ਪੱਛਮੀ ਬੰਗਾਲ ਦੇ ਜਲਪਾਈਗੁੜੀ ਜ਼ਿਲ੍ਹੇ ਵਿਚ ਵੀਰਵਾਰ ਨੂੰ ਬੀਕਾਨੇਰ-ਗੁਹਾਟੀ ਐਕਸਪ੍ਰੈਸ ਗੱਡੀ ਦੇ 12 ਡੱਬੇ ਪਟੜੀ ਤੋਂ ਉਤਰ ਗਏ ਤੇ ਕੁਝ ਡੱਬੇ ਪਲਟ ਗਏ ਜਿਸ ਕਾਰਨ 9 ਲੋਕਾਂ ਦੀ ਮੌਤ ਹੋ ਗਈ ਅਤੇ 45 ਤੋਂ ਵੱਧ ਜ਼ਖ਼ਮੀ ਹੋ ਗਏ। 2 ਡੱਬੇ ਅਜਿਹੇ ਸਨ ਜਿਨ੍ਹਾਂ ਵਿਚ ਯਾਤਰੀ ਫਸੇ ਹੋਏ ਸਨ। ਰੇਲਵੇ ਅਧਿਕਾਰੀਆਂ ਮੁਤਾਬਕ 6 ਡੱਬੇ ਬੁਰੀ ਤਰ੍ਹਾਂ ਨੁਕਸਾਨੇ ਗਏ ਹਨ।
ਨੁਕਸਾਨਿਆ ਗਿਆ ਇੱਕ ਡੱਬਾ ਟੱਕਰ ਕਾਰਨ ਦੂਜੇ ਡੱਬੇ ਦੇ ਉਪਰ ਚੜ੍ਹ ਗਿਆ ਜਦੋਂ ਕਿ ਕੁਝ ਡੱਬੇ ਢਲਾਨ ਤੋਂ ਉਤਰ ਕੇ ਪਲਟ ਗਏ। ਹਾਦਸੇ ਦੌਰਾਨ ਡੱਬੇ ਟ੍ਰੇਨ ਤੋਂ ਵੱਖ ਹੋ ਗਏ ਜਦੋਂ ਕਿ ਕੁਝ ਦੇ ਪਹੀਏ ਪਟੜੀ ਤੋਂ ਉਤਰ ਗਏ। ਰੇਲ ਮੰਤਰੀ ਅਸ਼ਵਨੀ ਵੈਸ਼ਣਵ ਨੇ ਹਾਦਸੇ ‘ਤੇ ਮੁਆਵਜ਼ੇ ਦਾ ਐਲਾਨ ਕੀਤਾ ਹੈ। ਹਰੇਕ ਮ੍ਰਿਤਕ ਦੇ ਪਰਿਵਾਰਕ ਮੈਂਬਰ ਨੂੰ 5 ਲੱਖ ਰੁਪਏ, ਗੰਭੀਰ ਰੂਪ ਨਾਲ ਜ਼ਖਮੀਆਂ ਲਈ 1 ਲੱਖ ਰੁਪਏ ਤੇ ਮਾਮੂਲੀ ਰੂਪ ਨਾਲ ਜ਼ਖਮੀ ਯਾਤਰੀਆਂ ਲਈ 25 ਹਜ਼ਾਰ ਰੁਪਏ ਦੀ ਰਕਮ ਦੇਣ ਦਾ ਐਲਾਨ ਕੀਤਾ ਹੈ।
ਜਲਪਾਈਗੁੜੀ ਵਿਚ ਜ਼ਿੰਦਗੀ ਦੀ ਜੰਗ ਲੜ ਰਹੇ ਲੋਕਾਂ ਨੂੰ ਬਚਾਉਣ ਲਈ ਰਾਤ ਭਰ ਰੈਸਕਿਊ ਆਪ੍ਰੇਸ਼ਨ ਚੱਲਦਾ ਰਿਹਾ। ਇਸ ਕੰਮ ਵਿਚ NDRF ਦੇ ਨਾਲ-ਨਾਲ ਬੀ. ਐੱਸ. ਐੱਫ. ਨੂੰ ਵੀ ਤਾਇਨਾਤ ਕਰ ਦਿੱਤਾ ਗਿਆ ਹੈ। ਜ਼ਕਮੀਆਂ ਨੂੰ ਡੱਬੇ ਤੋਂ ਬਾਹਰ ਕੱਢ ਕੇ ਸਟ੍ਰੈਚਰ ਜ਼ਰੀਏ ਐਂਬੂਲੈਂਸ ਤੇ ਫਿਰ ਜਲਪਾਈਗੁੜੀ ਹਸਪਤਾਲ ਤੱਕ ਪਹੁੰਚਾਇਆ ਗਿਆ। ਤ੍ਰਿਣਮੂਲ ਕਾਂਗਰਸ ਨੇ ਇਸ ਹਾਦਸੇ ਉਤੇ ਸਵਾਲ ਚੁੱਕੇ ਹਨ। ਟੀਐੱਮਸੀ ਸਾਂਸਦ ਸੌਗਾਤ ਰਾਏ ਨੇ ਕਿਹਾ ਕਿ ਸ਼ੰਕਾ ਜਤਾਈ ਜਾ ਰਹੀ ਹੈ ਕਿ ਟਰੈਕ ਵਿਚ ਦਰਾਰ ਆਗਈ ਸੀ, ਇਸ ਦੀ ਜਾਂਚ ਹੋਣੀ ਚਾਹੀਦੀ ਹੈ। ਰੇਲ ਮੰਤਰੀ ਨੂੰ ਘਟਨਾ ਉਤੇ ਸਪੱਸ਼ਟ ਬਿਆਨ ਦੇਣਾ ਚਾਹੀਦਾ ਹੈ।
ਵੀਡੀਓ ਲਈ ਕਲਿੱਕ ਕਰੋ -:
“sri darbar sahib ਬੇਅਦਬੀ ਮਾਮਲੇ ਨਾਲ ਜੁੜੀ ਇੱਕ ਹੋਰ CCTV ਆਈ ਸਾਹਮਣੇ”
ਜਿਸ ਜਗ੍ਹਾ ਇਹ ਹਾਦਸਾ ਹੋਇਆ, ਉਹ ਗੁਹਾਟੀ ਤੋਂ 360 ਕਿਲੋਮੀਟਰ ਦੂਰ ਹੈ। ਹਾਦਸੇ ਸਮੇਂ ਟ੍ਰੇਨ ਵਿਚ 1053 ਯਾਤਰੀ ਸਵਾਰ ਸਨ। ਰੇਲ ਹਾਦਸੇ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰੇਲ ਮੰਤਰੀ ਅਸ਼ਵਨੀ ਵੈਸ਼ਣਵ ਨਾਲ ਗੱਲ ਕਰਕੇ ਘਟਨਾ ਦੀ ਜਾਣਕਾਰੀ ਲਈ ਸੀ। ਮੋਦੀ ਨੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨਾਲ ਗੱਲ ਕੀਤੀ ਸੀ। ਘਟਨਾ ਤੋਂ ਬਾਅਦ ਸਭ ਤੋਂ ਪਹਿਲਾਂ ਉਥੇ ਸਥਾਨਕ ਲੋਕ ਪਹੁੰਚੇ ਤੇ ਡੱਬੇ ਵਿਚ ਫਸੇ ਯਾਤਰੀਆਂ ਦੀ ਮਦਦ ਕੀਤੀ। ਰੇਲ ਮੰਤਰਾਲੇ ਅਨੁਸਾਰ ਗੁਹਾਟੀ-ਬੀਕਾਨੇਰ ਐਕਸਪ੍ਰੈਸ 15633 ਦੇ ਪਟੜੀ ਤੋਂ ਉਤਰਨ ਦੀ ਉੱਚ ਪੱਧਰੀ ਰੇਲਵੇ ਜਾਂਚ ਦੇ ਹੁਕਮ ਦੇ ਦਿੱਤੇ ਗਏ ਹਨ। ਰੇਲਵੇ ਨੇ ਹੈਲਪਲਾਈਨ ਨੰਬਰ – 03612731622, 03612731623, 8134054999 ਜਾਰੀ ਕੀਤਾ ਹੈ।