ਸੰਸਦ ਦਾ ਬਜਟ ਸੈਸ਼ਨ ਆਉਣ ਵਾਲੀ 31 ਜਨਵਰੀ ਤੋਂ ਸ਼ੁਰੂ ਹੋਵੇਗਾ।ਨਾਲ ਹੀ 1 ਫਰਵਰੀ ਨੂੰ ਆਮ ਬਜਟ ਪੇਸ਼ ਕੀਤਾ ਜਾਵੇਗਾ। ਬਜਟ ਸੈਸ਼ਨ ਦੋ ਪੜਾਵਾਂ ਵਿਚ ਰੱਖਿਆ ਜਾ ਸਕਦਾ ਹੈ। ਪਹਿਲਾ ਪਹਾਅ 31 ਜਨਵਰੀ ਤੋਂ 11 ਫਰਵਰੀ ਤੱਕ ਹੋਵੇਗਾ ਤੇ ਦੂਜਾ ਪੜਾਅ 14 ਮਾਰਚ ਤੋਂ 8 ਅਪ੍ਰੈੱਲ ਤੱਕ ਹੋਵੇਗਾ। ਸੀਸੀਪੀਏ ਵੱਲੋਂ ਅਜਿਹੀ ਸਿਫਾਰਸ਼ ਕੀਤੀ ਗਈ ਹੈ। 31 ਜਨਵਰੀ 2022 ਨੂੰ ਸਵੇਰੇ 11.00 ਵਜੇ ਰਾਜ ਸਭਾ ਦੇ 256ਵੇਂ ਸੈਸ਼ਨ ਨੂੰ ਬੁਲਾਉਣ ਲਈ ਮਾਨਯੋਗ ਰਾਸ਼ਟਰਪਤੀ ਨੂੰ ਪ੍ਰਸਤਾਵ ਭੇਜਿਆ ਗਿਆ ਹੈ।
1 ਫਰਵਰੀ ਨੂੰ ਪੇਸ਼ ਹੋਣ ਵਾਲੇ ਆਮ ਬਜਟ ਦੀਆਂ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀਆਂ ਹਨ। ਸਰਕਾਰ ਇਸ ਬਜਟ ਵਿਚ ਖੇਤੀ ਉਤੇ ਖਾਸ ਧਿਆਨ ਦੇਣ ਵਾਲੀ ਹੈ। ਸਰਕਾਰ ਆਉਣ ਵਾਲੇ 2022-23 ਦੇ ਬਜਟ ਵਿਚ ਖੇਤੀ ਕਰਜ਼ੇ ਦੇ ਟੀਚੇ ਨੂੰ ਵਧਾਕੇ 18 ਲੱਖ ਕਰੋੜ ਰੁਪਏ ਕਰ ਸਕਦੀ ਹੈ। ਚਾਲੂ ਵਿੱਤੀ ਸਾਲ ਲਈ ਖੇਤੀ ਕਰਜ਼ੇ ਦਾ ਟੀਚਾ 16.5 ਲੱਖ ਕਰੋੜ ਰੁਪਏ ਹੈ। ਸਰਕਾਰ ਹਰ ਸਾਲ ਖੇਤੀ ਕਰਜ਼ੇ ਦੇ ਟੀਚੇ ਨੂੰ ਵਧਾ ਰਹੀ ਹੈ। ਇਸ ਲਈ ਉਮੀਦ ਹੈ ਕਿ ਇਸ ਸਾਲ ਵੀ ਵਾਧਾ ਹੋਵੇਗਾ। ਇਸ ਵਾਰ ਵੀ ਟੀਚਾ ਵਧਾ ਕੇ 18 ਤੋਂ 18.5 ਲੱਖ ਕਰੋੜ ਰੁਪਏ ਕੀਤਾ ਜਾ ਸਕਦਾ ਹੈ।
ਵੀਡੀਓ ਲਈ ਕਲਿੱਕ ਕਰੋ -:
“sri darbar sahib ਬੇਅਦਬੀ ਮਾਮਲੇ ਨਾਲ ਜੁੜੀ ਇੱਕ ਹੋਰ CCTV ਆਈ ਸਾਹਮਣੇ”
ਇਸ ਤੋਂ ਪਹਿਲਾਂ ਲੋਕ ਸਭਾ ਪ੍ਰਧਾਨ ਨੇ ਦੇਸ਼ ਵਿਚ ਕੋਰੋਨਾ ਦੇ ਮਾਮਲਿਆਂ ਵਿਚ ਵਾਧੇ ਦੇ ਮੱਦੇਨਜ਼ਰ ਸੰਸਦ ਸੈਸ਼ਨ ਵਿਚ ਚੁੱਕੇ ਗਏ ਸਿਹਤ ਨਾਲ ਸਬੰਧਤ ਕਦਮਾਂ ਤੇ ਹੋਰ ਤਿਆਰੀਆਂ ਦਾ ਜਾਇਜ਼ਾ ਲਿਆ ਸੀ। ਸੰਸਦ ਦੇ 400 ਮੁਲਾਜ਼ਮ ਕੋਰੋਨਾ ਪਾਜੀਟਿਵ ਪਾਏ ਗਏ ਸਨ। ਅਹਿਤਿਆਤ ਵਜੋਂ ਲੋਕ ਸਭਾ ਪ੍ਰਧਾਨ ਓਮ ਬਿਰਲਾ ਤੇ ਰਾਜ ਸਭਾ ਦੇ ਸਭਾਪਤੀ ਐੱਮ. ਵੈਂਕਈਆ ਨਾਇਡੂ ਨੇ ਅਧਿਕਾਰੀਆਂ ਤੋਂ ਆਗਾਮੀ ਬਜਟ ਸੈਸ਼ਨ ਨੂੰ ਸੁਰੱਖਿਅਤ ਤਰੀਕੇ ਨਾਲ ਕਰਾਉਣ ਲਈ ਜ਼ਰੂਰੀ ਉਪਾਅ ਕਰਨ ਨੂੰ ਕਿਹਾ ਸੀ।