ਮੱਧ ਪ੍ਰਦੇਸ਼ ਦੇ ਦਮੋਹ ਵਿਚ ਸ਼ਰਾਬ ਕਾਰੋਬਾਰੀ ਰਾਏ ਫੈਮਿਲੀ ਦੇ 12 ਟਿਕਾਣਿਆਂ ‘ਤੇ ਵੀਰਵਾਰ ਸਵੇਰੇ 5 ਵਜੇ ਸ਼ੁਰੂ ਹੋਈ ਇਨਕਮ ਟੈਕਸ ਦੀ ਕਾਰਵਾਈ ਸ਼ੁੱਕਰਵਾਰ ਰਾਤ 11 ਵਜੇ ਖਤਮ ਹੋਈ। 42 ਘੰਟੇ ਚੱਲੀ ਕਾਰਵਾਈ ਵਿਚ 8 ਕਰੋੜ ਰੁਪਏ ਮਿਲੇ ਹਨ। ਇਕਨਮ ਟੈਕਸ ਟੀਮ ਨੂੰ ਰੁਪਏ ਗਿਣਨ ਲਈ 5 ਮਸ਼ੀਨਾਂ ਲਗਾਉਣੀਆਂ ਪਈਆਂ। ਸੋਨੇ ਦੇ 3 ਕਿਲੋ ਦੇ ਜ਼ੇਵਰ ਨਾਲ ਹੀਰੇ, ਹਥਿਆਰ ਤੇ ਕਰੋੜਾਂ ਰੁਪਏ ਦੇ ਲੈਣ-ਦੇਣ ਦੇ ਦਸਤਾਵੇਜ਼ ਵੀ ਟੀਮ ਨੂੰ ਮਿਲੇ ਹਨ।
ਰੇਡ ਪੈਂਦੇ ਹੀ ਰਾਏ ਫੈਮਿਲੀ ਨੇ ਬੈਗ ਵਿਚ ਨੋਟ ਭਰ ਕੇ ਪਾਣੀ ਦੀ ਟੈਂਕੀ ਵਿਚ ਸੁੱਟ ਦਿੱਤੇ ਸੀ। ਇਨਕਮ ਟੈਕਸ ਟੀਮ ਨੇ ਨੋਟਾਂ ਨਾਲ ਭਰਿਆ ਬੈਗ ਬਾਹਰ ਕੱਢਿਆ ਤੇ ਹੇਅਰ ਡ੍ਰੈੱਸਰ ਤੇ ਪ੍ਰੈੱਸ ਦੀ ਮਦਦ ਨਾਲ ਨੋਟਾਂ ਨੂੰ ਸੁਕਾਇਆ। ਪਹਿਲੇ ਦਿਨ ਲਗਭਗ 6 ਕਰੋੜ ਦਾ ਕੈਸ਼ ਮਿਲਿਆ ਸੀ। ਰੇਡ ਵਿਚ ਜ਼ਿਆਦਾਤਰ ਨੋਟ 2 ਹਜ਼ਾਰ ਦੇ ਸਨ। ਇਨਕਮ ਟੈਕਸ ਵਿਭਾਗ ਦੀ ਟੀਮ ਨੇ ਸਾਰੇ ਘਰਾਂ ਵਿਚ ਛਾਪੇਮਾਰੀ ਸ਼ੁਰੂ ਕੀਤੀ ਤਾਂ ਪਰਿਵਾਰ ਦੇ ਮੈਂਬਰ ਘਬਰਾ ਗਏ। ਜਾਂਚ ਦੌਰਾਨ ਇਸ ਤਰ੍ਹਾਂ ਦੇ ਦਸਤਾਵੇਜ਼ ਮਿਲੇ ਹਨ ਜਿਨ੍ਹਾਂ ਵਿਚ 3-4 ਲੋਕ ਅਜਿਹੇ ਲੋਕਾਂ ਦੇ ਨਾਂ ਹਨ ਜਿਨ੍ਹਾਂ ਦੇ ਨਾਂ ‘ਤੇ ਸ਼ਰਾਬ ਦੇ ਠੇਕੇ ਚੱਲ ਰਹੇ ਹਨ।
