ਸ਼ਾਓਮੀ, ਓਪੋ, ਵੀਵੋ ਤੋਂ ਚੀਨੀ ਕੰਪਨੀਆਂ ਨੂੰ ਚੰਗੀ ਕਮਾਈ ਹੋ ਰਹੀ ਹੈ ਪਰ ਦੇਸ਼ ਦੇ ਵਿਕਾਸ ਵਿਚ ਇਨ੍ਹਾਂ ਦਾ ਯੋਗਦਾਨ ਇੱਕ ਰੁਪਿਆ ਵੀ ਨਹੀਂ ਹੈ। ਹਰ ਸਾਲ ਇੰਡੀਅਨ ਗਾਹਕਾਂ ਤੋਂ 1 ਲੱਖ ਕਰੋੜ ਤੋਂ ਜ਼ਿਆਦਾ ਦੀ ਕਮਾਈ ਕਰਨ ਵਾਲੀਆਂ ਇਹ ਕੰਪਨੀਆਂ ਟੈਕਸ ਦੇ ਨਾਂ ‘ਤੇ 1 ਰੁਪਇਆ ਵੀ ਨਹੀਂ ਦੇ ਰਹੀਆਂ ਹਨ। ਹੁਣ ਟੈਕਸ ਨੂੰ ਲੈ ਕੇ ਇਹ ਸਰਕਾਰ ਦੇ ਨਿਸ਼ਾਨੇ ‘ਤੇ ਆ ਚੁੱਕੀਆਂ ਹਨ। ਟੈਕਸ ਨਾਲ ਜੁੜੇ ਮਾਮਲੇ ਨੂੰ ਲੈ ਕੇ ਕਈ ਵੱਖ-ਵੱਖ ਏਜੰਸੀਆਂ ਇਨ੍ਹਾਂ ਚੀਨੀ ਕੰਪਨੀਆਂ ਦੇ ਇਸ ਖੇਡ ਦੀ ਜਾਂਚ ਕਰ ਰਹੀਆਂ ਹਨ।
ਇਨ੍ਹਾਂ ਕੰਪਨੀਆਂ ਉਤੇ ਦੋਸ਼ ਹੈ ਕਿ ਭਾਰਤੀ ਬਾਜ਼ਾਰ ਵਿਚ ਘਰੇਲੂ ਇੰਡਸਟਰੀ ਨੂੰ ਤਬਾਹ ਕਰਨ ਲਈ ਆਪਣੇ ਦਬਦਬੇ ਦਾ ਇਸਤੇਮਾਲ ਕੀਤਾ ਹੈ। ਪਿਛਲੇ ਕੁਝ ਸਾਲਾਂ ਦੌਰਾਨ ਇਨ੍ਹਾਂ ਕੰਪਨੀਆਂ ਉਤੇ ਰੈਗੂਲੇਟਰੀ ਫਾਈਲਿੰਗ ਵਿਚ ਬੇਨਿਯਮੀ ਦਾ ਵੀ ਦੋਸ਼ ਹੈ। ਵੱਖ-ਵੱਖ ਏਜੰਸੀਆਂ ਨੇ ਬੀਤੇ ਦਿਨੀਂ ਚੀਨੀ ਫੋਨ ਕੰਪਨੀਆਂ ਦੇ ਟਿਕਾਣਿਆਂ ਉਤੇ ਛਾਪੇਮਾਰੀ ਕੀਤੀ ਸੀ। ਇਨ੍ਹਾਂ ਵਿਚ ਇਨਕਮ ਟੈਕਸ ਵਿਭਾਗ ਤੇ ਡਾਇਰੈਕਟੋਰੇਟ ਆਫ ਰੈਵੇਨਿਊ ਇੰਟੈਲੀਜੈਂਸ ਸ਼ਾਮਲ ਹਨ।
ਚੀਨੀ ਕੰਪਨੀਆਂ ਨੇ ਹਾਲ ਦੇ ਸਾਲਾਂ ਵਿਚ ਜੋ ਫਾਈਨੈਂਸ਼ੀਅਲ ਰਿਪੋਰਟਿੰਗ ਕੀਤੀ ਹੈ, ਉਸ ਦੇ ਸ਼ੁਰੂਆਤੀ ਮੁਲਾਂਕਣ ਵਿਚ ਖਾਮੀਆਂ ਦਾ ਪਤਾ ਲੱਗਦਾ ਹੈ। ਇਸ ਵਿਚ ਟੈਕਸ ਚੋਰੀ, ਕਮਾਈ ਲੁਕਾਉਣ ਤੇ ਫੈਕਟਸ ਨਾਲ ਛੇੜਛਾੜ ਕਰਨ ਦੀ ਗੱਲ ਸਾਹਮਣੇ ਆਈ ਹੈ। ਸ਼ਾਓਮੀ,ਓਪੋ ਤੇ ਵੀਵੋ ਨੇ ਰਜਿਸਟ੍ਰਾਰ ਆਫ ਕੰਪਨੀਜ਼ ਦੀ ਫਾਈਲਿੰਗ ਵਿਚ ਘਾਟਾ ਦਿਖਾਇਆ ਹੈ ਜਦੋਂ ਕਿਇਸ ਦੌਰਾਨ ਉਨ੍ਹਾਂ ਦੀ ਜ਼ਬਰਦਸਤ ਵਿਕਰੀ ਹੋਈ ਹੈ। ਜ਼ਿਆਦਾ ਫੋਨ ਵੇਚਣ ਵਾਲੀਆਂ ਕੰਪਨੀਆਂ ਦੀ ਲਿਸਟ ਵਿਚ ਉਹ ਟੌਪ ਉਤੇ ਹਨ। ਮਾਮਲੇ ਨਾਲ ਜੁੜੇ ਅਧਿਕਾਰੀ ਨੇ ਦੱਸਿਆ ਕਿ 2019-20 ਵਿਚ ਇਨ੍ਹਾਂ ਸਾਰੀਆਂ ਕੰਪਨੀਆਂ ਦਾ ਭਾਰਤ ਵਿਚ ਕੁੱਲ ਟਰਨਓਵਰ 1 ਲੱਖ ਕਰੋੜ ਰੁਪਏ ਤੋਂ ਵੱਧ ਦਾ ਸੀ। ਹਾਲਾਂਕਿ ਇਨ੍ਹਾਂ ਕੰਪਨੀਆਂ ਨੇ ਭਾਰਤ ਵਿਚ ਇੱਕ ਰੁਪਏ ਦਾ ਵੀ ਟੈਕਸ ਨਹੀਂ ਦਿੱਤਾ। ਵੀਵੋ ਤੇ ਓਪੋ 2016-17 ਤੋਂ ਆਪਣੀ ਨੈਟਵਰਥ ਨੈਗੇਟਿਵ ਦਿਖਾ ਰਿਹਾ ਹੈ। ਦੇਸ਼ ਦੇ ਸਮਾਰਟਫੋਨ ਮਾਰਕੀਟ ਵਿਚਲੀਡਰ ਹੋਣ ਦਾ ਦਾਅਵਾ ਕਰਨ ਵਾਲੀ ਸ਼ਾਓਮੀ ਭਾਰਤ ਵਿਚ ਨੁਕਸਾਨ ਦਿਖਾ ਰਹੀ ਹੈ।
ਦੇਸ਼ ਵਿਚ ਚੀਨੀ ਕੰਪਨੀਆਂ ਦੇ ਦਬਦਬੇ ਨੇ ਭਾਰਤੀ ਕੰਪਨੀਆਂ ਦੀ ਨੀਂਹ ਕਮਜ਼ੋਰ ਕੀਤੀ ਹੈ। ਲਾਵਾ, ਕਾਰਬਨ, ਮਾਈਕ੍ਰੋਮੈਕਸ ਤੇ ਇੰਟੈਕਸ ਵਰਗੀਆਂ ਕੰਪਨੀਆਂ ਦੀ ਵਿਕਰੀ ਵਿਚ ਭਾਰੀ ਗਿਰਾਵਟ ਆਈ ਹੈ। ਭਾਰਤੀ ਸਮਾਰਟ ਫੋਨ ਮਾਰਕੀਟ ਵਿਚ ਉਨ੍ਹਾਂ ਦੀ ਹਿੱਸੇਦਾਰੀ 10 ਫੀਸਦੀ ਤੋਂ ਵੀ ਘੱਟ ਰਹਿ ਗਈ ਹੈ। ਚੀਨੀ ਕੰਪਨੀਆਂ ਉਤੇ ਇਹ ਵੀ ਦੋਸ਼ ਹੈ ਕਿ ਉਹ ਡਿਸਟ੍ਰੀਬਿਊਸ਼ ਸਥਾਨਕ ਕੰਪਨੀਆਂ ਨਾਲ ਹੱਥ ਨਹੀਂ ਮਿਲਾਉਂਦੀਆਂ ਹਨ। ਉਨ੍ਹਾਂ ਦੇ ਜ਼ਿਆਦਾਤਰ ਸਪਲਾਇਰਸ ਚੀਨੀ ਕੰਪਨੀਆਂ ਹਨ। ਨਾਲ ਹੀ ਕਲਪੁਰਜਿਆਂ ਦੀ ਸੋਰਸਿੰਗ ਵਿਚ ਵੀ ਪਾਦਰਸ਼ਤਾ ਨਹੀਂ ਹੈ।
ਵੀਡੀਓ ਲਈ ਕਲਿੱਕ ਕਰੋ -: