਿਆਪਕ ਦੀ ਭੂਮਿਕਾ ਨਿਭਾਈ ਸੀ।
ਸਿਡਨੀ ਪੋਇਟੀਅਰ ਨੇ ਸਾਲ 1963 ਵਿੱਚ ‘ਲਿਲੀ ਆਫ ਦਿ ਫੀਲਡ’ ਲਈ ਇਤਿਹਾਸ ਰਚਣ ਵਾਲੇ ਸਰਵੋਤਮ ਅਦਾਕਾਰ ਦਾ ਆਸਕਰ ਜਿੱਤਿਆ, ਜਿਸ ਵਿੱਚ ਉਨ੍ਹਾਂ ਨੇ ਇੱਕ ਅਪ੍ਰੇਂਟਿਸ ਦੀ ਭੂਮਿਕਾ ਨਿਭਾਈ ਸੀ ਜੋ ਇੱਕ ਜਰਮਨ ਨਨ ਨੂੰ ਰੇਗਿਸਤਾਨ ਵਿੱਚ ਇੱਕ ਚੈਪਲ ਬਣਾਉਣ ਵਿੱਚ ਮਦਦ ਕਰਦਾ ਹੈ। ਪੋਇਟੀਅਰ ਨੂੰ ਪੰਜ ਸਾਲ ਪਹਿਲਾਂ ‘ਦਿ ਡਿਫਿਅੰਟ ਵਨਜ਼’ ਵਿੱਚ ਉਨ੍ਹਾਂ ਦੀ ਭੂਮਿਕਾ ਲਈ ਆਸਕਰ ਲਈ ਨਾਮਜ਼ਦ ਕੀਤਾ ਗਿਆ ਸੀ। ਉਹ ਆਸਕਰ ਲਈ ਨਾਮਜ਼ਦ ਹੋਣ ਵਾਲੇ ਪਹਿਲੇ ਅਸ਼ਵੇਤ ਅਦਾਕਾਰ ਸਨ।
‘ਇਨ ਦਿ ਹੀਟ ਆਫ਼ ਦ ਨਾਈਟ’ ਨਾਲ ਸਿਡਨੀ ਪੋਇਟੀਅਰ ਨੇ ਟਿਬਸ ਕਿਰਦਾਰ ਨੂੰ ਦੋ ਸੀਕਵੈੱਲ- ਸਾਲ 1970 ਵਿੱਚ ਆਈ ‘ਦਿ ਕਾਲ ਮੀ ਮਿਸਟਰ ਟਿੱਬਸ’ ਅਤੇ 1971 ਵਿੱਚ ‘ਆਰਗੇਨਾਈਜ਼’ ਨਾਲ ਅਮਰ ਕਰ ਦਿੱਤਾ ਸੀ ਤੇ ਕੈਰੋਲ ਓ’ਕਾਨਰ ਤੇ ਹਾਵਰਡ ਰੋਲਿੰਸ ਸਟਾਰਰ ਟੀਵੀ ਸੀਰੀਜ਼ ‘ਇਨ ਦਿ ਹੀਟ ਆਫ਼ ਦਿ ਨਾਈਟ’ ਦਾ ਆਧਾਰ ਬਣ ਗਿਆ। ਇਸ ਸਮੇਂ ਦੌਰਾਨ ਉਨ੍ਹਾਂ ਦੀਆਂ ਹੋਰ ਕਲਾਸਿਕ ਫਿਲਮਾਂ ਵਿੱਚ ‘ਏ ਪੈਚ ਆਫ ਬਲੂ’, ‘ਦਿ ਬਲੈਕਬੋਰਡ ਜੰਗਲ’ ਅਤੇ ‘ਏ ਰੇਜ਼ਿਨ ਇਨ ਦਾ ਸਨ’ ਸ਼ਾਮਲ ਹਨ।
ਵੀਡੀਓ ਲਈ ਕਲਿੱਕ ਕਰੋ -:
“sri darbar sahib ਬੇਅਦਬੀ ਮਾਮਲੇ ਨਾਲ ਜੁੜੀ ਇੱਕ ਹੋਰ CCTV ਆਈ ਸਾਹਮਣੇ”
ਸਿਡਨੀ ਪੋਇਟੀਅਰ ਦਾ ਜਨਮ ਮਿਆਮੀ ਵਿੱਚ 20 ਫਰਵਰੀ 1927 ਨੂੰ ਹੋਇਆ ਸੀ। ਉਹ ਬਹਾਮਾਸ ਵਿੱਚ ਇੱਕ ਕਿਸਾਨ ਪਰਿਵਾਰ ਵਿੱਚ ਪੈਦਾ ਹੋਏ ਸਨ। ਉਨ੍ਹਾਂ ਨੇ ਸਿਰਫ਼ ਇੱਕ ਸਾਲ ਦੀ ਰਸਮੀ ਸਕੂਲੀ ਪੜ੍ਹਾਈ ਕੀਤੀ ਸੀ। ਮੁੱਖਧਾਰਾ ਦੇ ਦਰਸ਼ਕਾਂ ਵਿਚਾਲੇ ਪਛਾਣ ਬਣਾਉਣ ਤੇ ਸਵੀਕਾਰ ਕੀਤੇ ਜਾਣ ਵਾਲੇ ਪਹਿਲੇ ਅਸ਼ਵੇਤ ਐਕਟਰਸ ਵਿੱਚੋਂ ਇੱਕ ਬਣਨ ਲਈ ਉਨ੍ਹਾਂ ਨੇ ਗਰੀਬੀ ਤੇ ਅਨਪੜ੍ਹਤਾ ਖਿਲਾਫ ਕਾਫੀ ਸੰਘਰਸ਼ ਕੀਤਾ।