ਬੁਲੀਬਾਈ ਐਪ ਮਾਮਲੇ ਵਿਚ ਪੁਲਿਸ ਲਗਾਤਾਰ ਕਾਰਵਾਈ ਕਰ ਰਹੀ ਹੈ ਤੇ ਮੁੱਖ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਪਰ ਇਸ ਮਾਮਲੇ ‘ਚ ਸ਼ਿਕਾਇਤਕਰਤਾ (ਪੀੜਤਾ) ਨੂੰ ਧਮਕੀਆਂ ਮਿਲੀਆਂ ਸ਼ੁਰੂ ਹੋ ਚੁੱਕੀਆਂ ਹਨ। ਸ਼ਿਕਾਇਤ ਕਰਨ ਵਾਲੀ ਪੀੜਤਾ ਨੇ ਇਸ ਨੂੰ ਲੈ ਕੇ ਮੁੰਬਈ ਪੁਲਿਸ ਨੂੰ ਜਾਣਕਾਰੀ ਦਿੱਤੀ ਹੈ ਜਿਸ ਤੋਂ ਬਾਅਦ ਹੁਣ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਪੀੜਤਾ ਦੀ ਸ਼ਿਕਾਇਤ ਉਤੇ ਪੁਲਿਸ ਨੇ ਅਣਪਛਾਤੇ ਵਿਅਕਤੀ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਪੀੜਤਾ ਨੇ ਦੱਸਿਆ ਕਿ ਇੱਕ ਵਿਅਕਤੀ ਨੇ ਉਸ ਨੂੰ ਫੋਨ ਕਰਕੇ ਧਮਕੀ ਦਿੰਦੇ ਹੋਏ ਕਿਹਾ ਕਿ ਤੂੰ ਸ਼ਿਕਾਇਤ ਕਿਉਂ ਕੀਤੀ ਤੇ ਸਾਰੇ ਦੋਸ਼ੀਆਂ ਦਾ ਨਾਂ ਕਿਉਂ ਲਿਆ। ਇਸ ਤਰ੍ਹਾਂ ਦੇ ਮਾਮਲੇ ਵਿਚ ਬਾਕੀ ਲੋਕ ਸ਼ਿਕਾਇਤ ਕਰਨ ਸਾਹਮਣੇ ਨਾ ਆਉਣ, ਇਸ ਲਈ ਡਰਾਉਣ ਲਈ ਧਮਕੀ ਦਿੱਤੀ ਜਾ ਰਹੀ ਹੈ।
10 ਜਨਵਰੀ ਨੂੰ ਅਦਾਲਤ ਵਿਚ ਦੋਸ਼ੀਆਂ ਨੂੰ ਪੇਸ਼ ਕੀਤਾ ਗਿਆ ਜਿਥੇ ਸ਼ਵੇਤਾ ਸਿੰਘ ਤੇ ਮਯੰਕ ਰਾਵਤ ਨੂੰ 14 ਜਨਵਰੀ ਤੱਕ ਪੁਲਿਸ ਕਸਟੱਡੀ ਵਿਚ ਭੇਜਿਆ ਗਿਆ। ਇਸ ਤੋਂ ਪਹਿਲਾਂ ਵੀ ਕੋਰਟ ਨੇ ਦੋਸ਼ੀਆਂ ਦੀ ਪੁਲਿਸ ਕਸਟੱਡੀ ਦਿੱਤੀ ਸੀ। ਬੁਲੀਬਾਈ ਐਪ ਨੂੰ ਲੈ ਕੇ ਕਈ ਮਾਮਲੇ ਦਰਜ ਕੀਤੇ ਗਏ ਹਨ।
ਵੀਡੀਓ ਲਈ ਕਲਿੱਕ ਕਰੋ -:
“sri darbar sahib ਬੇਅਦਬੀ ਮਾਮਲੇ ਨਾਲ ਜੁੜੀ ਇੱਕ ਹੋਰ CCTV ਆਈ ਸਾਹਮਣੇ”
ਗੌਰਤਲਬ ਹੈ ਕਿ ਬੁਲੀ ਬਾਈ ਐਪ ਕਾਂਡ ਦੀ ਮਾਸਟਰਮਾਈਂਡ ਉਤਰਾਖੰਡ ਦੀ 19 ਸਾਲ ਦੀ ਸ਼ਵੇਤਾ ਸਿੰਘ ਨੂੰ ਮੁੰਬਈ ਸਾਈਬਰ ਪੁਲਿਸ ਨੇ ਊਧਮ ਸਿੰਘ ਨਗਰ ਦੇ ਰੁਦਰਪੁਰ ਤੋਂ ਗ੍ਰਿਫਤਾਰ ਕੀਤਾ ਸੀ। ਨਾਲ ਹੀ ਬੇਂਗਲੁਰੂ ਤੋਂ ਗ੍ਰਿਫਤਾਰ 21 ਸਾਲ ਦੇ ਇੰਜੀਨੀਅਰਿੰਗ ਵਿਦਿਆਰਥੀ ਵਿਸ਼ਾਲ ਕੁਮਾਰ ਝਾਅ ਨੂੰ ਮੁੰਬਈ ਦੀ ਬਾਂਦਰਾ ਕੋਰਟ ਨੇ ਪੁੱਛ-ਗਿੱਛ ਲਈ 10 ਜਨਵਰੀ ਤੱਕ ਪੁਲਿਸ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਸੀ। । ਦੱਸ ਦੇਈਏ ਕਿ ਇਸ ਐਪ ‘ਤੇ ਮੁਸਲਿਮ ਲੜਕੀਆਂ ਦੀ ਆਲਨਾਈਨ ਬੋਲੀ ਲਾਉਣ ਲਈ ਸਿੱਖਾਂ ਦੇ ਨਾਂ ਨਾਲ ਜੋੜ ਕੇ ਫਰਜ਼ੀ ਖਾਤੇ ਬਣਾਏ ਗਏ ਸਨ।