ਸੈਨਾ ਮੁਖੀ ਜਨਰਲ ਐੱਮਐੱਮ ਨਰਵਣੇ ਨੇ ਕਿਹਾ ਕਿ ਚੀਨ ਨਾਲ ਲਾਈਨ ਆਫ ਕੰਟਰੋਲ ਉਤੇ ਅੰਸ਼ਿਕ ਤੌਰ ‘ਤੇ ਸੈਨਿਕਾਂ ਦੇ ਪਿੱਛੇ ਹਟਣ ਦੀ ਕਾਰਵਾਈ ਹੋਈ ਹੈ ਪਰ ਖਤਰਾ ਅਜੇ ਵੀ ਬਣਿਆ ਹੋਇਆ ਹੈ। ਸੈਨਾ ਮੁਖੀ ਨੇ ਕਿਹਾ ਕਿ ਕੋਰ ਕਮਾਂਡਰ ਪੱਧਰ ਦੀ 14ਵੀਂ ਗੱਲਬਾਤ ਚੱਲ ਰਹੀ ਹੈ ਤੇ ਮੈਨੂੰ ਉਮੀਦ ਹੈ ਕਿ ਆਉਣ ਵਾਲੇ ਦਿਨਾਂ ਵਿਚ ਅਸੀਂ ਇਸ ਵਿਚ ਅੱਗੇ ਵਧਾਂਗੇ। ਸੈਨਾ ਮੁਖੀ ਨੇ ਕਿਹਾ ਕਿ ਅਸੀਂ ਪੂਰਬੀ ਲੱਦਾਖ ਸਣੇ ਪੂਰੇ ਨਾਰਦਰਨ ਫਰੰਟ ਵਿਚ ਫੋਰਸ, ਇੰਫ੍ਰਾਸਟ੍ਰਕਚਰ, ਹਥਿਆਰਾਂ ਦੀ ਸਮਰੱਥਾ ਵਧਾਈ ਹੈ।
ਅਰੁਣਾਚਲ ਪ੍ਰਦੇਸ਼ ਵਿਚ ਚੀਨ ਵੱਲੋਂ ਬੁਨਿਆਦੀ ਢਾਂਚੇ ਦੇ ਨਿਰਮਾਣ ਦੀਆਂ ਖਬਰਾਂ ‘ਤੇ ਸੈਨਾ ਮੁਖੀ ਨੇ ਕਿਹਾ ਕਿ ਅਜਿਹਾ ਇਸ ਲਈ ਹੁੰਦਾ ਹੈ ਕਿਉਂਕਿ ਲਾਈਨ ਆਫ ਕੰਟਰੋਲ ਤੈਅ ਨਹੀਂ ਹੈ। ਜਦੋਂ ਤੱਕ ਸਰਹੱਦ ਦੇ ਮੁੱਦੇ ਅਣਸੁਲਝੇ ਰਹਿਣਗੇ ਇਸ ਤਰ੍ਹਾਂ ਦੇ ਮੁੱਦੇ ਸਾਹਮਣੇ ਆਉਂਦੇ ਰਹਿਣਗੇ। ਨਰਵਣੇ ਨੇ ਕਿਹਾ ਕਿ ਲੰਮੇ ਸਮੇਂ ਦਾ ਹੱਲ ਸੀਮਾ ਦੇ ਸਵਾਲ ਨੂੰ ਸੁਲਝਾਉਣਾ ਹੈ, ਨਾ ਕਿ ਸਾਡੇ ਸਬੰਧਾਂ ਵਿਚ ਮਤਭੇਦ।ਉਨ੍ਹਾਂ ਕਿਹਾ ਕਿ ਅਸੀਂ ਆਪਣੀਆਂ ਸਰਹੱਦਾਂ ਦੀ ਸੁਰੱਖਿਆ ਨੂੰ ਲੈ ਕੇ ਚੰਗੀ ਤਰ੍ਹਾਂ ਤੋਂ ਤਿਆਰ ਹੈ। ਸੈਨਾ ਮੁਖੀ ਨੇ ਕਿਹਾ ਕਿ ਇਸ ਵਿਚ ਕੋਈ ਸੰਦੇਹ ਨਹੀਂ ਹੈ ਕਿ ਜੋ ਸਥਿਤੀ ਅੱਜ ਹੈ, ਉਸ ਨੂੰ ਕਦੇ ਵੀ ਬਦਲਿਆ ਜਾ ਸਕਦਾ ਹੈ।
