ਭਾਰਤ ਤੇ ਚੀਨ ਦਰਮਿਆਨ ਕੋਰ ਕਮਾਂਡਰ ਪੱਧਰ ਦੇ 14ਵੇਂ ਦੌਰ ਦੀ ਗੱਲਬਾਤ 12 ਜਨਵਰੀ ਨੂੰ ਹੋਣ ਦੀ ਸੰਭਾਵਨਾ ਹੈ ਜਿਸ ਵਿਚ ਪੂਰਬੀ ਲੱਦਾਖ ਦੇ ਖੇਤਰਾਂ ਵਿਚ ਪਿਛੇ ਹਟਣ ਦੀ ਪ੍ਰਕਿਰਿਆ ਦੀ ਦਿਸ਼ਾ ‘ਚ ਪ੍ਰਗਤੀ ਦੇ ਵਿਸ਼ੇ ‘ਤੇ ਧਿਆਨ ਕੇਂਦਰਿਤ ਕੀਤਾ ਜਾਵੇਗਾ।
ਇਸ ਗੱਲਬਾਤ ਦੌਰਾਨ ਭਾਰਤੀ ਪੱਖ ਵੱਲੋਂ ਦੇਪਸਾਂਗ, ਬੁਲਜ ਤੇ ਦੇਮਚਾਕ ਨਾਲ ਜੁੜੇ ਮੁੱਦਿਆਂ ਦੇ ਹੱਲ ਕੱਢਣ ਲਈ ਸੰਘਰਸ਼ ਦੇ ਬਾਕੀ ਖੇਤਰਾਂ ਵਿਚ ਜਲਦ ਪਿੱਛੇ ਹਟਣ ‘ਤੇ ਜ਼ੋਰ ਦੇਣ ਦੀ ਸੰਭਾਵਨਾ ਹੈ। ਦੋਵੇਂ ਦੇਸ਼ਾਂ ਵਿਚ 13ਵੇਂ ਦੌਰ ਦੀ ਗੱਲਬਾਤ ਪਿਛਲੇ ਸਾਲ 10 ਅਕਤੂਬਰ ਨੂੰ ਹੋਈ ਸੀ।
ਪਿਛਲੇ ਬੈਠਕ ਵਿਚ ਦੋਵੇਂ ਪੱਖ ਕਿਸੇ ਸਿੱਟੇ ‘ਤੇ ਪਹੁੰਚਣ ‘ਚ ਅਸਫਲ ਰਹੇ ਸਨ। ਭਾਰਤੀ ਸੈਨਾ ਨੇ ਗੱਲਬਾਤ ਵਿਚ ਕਿਹਾ ਸੀ ਕਿ ਉਸ ਵੱਲੋਂ ਦਿੱਤੇ ਗਏ ਰਚਨਾਤਮਕ ਸੁਝਾਵਾਂ ‘ਤੇ ਚੀਨੀ ਪੱਖ ਸਹਿਮਤ ਨਹੀਂ ਸੀ ਤੇ ਉਹ ਆਪਣੇ ਵੱਲੋਂ ਕੋਈ ਅੱਗੇ ਵਧਣ ਵਾਲਾ ਪ੍ਰਸਦਾਵ ਨਹੀਂ ਦੇ ਸਕਿਆ।
ਭਾਰਤ ਤੇ ਚੀਨ ਦੀਆਂ ਸੈਨਾਵਾਂ ਵਿਚ 5 ਮਈ 2020 ਨੂੰ ਪੂਰਬੀ ਲੱਦਾਖ ਖੇਤਰ ‘ਚ ਰੁਕਾਵਟ ਤੋਂ ਬਾਅਦ ਦੋਵੇਂ ਦੇਸ਼ਾਂ ਦੀਆਂ ਸੈਨਾਵਾਂ ਨੇ ਕਾਫੀ ਗਿਣਤੀ ਵਿਚ ਸੈਨਿਕਾਂ ਤੇ ਭਾਰੀ ਹਥਿਆਰਾਂ ਦੀ ਤਾਇਨਾਤੀ ਕਰ ਦਿੱਤੀ। ਪਿਛਲੇ ਸਾਲ ਲਗਾਤਾਰ ਕਈ ਦੌਰ ਦੀ ਸੈਨਾ ਤੇ ਰਾਜਨੀਤਕ ਪੱਧਰ ਦੀ ਗੱਲਬਾਤ ਤੋਂ ਬਾਅਦ ਦੋਵੇਂ ਪੱਖਾਂ ਨੇ ਪਿਛਲੇ ਸਾਲ ਪੈਂਗੋਂਗ ਝੀਲ ਦੇ ਉੱਤਰੀ ਤੇ ਦੱਖਣੀ ਕਿਨਾਰੇ ਤੇ ਗੋਗਰਾ ਖੇਤਰ ਤੋਂ ਸੈਨਿਕਾਂ ਨੂੰ ਪਿੱਛੇ ਹਟਾਉਣ ਦੀ ਪ੍ਰਕਿਰਿਆ ਪੂਰੀ ਕੀਤੀ।
ਵੀਡੀਓ ਲਈ ਕਲਿੱਕ ਕਰੋ -: