ਉਤਰਾਖੰਡ ਵਿਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਚੱਲਦੇ ਸੂਬੇ ਵਿਚ ਚੋਣ ਜ਼ਾਬਤਾ ਲਾਗੂ ਹੋ ਗਿਆ ਹੈ। ਇਸ ਦੇ ਚੱਲਦੇ ਦੇਹਰਾਦੂਨ ਵਿਚ ਧਾਰਾ 144 ਲਾਗੂ ਕਰ ਦਿੱਤੀ ਗਈ ਸੀ। ਇਸੇ ਦੌਰਾਨ ਉਨਾਵ ਦੇ ਭਾਜਪਾ ਸਾਂਸਦ ਸਾਕਸ਼ੀ ਮਹਾਰਾਜ ਸਣੇ 50 ਲੋਕਾਂਖਿਲਾਫ ਧਾਰਾ 144 ਤੇ ਕੋਰੋਨਾ ਦੇ ਦਿਸ਼ਾ-ਨਿਰਦੇਸ਼ਾਂ ਦਾ ਉਲੰਘਣ ਕਰਨ ਦੇ ਦੋਸ਼ ਵਿਚ ਮਾਮਲਾ ਦਰਜ ਕੀਤਾ ਗਿਆ ਹੈ। ਸਾਕਸ਼ੀ ਮਹਾਰਾਜ ਨੇ ਰਿਸ਼ੀਕੇਸ਼ ਸਥਿਤ ਇੱਕ ਆਸ਼ਰਮ ਵਿਚ ਜਨਮਦਿਨ ਉਤੇ ਪ੍ਰੋਗਰਾਮ ਆਯੋਜਿਤ ਕੀਤਾ ਸੀ, ਜਿਸ ਤੋਂ ਬਾਅਦ ਸ਼ਿਕਾਇਤ ਮਿਲਣ ਉਤੇ ਪ੍ਰਸ਼ਾਸਨ ਨੇ ਕਾਰਵਾਈਕੀਤੀ ਹੈ।
ਦੇਹਰਾਦੂਨ ਵਿਚ ਡੀਐੱਮ ਆਰ ਰਾਜੇਸ਼ ਕੁਮਾਰ ਨੇ ਸਖਤ ਪਾਬੰਦੀਆਂ ਲਗਾਈਆਂ ਹਨ। ਹੁਣ ਬੱਸ ਅੱਡਿਆਂ, ਰੇਲਵੇ ਸਟੇਸ਼ਨਾਂ ਤੇ ਕੁਝ ਹੋਰ ਥਾਵਾਂ ਨੂੰ ਛੱਡ ਕੇ 5 ਜਾਂ ਇਸ ਤੋਂ ਵੱਧ ਵਿਅਕਤੀਆਂ ਦੇ ਇਕੱਠੇ ਹੋਣ ਉਤੇ ਰੋਕ ਹੈ। ਇਸ ਦੌਰਾਨ ਉਨਾਵ ਦੇ ਭਾਜਵਾ ਸਾਂਸਦ ਸਾਕਸ਼ੀ ਮਹਾਰਾਜ ਰਿਸ਼ੀਕੇਸ਼ ਵਿਚ ਰੇਲਵੇ ਰੋਡ ਸਥਿਤ ਭਗਵਾਨ ਭਵਨ ਆਸ਼ਰਮ ਵਿਚ ਆਪਣੇ ਜਨਮ ਦਿਨ ‘ਤੇ ਪ੍ਰੋਗਰਾਮ ਆਯੋਜਿਤ ਕਰਨ ਪੁੱਜੇ ਸਨ। ਬਿਨਾਂ ਇਜਾਜ਼ਤ ਪ੍ਰੋਗਰਾਮ ਆਯੋਜਿਤ ਕਰਕੇ ਧਾਰਾ 144 ਅਤੇ ਸੋਸ਼ਲ ਡਿਸਟੈਂਸਿੰਗ ਦੀ ਉਲੰਘਣਾ ਕਰਨ ਦੀ ਸ਼ਿਕਾਇਤ ਪ੍ਰਸ਼ਾਸਨ ਕੋਲ ਪੁੱਜੀ ਸੀ। ਚੋਣ ਜ਼ਾਬਤੇ ਦਾ ਉਲੰਘਣ ਕਰਨ ਦਾ ਮਾਮਲਾ ਵੀ ਪ੍ਰਸ਼ਾਸਨ ਦੇ ਨੋਟਿਸ ਵਿਚ ਆਇਆ ਸੀ।
ਵੀਡੀਓ ਲਈ ਕਲਿੱਕ ਕਰੋ -:
“sri darbar sahib ਬੇਅਦਬੀ ਮਾਮਲੇ ਨਾਲ ਜੁੜੀ ਇੱਕ ਹੋਰ CCTV ਆਈ ਸਾਹਮਣੇ”
ਰਿਸ਼ੀਕੇਸ਼ ਦੀ ਰਿਟਰਨਿੰਗ ਅਫਸਰ ਤੇ ਐੱਸਡੀਐੱਮ ਅਪੂਰਵਾ ਪਾਂਡੇ ਨੇ ਮਾਮਲੇ ਵਿਚ ਤਹਿਸੀਲਦਾਰ ਤੇ ਥਾਣਾ ਇੰਚਾਰਜ ਨਿਰੀਖਕ ਨੂੰ ਤਤਕਾਲ ਜਾਂਚ ਕਰਕੇ ਰਿਪੋਰਟ ਕਰਨ ਲਈ ਕਿਹਾ ਸੀ। ਧਾਰਾ 144 ਨੂੰ ਲੈ ਕੇ ਜਾਰੀ ਹੁਕਮ ਪੁਲਿਸ ਮੁਲਾਜ਼ਮ ਤੇ ਡਿਊਟੀ ਉਤੇ ਤਾਇਨਾਤ ਕਰਮਚਾਰੀਆਂ, ਧਾਰਮਿਕ ਸਥਾਨਾਂ, ਸਕੂਲਾਂ, ਕਾਲਜਾਂ, ਵਿਦਿਆਰਥੀਆਂ, ਉਦਯੋਗ ਧੰਦਿਆਂ ਵਿਚ ਕੰਮ ਕਰ ਰਹੇ ਮੁਲਾਜ਼ਮਾਂ, ਵਪਾਰਕ ਗਤੀਵਿਧੀਆਂ ਲਈ ਇਕੱਠੇ ਹੋਏ ਵਿਅਕਤੀਆਂ ਉਤੇ ਲਾਗੂ ਨਹੀਂ ਹੋਵੇਗਾ। ਇਸ ਦੇ ਨਾਲ ਹੀ ਵਿਧਾਨ ਸਭਾ ਉਮੀਦਵਾਰਾਂ ਦੇ ਘਰ-ਘਰ ਜਾਣ ਉਤੇ ਵੀ ਇਹ ਹੁਕਮ ਲਾਗੂ ਨਹੀਂ ਹੋਵੇਗਾ।