ਅੰਮ੍ਰਿਤਸਰ ਦੇ ਧਨੌਆ ਕਲਾਂ ਵਿਚ ਪੁਲਿਸ ਨੇ 5 ਕਿਲੋ ਆਰ. ਡੀ.ਐਕਸ ਬਰਾਮਦ ਕੀਤੀ ਹੈ। RDX ਨੂੰ ਕਬਜ਼ੇ ਵਿਚ ਲੈ ਲਿਆ ਗਿਆ ਹੈ ਤੇ ਬੰਬ ਨਿਰੋਧਕ ਦਸਤੇ ਨੂੰ ਵੀ ਬੁਲਾ ਲਿਆ ਗਿਆ ਹੈ। ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਨੂੰ ਦਹਿਲਾਉਣ ਦੀ ਕੋਸ਼ਿਸ਼ ਪੁਲਿਸ ਵੱਲੋਂ ਨਾਕਾਮ ਕਰ ਦਿੱਤੀ ਗਈ ਹੈ।
ਪੁਲਿਸ ਵੱਲੋਂ ਇਲਾਕੇ ਦੀ ਪੂਰੀ ਤਰ੍ਹਾਂ ਤੋਂ ਘੇਰਾਬੰਦੀ ਕਰ ਲਈ ਗਈ ਹੈ। ਸਥਾਨਕ ਪੁਲਿਸ ਤੇ ਐੱਸ. ਟੀ. ਐੱਫ. ਦੀ ਫੋਰਸ ਨੇ ਇਲਾਕੇ ਨੂੰ ਛਾਉਣੀ ਵਿਚ ਤਬਦੀਲ ਕਰ ਦਿੱਤਾ ਹੈ। ਮਿਲੀ ਜਾਣਕਾਰੀ ਮੁਤਾਬਕ ਬੰਬ ਨਿਰੋਧਕ ਦਸਤੇ ਵੱਲੋਂ ਬੰਬ ਨੂੰ ਡਿਫਿਊਜ਼ ਕਰ ਦਿੱਤਾ ਗਿਆ ਹੈ ਤੇ ਹੁਣ ਅਗਲੀ ਕਾਰਵਾਈ ਕੀਤੀ ਜਾਵੇਗੀ। ਪੁਲਿਸ ਦੇ ਉੱਚ ਅਧਿਕਾਰੀ ਮੌਕੇ ਉਤੇ ਪੁੱਜ ਚੁੱਕੇ ਹਨ ਤੇ ਪੂਰੇ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।
STF ਨੂੰ ਸੂਚਨਾ ਮਿਲੀ ਅਤੇ ਸਵੇਰੇ ਟੀਮ ਨੇ ਪਿੰਡ ਵਿਚ ਤਲਾਸ਼ੀ ਮੁਹਿੰਮ ਚਲਾਈ। ਜਾਣਕਾਰੀ ਮੁਤਾਬਕ ਇਹ RDX ਇਕ ਲਿਫਾਫੇ ਵਿਚ ਮਿਲਿਆ ਹੈ ਜਿਸ ਉਤੇ ਛੇਹਰਟਾ ਦੀ ਇੱਕ ਕੱਪੜੇ ਦੀ ਦੁਕਾਨ ਦਾ ਪਤਾ ਹੈ। ਸੂਚਨਾ ਮਿਲਦੇ ਹੀ ਅੰਮ੍ਰਿਤਸਰ ਰੂਰਲ ਪੁਲਿਸ ਮੌਕੇ ਉਤੇ ਪਹੁੰਚ ਗਈ। ਜਿਸ ਥਾਂ ਤੋਂ RDX ਮਿਲਿਆ ਹੈ, ਆਸ-ਪਾਸ ਬੀ. ਐੱਸ. ਐੱਫ. ਦੀਆਂ ਚੌਕੀਆਂ ਵੀ ਹਨ।
ਵੀਡੀਓ ਲਈ ਕਲਿੱਕ ਕਰੋ -:
“sri darbar sahib ਬੇਅਦਬੀ ਮਾਮਲੇ ਨਾਲ ਜੁੜੀ ਇੱਕ ਹੋਰ CCTV ਆਈ ਸਾਹਮਣੇ”
ਚੋਣਾਂ ਤੋਂ ਕੁਝ ਸਮਾਂ ਪਹਿਲਾਂ ਇੰਨੀ ਵੱਡੀ ਵਿਸਫੋਟਕ ਸਮੱਗਰੀ ਬਰਾਮਦ ਹੋਣਾ ਸੱਚਮੁੱਚ ਹੈਰਾਨੀ ਵਾਲੀ ਗੱਲ ਹੈ। ਇਸ ਤੋਂ ਪਹਿਲਾਂ ਵੀ ਵੀਰਵਾਰ ਨੂੰ ਗੁਰਦਾਸਪੁਰ ਤੋਂ ਪੁਲਿਸ ਨੇ ਢਾਈ ਕਿਲੋ RDX ਤੇ ਗੋਲਾ ਬਾਰੂਮਦ ਬਰਾਮਦ ਕੀਤਾ ਸੀ। ਇਹ ਖੇਪ ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ ਦੇ ਮੁਖੀ ਲਖਬੀਰ ਸਿੰਘ ਰੋਡੇ ਨੇ ਯੂਕੇ ਵਿਚ ਬੈਠੇ ਆਪਣੇ ਸਾਥੀਆਂ ਦੇ ਕਹਿਣ ਉਤੇ ਅਮਨਦੀਪ ਕੁਮਾਰ ਨੂੰ ਪਹੁੰਚਾਈ ਸੀ।