1987 ਬੈਚ ਦੇ ਆਈਪੀਐਸ ਅਧਿਕਾਰੀ ਵੀਰੇਸ਼ ਕੁਮਾਰ ਭਾਵਰਾ ਨੇ ਸ਼ਨੀਵਾਰ ਨੂੰ ਪੰਜਾਬ ਦੇ ਡਾਇਰੈਕਟਰ ਜਨਰਲ ਆਫ਼ ਪੁਲਿਸ ਦਾ ਅਹੁਦਾ ਸੰਭਾਲ ਲਿਆ ਹੈ। UPSC ਪੈਨਲ ਵੱਲੋਂ ਭੇਜੇ ਨਾਵਾਂ ‘ਤੇ ਵਿਚਾਰ ਕਰਨ ਤੋਂ ਬਾਅਦ ਵੀਰੇਸ਼ ਕੁਮਾਰ ਭਾਵਰਾ ਨੂੰ ਆਈ.ਪੀ.ਐਸ. ਨੂੰ ਡਾਇਰੈਕਟਰ ਜਨਰਲ ਆਫ਼ ਪੁਲਿਸ, ਪੰਜਾਬ ਨਿਯੁਕਤ ਕੀਤਾ ਗਿਆ ਹੈ।
ਚਾਰਜ ਸੰਭਾਲਣ ਤੋਂ ਬਾਅਦ ਨਵ-ਨਿਯੁਕਤ ਡੀਜੀਪੀ ਪੰਜਾਬ ਨੇ ਕਿਹਾ ਕਿ ਪੰਜਾਬ ਵਿਧਾਨ ਸਭਾ ਚੋਣਾਂ 2022 ਨੇੜੇ ਹਨ। ਪੰਜਾਬ ਪੁਲਿਸ ਚੋਣਾਂ ਨੂੰ ਸੁਚਾਰੂ ਢੰਗ ਨਾਲ ਕਰਵਾਉਣ ਨੂੰ ਯਕੀਨੀ ਬਣਾਏਗੀ। ਨਿਰਵਿਘਨ ਚੋਣਾਂ ਨੂੰ ਯਕੀਨੀ ਬਣਾਉਣ ਦੇ ਨਾਲ-ਨਾਲ ਡੀਜੀਪੀ ਵੀਰੇਸ਼ ਭਾਵਰਾ ਨੇ ਕਿਹਾ ਕਿ ਉਨ੍ਹਾਂ ਦਾ ਧਿਆਨ ਸੂਬੇ ਵਿੱਚੋਂ ਨਸ਼ਾਖੋਰੀ ਅਤੇ ਅੱਤਵਾਦ ਨੂੰ ਖ਼ਤਮ ਕਰਨ ‘ਤੇ ਹੋਵੇਗਾ। ਡੀਜੀਪੀ ਨੇ ਕਿਹਾ ਕਿ ਪੰਜਾਬ ਪੁਲਿਸ ਵੱਖ-ਵੱਖ ਅਪਰਾਧਾਂ ਦੀ ਜਾਂਚ ਲਈ ਤਕਨਾਲੋਜੀ ਦੀ ਸਰਵੋਤਮ ਵਰਤੋਂ ਕਰੇਗੀ।
ਭਾਵਰਾ ਐਸਐਸਪੀ ਮਾਨਸਾ, ਡੀਆਈਜੀ ਪਟਿਆਲਾ ਰੇਂਜ ਅਤੇ ਆਈਜੀਪੀ/ਬਠਿੰਡਾ ਵਜੋਂ ਕੰਮ ਕਰ ਚੁੱਕੇ ਹਨ। ਉਹ ਡੀਜੀਪੀ/ਏਡੀਜੀਪੀ – ਇੰਟੈਲੀਜੈਂਸ, ਪ੍ਰੋਵੀਜ਼ਨਿੰਗ ਅਤੇ ਆਧੁਨਿਕੀਕਰਨ, ਸੂਚਨਾ ਤਕਨਾਲੋਜੀ ਅਤੇ ਦੂਰਸੰਚਾਰ, ਬਿਊਰੋ ਆਫ਼ ਇਨਵੈਸਟੀਗੇਸ਼ਨ, ਅੰਦਰੂਨੀ ਚੌਕਸੀ ਅਤੇ ਮਨੁੱਖੀ ਅਧਿਕਾਰ, ਅਤੇ ਭਲਾਈ ਦੇ ਤੌਰ ‘ਤੇ ਪੰਜਾਬ ਪੁਲਿਸ ਦੇ ਵੱਖ-ਵੱਖ ਵਿੰਗਾਂ ਦੇ ਮੁਖੀ ਸਨ।
ਵੀਡੀਓ ਲਈ ਕਲਿੱਕ ਕਰੋ -:
“sri darbar sahib ਬੇਅਦਬੀ ਮਾਮਲੇ ਨਾਲ ਜੁੜੀ ਇੱਕ ਹੋਰ CCTV ਆਈ ਸਾਹਮਣੇ”
ਗੌਰਤਲਬ ਹੈ ਕਿ ਕੇਂਦਰ ਨੂੰ ਭੇਜੇ ਪੈਨਲ ਵਿਚ ਤਿੰਨ ਨਾਂ ਵਾਪਸ ਆਏ ਸਨ। ਵਾਪਸ ਆਏ ਨਾਵਾਂ ਵਿਚ ਦਿਨਕਰ ਗੁਪਤਾ, ਵੀ. ਕੇ. ਭਾਵਰਾ ਤੇ ਪ੍ਰਬੋਧ ਕੁਮਾਰ ਦਾ ਨਾਂ ਸ਼ਾਮਲ ਸੀ। ਪੈਨਲ ਨੂੰ ਲੈ ਕੇ ਵੀਰਵਾਰ ਤੇ ਸ਼ੁੱਕਰਵਾਰ ਦਰਮਿਆਨ ਰਾਤ 1 ਵਜੇ ਤੱਕ ਮੁੱਖ ਮੰਤਰੀ ਚੰਨੀ, ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਮੁੱਖ ਸਕੱਤਰ ਅਨਿਰੁੱਧ ਤਿਵਾੜੀ ਤੇ ਗ੍ਰਹਿ ਵਿਭਾਗ ਦੇ ਐਡੀਸ਼ਨਲ ਚੀਫ ਸੈਕ੍ਰੇਟਰੀ ਅਨੁਰਾਗ ਵਰਮਾ ਸਣੇ ਹੋਰਨਾਂ ਵਿਚ ਲੰਬੀ ਵਿਚਾਰ ਚਰਚਾ ਹੋਈ। ਦੇਰ ਰਾਤ ਤੱਕ ਵੀ ਫੈਸਲਾ ਨਾ ਹੋ ਸਕਣ ਕਾਰਨ ਫਾਈਲ ਉਤੇ ਮੁੱਖ ਮੰਤਰੀ ਦੇ ਹਸਤਾਖਰ ਦੀ ਰਸਮ ਪੂਰੀ ਨਹੀਂ ਹੋ ਸਕੀ ਸੀ ਪਰ ਹੁਣ ਮੁੱਖ ਮੰਤਰੀ ਚੰਨੀ ਨੇ ਵੀ. ਕੇ. ਭਰਵਾ ਦੇ ਨਾਂ ਉਤੇ ਮੋਹਰ ਲਗਾ ਦਿੱਤੀ ਹੈ।