ਬੁੱਲੀ ਬਾਈ ਐਪ ਤੋਂ ਬਾਅਦ ਹੁਣ Sulli Deal ਮਾਮਲੇ ਵਿਚ ਪਹਿਲੀ ਗ੍ਰਿਫਤਾਰੀ ਕੀਤੀ ਗਈ ਹੈ। ਪੁਲਿਸ ਨੇ ਦੋਸ਼ੀ ਨੂੰ ਮੱਧਪ੍ਰਦੇਸ਼ ਦੇ ਇੰਦੌਰ ਤੋਂ ਗ੍ਰਿਫਤਾਰ ਕੀਤਾ ਹੈ। 25 ਸਾਲਾ ਦੋਸ਼ੀ ਓਮਕੇਸ਼ਵਰ ਠਾਕੁਰ ਹੀ ਸੁੱਲੀ ਡੀਲ ਦਾ ਮਾਸਟਰ ਮਾਈਂਡ ਹੈ। BCA ਦੇ ਵਿਦਿਆਰਥੀ ਓਮਕੇਸ਼ਵਰ ਠਾਕੁਰ ਨੇ ਪਿਛਲੇ ਸਾਲ ਜੁਲਾਈ ‘ਚ ਸੁੱਲੀ ਡੀਲ ਤਿਆਰ ਕੀਤਾ ਸੀ। ਉਸ ਨੇ ਮੁਸਲਿਮ ਔਰਤਾਂ ਨੂੰ ਬਦਨਾਮ ਕਰਨ ਦੀ ਗੱਲ ਵੀ ਕਬੂਲੀ ਹੈ।
ਦੋਸ਼ੀ ਨੇ ਪੁੱਛਗਿਛ ਵਿਚ ਖੁਲਾਸਾ ਕੀਤਾ ਕਿ Sulli Deal ਕੇਸ ਵਿਚ ਉਸ ਤੋਂ ਇਲਾਵਾ ਦੂਜੇ ਲੋਕ ਵੀ ਸ਼ਾਮਲ ਸਨ। ਆਉਣ ਵਾਲੇ ਦਿਨਾਂ ‘ਚ ਇਸ ਕੇਸ ‘ਚ ਹੋਰ ਵੀ ਗ੍ਰਿਫਤਾਰੀ ਹੋ ਸਕਦੀ ਹੈ। ਗੌਰਤਲਬ ਹੈ ਕਿ ਬੁੱਲੀ ਬਾਈ ਐਪ ਬਣਾਉਣ ਵਾਲਾ ਮੁੱਖ ਦੋਸ਼ੀ ਨੀਰਜ ਬਿਸ਼ਨੋਈ 7 ਦਿਨ ਦੇ ਸਪੈਸ਼ਲ ਸੈੱਲ ਦੀ IFSO ਯੂਨਿਟ ਦੀ ਹਿਰਾਸਤ ਵਿਚ ਹੈ। ਪੁਲਿਸ ਨੇ ਦੋਸ਼ੀ ਤੋਂ ਪੁੱਛਗਿਛ ਦੇ ਆਧਾਰ ‘ਤੇ ਹੀ Sulli Deal ਮਾਮਲੇ ‘ਚ ਇੰਦੌਰ ਤੋਂ ਓਮਕੇਸ਼ਵਰ ਠਾਕੁਰ ਨੂੰ ਗ੍ਰਿਫਤਾਰ ਕੀਤਾ ਹੈ।
ਪੁੱਛਗਿਛ ‘ਚ ਨੀਰਜ਼ ਨੇ ਕਈ ਅਹਿਮ ਖੁਲਾਸਾ ਕੀਤੇ। ਉਸ ਨੇ ਦੱਸਿਆ ਕਿ ਸੁੱਲੀ ਡੀਲ ਕੇਸ ਦੌਰਾਨ ਇਕ ਟਵਿੱਟਰ ਹੈਂਡਲ ਬਣਾਇਆ ਸੀ ਜਿਸ ਜ਼ਰੀਏ ਉਹ ਸੁੱਲੀ ਡੀਲ ਨੂੰ ਬਣਾਉਣ ਵਾਲੇ ਨਾਲ ਜੁੜੀ ਜਾਣਕਾਰੀ ਬਣਾਉਂਦਾ ਸੀ। ਪੁਲਿਸ ਨੇ ਨੀਰਜ ਤੋਂ ਮਿਲੀ ਜਾਣਕਾਰੀ ਦੇ ਆਧਾਰ ‘ਤੇ ਨੌਜਵਾਨ ਓਮਕੇਸ਼ਵਰ ਨੂੰ ਗ੍ਰਿਫਤਾਰ ਕੀਤਾ ਹੈ। ਸੁੱਲੀ ਡੀਲ ਮਾਮਲੇ ‘ਚ ਪੁਲਿਸ ਨੇ ਪਿਛਲੇ ਸਾਲ ਜੁਲਾਈ ਵਿਚ ਐੱਫ. ਆਈ. ਆਰ. ਦਰਜ ਕੀਤੀ ਸੀ। Sulli Deal ਨੂੰ Github ‘ਤੇ ਲਾਂਚ ਕੀਤਾ ਗਿਆ ਸੀ। ਇਸ ‘ਤੇ ਵੀ ਮੁਸਲਿਮ ਔਰਤਾਂ ਦੀ ਆਨਲਾਈਨ ਬੋਲੀ ਲਗਾਈ ਗਈ ਸੀ।
ਵੀਡੀਓ ਲਈ ਕਲਿੱਕ ਕਰੋ -: