ਕੋਵਿਡ ਮਹਾਮਾਰੀ ਦੀ ਤੀਜੀ ਲਹਿਰ ਬੈਂਕਾਂ ‘ਤੇ ਭਾਰੀ ਪਵੇਗੀ। ਮਹਾਮਾਰੀ ਨੂੰ ਕੰਟਰੋਲ ਕਰਨ ਲਈ ਜੋ ਪਾਬੰਦੀਆਂ ਲਗੀਆਂ ਜਾ ਰਹੀਆਂ ਹਨ, ਉਨ੍ਹਾਂ ਦੇ ਚੱਲਦੇ ਨਾ ਸਿਰਫ ਬੈਂਕਾਂ ਦਾ ਮੁਨਾਫਾ ਘਟੇਗਾ ਸਗੋਂ ਅਸੈੱਸ ਕੁਆਲਟੀ ਨੂੰ ਲੈ ਕੇ ਜੋਖਿਮ ਵੀ ਵਧੇਗਾ। ਲਗਭਗ ਸਵਾ ਲੱਖ ਕਰੋੜ ਰੁਪਏ ਦਾ ਕਰਜ਼ਾ ਫਸਣ ਦੀ ਸ਼ੰਕਾ ਹੈ।
ICRA ਦੇ ਉਪ ਪ੍ਰਧਾਨ ਅਨਿਲ ਗੁਪਤਾ ਨੇ ਦੱਸਿਆ ਕਿ ਮਹਾਮਾਰੀ ਵਿਚ ਖਾਸ ਸਹੂਲਤ ਤਹਿਤ ਜ਼ਿਆਦਾਤਰ ਕਰਜ਼ਾ 12 ਮਹੀਨੇ ਤੱਕ ਦੇ ਮੋਰਟੋਰੀਅਮ ਨਾਲ ਰਿਸਟ੍ਰਕਚਰ ਕੀਤੇ ਗਏ ਹਨ। ਇਨ੍ਹਾਂ ਦੀ ਵਸੂਲੀ ਜਨਵਰੀ-ਮਾਰਚ ਤਿਮਾਹੀ ਤੋਂ ਸ਼ੁਰੂ ਹੋਣੀ ਹੈ। ਹੁਣ ਮਹਾਮਾਰੀ ਦੀ ਤੀਜੀ ਲਹਿਰ ‘ਚ ਸੰਭਵ ਹੈ ਕਿ ਗਾਹਕ ਕਰਜ਼ੇ ਦੀ ਵਾਪਸੀ ਸ਼ੁਰੂ ਨਾ ਕਰ ਸਕੇ।
30 ਸਤੰਬਰ 2021 ਤੱਕ ਬੈਂਕਾਂ ਨੇ ਲੋਨ ਰਿਸਟ੍ਰਕਚਰਿੰਗ ਦੇ 83 ਫੀਸਦੀ ਅਰਜ਼ੀਆਂ ਮਨਜ਼ੂਰ ਕੀਤੀਆਂ ਸਨ। ਇਸ ਲਈ ਕੁੱਲ 1.2 ਲੱਖ ਕਰੋੜ ਰੁਪਏ ਦੇ ਲੋਨ ਰਿਸਟ੍ਰਕਚਰ ਕੀਤੇ ਗਏ ਕਿਉਂਕਿ ਲੋਨ ਰਿਸਟ੍ਰਕਚਿੰਗ 31 ਦਸੰਬਰ 2021 ਤੱਕ ਦੀ ਜਾਣੀ ਸੀ, ਇਸ ਲਈ ਇਸ ‘ਚ 1.5-2 ਫੀਸਦੀ ਵਾਧਾ ਸੰਭਵ ਹੈ। ਇਸ ਦਰਮਿਆਨ ਸ਼ੁੱਕਰਵਾਰ ਨੂੰ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸਰਕਾਰੀ ਬੈਂਕਾਂ ਦੇ ਐੱਮਡੀ ਤੇ ਸੀਐੱਮਡੀ ਨਾਲ ਸਮੀਖਿਆ ਬੈਠਕ ਕੀਤੀ।
ਵੀਡੀਓ ਲਈ ਕਲਿੱਕ ਕਰੋ -:
“sri darbar sahib ਬੇਅਦਬੀ ਮਾਮਲੇ ਨਾਲ ਜੁੜੀ ਇੱਕ ਹੋਰ CCTV ਆਈ ਸਾਹਮਣੇ”
ਇਸ ਦੌਰਾਨ ਫੈਡਰੇਸ਼ਨ ਆਫ ਹੋਟਲ ਐਂਡ ਰੈਸਟੋਰੈਂਟ ਐਸੋਸੀਏਸ਼ਨ ਨੇ ਕਿਹਾ ਕਿ ਪਾਬੰਦੀਆਂ ਕਾਰਨ ਭਾਰੀ ਗਿਣਤੀ ਵਿਚ ਬੁਕਿੰਗ ਕੈਂਸਲ ਹੋਈ ਹੈ। ਬੁਕਿੰਗ ਕੈਂਸਲ ਹੋਣ ਨਾਲ ਇੰਡਸਟਰੀ ਨੂੰ ਲਭਗ 200 ਕਰੋੜ ਦਾ ਨੁਕਸਾਨ ਹੋਇਆ ਹੈ।