ਚੋਣ ਕਮਿਸ਼ਨ ਨੇ ਪੰਜਾਬ ਵਿਧਾਨ ਸਭਾ ਚੋਣਾਂ 2022 ਦਾ ਐਲਾਨ ਕਰ ਦਿੱਤਾ ਹੈ। 14 ਫਰਵਰੀ 2022 ਨੂੰ ਸਿੰਗਲ ਫੇਜ਼ ‘ਚ ਪੰਜਾਬ ‘ਚ ਵੋਟਾਂ ਪੈਣਗੀਆਂ। ਪੰਜਾਬ ਵਿਧਾਨ ਸਭਾ ਦੀਆਂ 117 ‘ਚੋਂ 11 ਸੀਟਾਂ ਅੰਮ੍ਰਿਤਸਰ ਤੋਂ ਹਨ ਜਿਥੇ 19 ਲੱਖ 44 ਹਜ਼ਾਰ 090 ਵੋਟਰ ਹਨ ਜੋ ਅਗਲੇ 5 ਸਾਲ ਲਈ ਪੰਜਾਬ ਦੇ ਭਵਿੱਖ ਦਾ ਫੈਸਲਾ ਕਰਨਗੇ।
ਡਿਪਟੀ ਕਮਿਸ਼ਨਰ ਜਨਰਲ ਰੂਹੀ ਦੁੱਗ ਨੇ ਚੋਣ ਦੇ ਐਲਾਨ ਦੇ ਨਾਲ ਹੀ ਅੰਮ੍ਰਿਤਸਰ ਵਿਚ ਲੱਗੇ ਸਾਰੇ ਹੋਰਡਿੰਗਸ ਉਤਾਰਨ ਦੇ ਹੁਕਮ ਦੇ ਦਿਤੇ ਹਨ। ਨਗਰ ਨਿਗਮ ਤੇ ਨਗਰ ਪੰਚਾਇਤਾਂ ਵੀ ਅਗਲੇ ਦੋ ਦਿਨ ਵਿਚ ਸ਼ਹਿਰ ਤੇ ਪੇਂਡੂ ਇਲਾਕੇ ਵਿਚ ਲੱਗੇ ਸਾਰੇ ਹੋਰਡਿੰਗਸ ਉਤਾਰ ਦੇਣਗੇ। ਨਾਲ ਹੀ ਚੋਣ ਕਮਿਸ਼ਨ ਵੱਲੋਂ ਜਾਰੀ ਗਾਈਡਲਾਈਨ ਦਾ ਪਾਲਣ ਕਰਨ ਦੇ ਨਿਰਦੇਸ਼ ਦਿੱਤੇ।
ਸਾਰੀਆਂ ਸਿਆਸੀ ਪਾਰਟੀਆਂ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਉਹ 15 ਜਨਵਰੀ ਸਿਆਸੀ ਰੈਲੀਆਂ ਨਹੀਂ ਕਰ ਸਕਦੇ। ਜੋ ਵੀ ਹੋਵੇਗਾ ਵਚਚੂਅਲ ਮਤਲਬ ਆਨਲਾਈਨ ਪ੍ਰਚਾਰ ਹੋਵੇਗਾ। ਇਸ ਵਾਰ ਜ਼ਿਲ੍ਹੇ ‘ਚ 19 ਲੱਖ 44 ਹਜ਼ਾਰ 090 ਵੋਟਰ ਵੋਟ ਦਾ ਇਸਤੇਮਾਲ ਕਰਨਗੇ। ਇਨ੍ਹਾਂ ਲਈ 1131 ਲੋਕੇਸ਼ਨਾਂ ‘ਤੇ 2211 ਪੋਲਿੰਗ ਬੂਥ ਬਣਾਏ ਗਏ ਹਨ।
ਕੋਰੋਨਾ ਕਾਰਨ ਕਿਸੇ ਵੀ ਬੂਥ ‘ਤੇ 1200 ਤੋਂ ਵੱਧ ਵੋਟਿੰਗ ਨਹੀਂ ਹੋਵੇਗੀ। ਪੋਲਿੰਗ ਬੂਥਾਂ ਦੀ ਗਿਣਤੀ ਵਧ ਵੀ ਸਕਦੀ ਹੈ। ਚੋਣਾਂ ਪੂਰੀ ਨਿਰਪੱਖਤਾ ਨਾਲ ਹੋਣ ਇਸ ਲਈ ਜ਼ਿਲ੍ਹੇ ਵਿਚ ਸਟੈਟਿਕ ਨਿਗਰਾਨੀ ਟੀਮਾਂ,ਵੀਡੀਓ ਟੀਮਾਂ, ਫਲਾਇੰਗ ਸਕਵਾਡ ਟੀਮਾਂ ਨੂੰ ਤੁਰੰਤ ਪ੍ਰਭਾ ਨਾਲ ਕੰਮ ਕਰਨ ਲਈ ਕਿਹਾ ਗਿਆ ਹੈ। ਇਨ੍ਹਾਂ ਦੀ ਗਿਣਤੀ ਵੀ ਵਧ ਸਕਦੀ ਹੈ।
ਵੀਡੀਓ ਲਈ ਕਲਿੱਕ ਕਰੋ -:
“sri darbar sahib ਬੇਅਦਬੀ ਮਾਮਲੇ ਨਾਲ ਜੁੜੀ ਇੱਕ ਹੋਰ CCTV ਆਈ ਸਾਹਮਣੇ”
ਡੀ. ਸੀ. ਜਨਰਲ ਰੂਹੀ ਦੁੱਗ ਨੇ ਦੱਸਿਆ ਕਿ ਸਰਕਾਰ ਵੱਲੋਂ ਬਣਾਈ ਗਈ ਸੀ. ਵਿਜਿਲ ਐਪ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ। ਇਸ ਨੂੰ ਬਣਾ ਲਿਆ ਗਿਆ ਹੈ ਤੇ ਜਲਦ ਹੀ ਇਹ ਵਰਕਿੰਗ ਹੋ ਜਾਵੇਗੀ। ਇਸ ਜ਼ਰੀਏ ਲੋਕ ਚੋਣ ਜ਼ਾਬਤਾ ਦਾ ਉੁਲੰਘਣ ਹੋਣ ਦੀਆਂ ਸ਼ਿਕਾਇਤਾਂ ਫੋਟੋਆਂ ਤੇ ਵੀਡੀਓ ਰਾਹੀਂ ਭੇਜ ਸਕਣਗੇ ਜਿਸ ਨੂੰ 100 ਮਿੰਟਾਂ ਵਿਚ ਹੱਲ ਕੀਤਾ ਜਾਵੇਗਾ।