10 ਜਨਵਰੀ ਤੋਂ ਲੱਗਣ ਵਾਲੇ ਤੀਜੇ ਜਾਂ ਪ੍ਰਿਕਾਸ਼ਨ ਡੋਜ਼ ਲਈ ਯੋਗ ਲੋਕ ਅੱਜ ਤੋਂ ਆਨਲਾਈਨ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ।ਇਸ ਤੋਂ ਇਲਾਵਾ ਵੈਕੀਸਨੇਸ਼ਨ ਸੈਂਟਰ ‘ਤੇ ਜਾ ਕੇ ਆਫਲਾਈਨ ਰਜਿਸਟ੍ਰੇਸ਼ਨ ਵੀ ਕਰਵਾਇਆ ਜਾ ਸਕਦਾ ਹੈ।
ਦੇਸ਼ ‘ਚ ਪ੍ਰਿਕਾਸ਼ਨ ਡੋਜ਼ ਹੈਲਥ ਵਰਕਰਸ, ਫਰੰਟਲਾਈਨ ਵਰਕਰਸ ਤੇ ਕਈ ਗੰਭੀਰ ਬੀਮਾਰੀਆਂ ਤੋਂ ਪੀੜਤ ਵਾਲੇ 60 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਦਿੱਤੀ ਜਾਣੀ ਹੈ। ਸਰਕਾਰ ਵੱਲੋਂ ਜਾਰੀ ਗਾਈਡਲਾਈਨ ਮੁਤਾਬਕ ਪ੍ਰਿਕਾਸ਼ਨ ਡੋਜ਼ ਕੋਰੋਨਾ ਵੈਕਸੀਨ ਦਾ ਦੂਜਾ ਡੋਜ਼ ਲਗਾਉਣ ਦੀ ਤਰੀਖ ਤੋਂ 9 ਮਹੀਨੇ ਬਾਅਦ ਹੀ ਲਿਆ ਜਾ ਸਕਦਾ ਹੈ। ਸਬੰਧਤ ਵਿਅਕਤੀ ਪ੍ਰਿਕਾਸ਼ਨ ਡੋਜ਼ ਲਈ ਯੋਗ ਹੋ ਜਾਵੇਗਾ ਤਾਂ ਕੋਵਿਨ ਉਸ ਨੂੰ ਟੈਕਸਟ ਮੈਸੇਜ ਭੇਜ ਕੇ ਇਹ ਸੂਚਿਤ ਕਰੇਗਾ ਕਿ ਉਸ ਨੂੰ ਤੀਜ਼ਾ ਡੋਜ਼ ਜਾਂ ਪ੍ਰਿਕਾਸ਼ਨ ਡੋਜ਼ ਲੱਗਣਾ ਹੈ।
ਪ੍ਰਿਕਾਸ਼ਨ ਡੋਜ਼ 60 ਸਾਲ ਤੋਂ ਵੱਧ ਉਮਰ ਦੇ ਸਿਰਫ ਉਨ੍ਹਾਂ ਲੋਕਾਂ ਨੂੰ ਲਗਾਇਆ ਜਾਣਾ ਹੈ ਜੋ ਗੰਭੀਰ ਬੀਮਾਰੀਆਂ ਨਾਲ ਜੂਝ ਰਹੇ ਹਨ। ਕੇਂਦਰੀ ਸਿਹਤ ਮੰਤਰਾਲੇ ਨੇ ਸਪੱਸ਼ਟ ਕੀਤਾ ਹੈ ਕਿ ਪ੍ਰਿਕਾਸ਼ਨ ਡੋਜ਼ ਲਈ ਡਾਕਟਰ ਤੋਂ ਕਿਸੇ ਸਰਟੀਫਿਕੇਟ ਦੀ ਲੋੜ ਨਹੀਂ ਹੈ।
ਤੀਜੀ ਖੁਰਾਕ ਲਈ ਕੋਵਿਨ ‘ਤੇ ਸਲਾਟ ਬੁੱਕ ਕਰਨਾ ਜ਼ਰੂਰੀ ਨਹੀਂ ਹੈ। ਹਾਲਾਂਕਿ ਪ੍ਰਿਕਾਸ਼ਨ ਡੋਜ਼ ਦੇਣ ਵਾਲੇ ਵੈਕਸੀਨ ਸੈਂਟਰ ਦੀ ਜਾਣਕਾਰੀ ਕੋਵਿਨ ਤੋਂ ਹੀ ਮਿਲ ਸਕੇਗੀ। ਤੀਜੀ ਖੁਰਾਕ ਸਰਕਾਰੀ ਵੈਕਸੀਨ ਕੇਂਦਰਾਂ ਉਤੇ ਮੁਫਤ ਲੱਗੇਗੀ। ਹਾਲਾਂਕਿ ਪ੍ਰਾਈਵੇਟ ਹਸਪਤਾਲ ਜਾਂ ਵੈਕਸੀਨ ਕੇਂਦਰਾਂ ਉਤੇ ਇਸ ਲਈ ਪੈਸੇ ਦੇਣੇ ਪੈਣਗੇ।
ਵੀਡੀਓ ਲਈ ਕਲਿੱਕ ਕਰੋ -:
“sri darbar sahib ਬੇਅਦਬੀ ਮਾਮਲੇ ਨਾਲ ਜੁੜੀ ਇੱਕ ਹੋਰ CCTV ਆਈ ਸਾਹਮਣੇ”
ਸਰਕਾਰ ਨੇ ਕਿਹਾ ਕਿ ਸਾਰੇ ਨਾਗਰਿਕ ਮੁਫਤ ਕੋਰੋਨਾ ਵੈਕਸੀਨ ਦੇ ਹੱਕਦਾਰ ਹਨ ਭਾਵੇਂ ਹੀ ਉਨ੍ਹਾਂ ਦੀ ਆਦਮਨ ਕਿੰਨੀ ਵੀ ਹੋਵੇ। ਹਾਲਾਂਕਿ ਸਰਕਾਰ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੋ ਭੁਗਤਾਨ ਵਿਚ ਸਮਰੱਥ ਹਨ, ਉਨ੍ਹਾਂ ਨੂੰ ਪ੍ਰਾਈਵੇਟ ਹਸਪਤਾਲਾਂ ਦੇ ਵੈਕਸੀਨ ਕੇਂਦਰ ਦਾ ਇਸਤੇਮਾਲ ਕਰਨ ਲਈ ਸਲਾਹ ਦਿੱਤੀ ਜਾਂਦੀ ਹੈ।