ਅਧਿਕਾਰੀਆਂ ਨੇ ਦੱਸਿਆ ਹੈ ਕਿ ਜੋ ਰੁਪਏ ਤੇ ਜ਼ੇਵਰ ਜ਼ਬਤ ਕੀਤੇ ਗਏ ਹਨ ਉਨ੍ਹਾਂ ਦਾ ਰਿਕਾਰਡ ਰਾਏ ਫੈਮਿਲੀ ਕੋਲ ਨਹੀਂ ਮਿਲਿਆ ਹੈ। ਇਸ ਤੋਂ ਇਲਾਵਾ ਵੱਡੀ ਮਾਤਰਾ ਵਿਚ ਲੈਣ-ਦੇਣ ਦੇ ਦਸਤਾਵੇਜ਼ ਤੇ ਚੈੱਕ ਮਿਲੇ ਹਨ ਜਿਸ ਵਿਚ ਕਰੋੜਾਂ ਰੁਪਏ ਦੀ ਹੇਰਾਫੇਰੀ ਸਾਹਮਣੇ ਆਈ ਹੈ। ਜੇਕਰ ਸਭ ਕੁਝ ਸਾਬਤ ਹੋ ਜਾਂਦਾ ਹੈ ਤਾਂ ਜਿਨ੍ਹਾਂ ਕੋਲ ਦਸਤਾਵੇਜ਼ ਮਿਲੇ ਹਨ, ਉਨ੍ਹਾਂ ਨੂੰ ਜੇਲ੍ਹ ਹੋ ਸਕਦੀ ਹੈ।
ਆਈ. ਟੀ. ਜੁਆਇੰਟ ਕਮਿਸ਼ਨਰ ਮੁਨਮੁਨ ਸ਼ਰਮਾ ਨੇ ਸ਼ੁੱਕਰਵਾਰ ਰਾਤ 11 ਵਜੇ ਸਰਕਟ ਹਾਊਸ ਗੱਲ ਕੀਤੀ। ਉੁਨ੍ਹਾਂ ਨੇ ਦੱਸਿਆ ਕਿ ਰੇਡ ਆਪਣੇ ਆਖਰੀ ਪੜਾਅ ਵਿਚ ਹੈ। ਕੁਝ ਦੇਰ ਬਾਅਦ ਉਨ੍ਹਾਂ ਕਿਹਾ ਕਿ ਫਿਜ਼ੀਕਲ ਕਾਰਵਾਈ ਖਤਮ ਹੋ ਚੁੱਕੀ ਹੈ। ਹੁਣ ਜੋ ਵੀ ਕਾਰਵਾਈ ਹੋਵੇਗੀ, ਉਹ ਦਫਤਰ ਵਿਚ ਹੋਵੇਗੀ। ਕੈਮਰੇ ਦੇ ਸਾਹਮਣੇ ਉਨ੍ਹਾਂ ਨੇ ਇੱਕ ਵੀ ਸਵਾਲ ਦਾ ਜਵਾਬ ਨਹੀਂ ਦਿੱਤਾ।
ਵੀਡੀਓ ਲਈ ਕਲਿੱਕ ਕਰੋ -:
“sri darbar sahib ਬੇਅਦਬੀ ਮਾਮਲੇ ਨਾਲ ਜੁੜੀ ਇੱਕ ਹੋਰ CCTV ਆਈ ਸਾਹਮਣੇ”
ਰਾਏ ਪਰਿਵਾਰ ਦੇ ਮੈਂਬਰ ਰਾਜਾ ਰਾਏ ਨੇ ਕਿਹਾ ਕਿ ਕਾਰਵਾਈ ਪਰਿਵਾਰ ਨੂੰ ਪ੍ਰੇਸ਼ਾਨ ਕਰਨ ਲਈ ਕੀਤੀ ਗਈ ਹੈ। ਉਨ੍ਹਾਂ ਦੇ ਦਸਤਾਵੇਜ ਆਈ. ਟੀ. ਸਾਹਮਣੇ ਪੇਸ਼ ਕੀਤੇ ਜਾਮਗੇ। 15 ਦਿਨ ਦਾ ਮਸਾਂ ਦਿੱਤਾ ਗਿਆ ਹੈ।ਆਪਣੇ ਸੀ. ਏ. ਨਾਲ ਮਿਲ ਕੇ ਸਾਰੀ ਜਾਇਦਾਦ ਨਾਲ ਜੁੜੇ ਦਸਤਾਵੇਜ਼ ਪੇਸ਼ ਕਰਨਗੇ। ਫਿਲਹਾਲ ਸਾਰੀ ਜਾਇਦਾਦ ਦੇ ਦਸਤਾਵੇਜ਼ ਟੀਮ ਲੈ ਕੇ ਗਈ ਹੈ।