ਜਨਰਲ ਨਰਵਣੇ ਨੇ ਕਿਹਾ ਕਿ ਕੰਟਰੋਲ ਰੇਖਾ ਦੇ ਪਾਰ ਘੁਸਪੈਠ ਦੀਆਂ ਵਾਰ-ਵਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਇਹ ਇੱਕ ਵਾਰ ਸਾਡੇ ਪੱਛਮੀ ਗੁਆਂਢੀ ਦੇ ਨਾਪਾਕ ਮਨਸੂਬਿਆਂ ਨੂੰ ਉਜਾਗਰ ਕਰਦਾ ਹੈ। ਸੈਨਾ ਮੁਖੀ ਨੇ ਪਾਕਿਸਤਾਨ ਵੱਲ ਇਸ਼ਾਰਾ ਕਰਦੇ ਹੋਏ ਕਿਹਾ ਕਿ ਸਾਡੇ ਵੱਲੋਂ ਅੱਤਵਾਦ ਪ੍ਰਤੀ ਜੀਰੋ ਟਾਲਰੈਂਸ ਦੀ ਪਾਲਿਸੀ ਹੈ। ਉਨ੍ਹਾਂ ਕਿਹਾ ਕਿ ਅਸੀਂ ਅੱਤਵਾਦ ਨੂੰ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ। ਵੈਸਟਰ ਫਰੰਟ ‘ਤੇ ਲਾਈਨ ਆਫ ਕੰਟਰੋਲ ਉਤੇ ਲੰਮੇ ਸਮੇਂ ਤੋਂ ਸਥਿਤੀ ਤਣਾਅਪੂਰਨ ਸੀ। ਪਿਛਲੇ ਸਾਲ ਜਨਵਰੀ ਵਿਚ ਡੀਜੀਐੱਮਓ ਇਸ ਗੱਲ ‘ਤੇ ਸਹਿਮਤ ਹੋਏ ਕਿ ਦੋਵੇਂ ਪੱਖਾਂ ਵਿਚ ਆਪਸੀ ਸਮਝ ਤੋਂ ਸ਼ਾਂਤੀ ਬਰਕਰਾਰ ਰਹਿਣੀ ਚਾਹੀਦੀ ਹੈ। ਇਸ ਤੋਂ ਬਾਅਦ ਹੀ ਹਾਲਾਤ ਸੁਧਰਨਗੇ।
ਵੀਡੀਓ ਲਈ ਕਲਿੱਕ ਕਰੋ -:
“sri darbar sahib ਬੇਅਦਬੀ ਮਾਮਲੇ ਨਾਲ ਜੁੜੀ ਇੱਕ ਹੋਰ CCTV ਆਈ ਸਾਹਮਣੇ”
ਪੂਰਬੀ ਲੱਦਾਖ ਦੇ ਟਕਰਾਅ ਦੇ ਬਾਕੀ ਇਲਾਕਿਆਂ ਵਿਚ ਪਿਛਲੇ 20 ਮਹੀਨੇ ਤੋਂ ਜਾਰੀ ਸੈਨਾ ਡੈੱਡਲਾਕ ਦੇ ਹੱਲ ਲਈ ਭਾਰਤ ਤੇ ਚੀਨ ਬੁੱਧਵਾਰ ਨੂੰ ਕੋਰ ਕਮਾਂਡਰ ਦੀ ਗੱਲਬਾਤ ਕਰ ਰਹੇ ਹਨ। ਇਹ ਗੱਲਬਾਤ ਲਗਭਗ ਤਿੰਨ ਮਹੀਨੇ ਬਾਅਦ ਹੋ ਰਹੀ ਹੈ। 14ਵੇਂ ਦੌਰ ਦੀ ਕੋਰ ਕਮਾਂਡਰ ਦੀ ਗੱਲਬਾਤ ਪੂਰਬੀ ਲੱਦਾਖ ਵਿਚ ਅਸਲ ਕੰਟਰੋਲ ਰੇਖਾ ‘ਤੇ ਚਨ ਵੱਲੋਂ ਚੁਸ਼ੁਲ-ਮੋਲਦੋ ਬੈਠਕ ਵਾਲੀ ਥਾਂ ਉਤੇ ਚੱਲ ਰਹੀ ਹੈ।