ਭਾਜਪਾ ਪੰਜਾਬ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਾਲੀ ਫਿਰੋਜ਼ਪੁਰ ਦੀ ਰੈਲੀ ਤਾਂ ਧਰੀ ਦੀ ਧਰੀ ਰਹਿ ਗਈ ਪਰ ਹੁਣ ਫਿਰ ਬੀਜੇਪੀ ਵਰਕਰ ਪੀ.ਐੱਮ. ਮੋਦੀ ਤੋਂ ਚੋਣਾਂ ਵਿੱਚ ਜਿੱਤ ਦਾ ਮੰਤਰ ਲੈਣਗੇ। ਇਸ ਦੇ ਲਈ ਪਾਰਟੀ 16 ਜਨਵਰੀ ਨੂੰ ਇੱਕ ਵੱਡੀ ਵਰਚੂਅਲ ਰੈਲੀ ਦਾ ਆਯੋਜਨ ਕਰ ਰਹੀ ਹੈ। ਇਸ ਦੇ ਜ਼ਰੀਏ ਪਾਰਟੀ ਤਿੰਨ ਲੱਖ ਵਰਕਰਾਂ ਨੂੰ ਜੋੜਨ ਦੀ ਯੋਜਨਾ ਬਣਾ ਰਹੀ ਹੈ। ਸੂਬੇ ‘ਚ ਬੂਥ ਪੱਧਰ ‘ਤੇ ਬਣਾਏ ਗਏ ਸ਼ਕਤੀ ਕੇਂਦਰਾਂ ਤੋਂ 2.5 ਲੱਖ ਵਰਕਰ ਰੈਲੀ ਨਾਲ ਜੁੜਨਗੇ।
ਕੋਰੋਨਾ ਦੇ ਮੱਦੇਨਜ਼ਰ ਚੋਣ ਕਮਿਸ਼ਨ ਨੇ 15 ਜਨਵਰੀ ਤੱਕ ਸਾਰੀਆਂ ਸਿਆਸੀ ਗਤੀਵਿਧੀਆਂ ‘ਤੇ ਪਾਬੰਦੀ ਲਗਾ ਦਿੱਤੀ ਹੈ। ਇਸ ਤੋਂ ਬਾਅਦ ਹੁਣ ਸਿਆਸੀ ਪਾਰਟੀਆਂ ਵਰਚੁਅਲ ਰੈਲੀਆਂ ਕਰ ਰਹੀਆਂ ਹਨ। ਭਾਜਪਾ ਨੂੰ ਵੀ ਪੰਜਾਬ ਚੋਣਾਂ ਵਿੱਚ ਸੱਤਾ ’ਤੇ ਕਾਬਜ਼ ਹੋਣ ਦੀ ਉਮੀਦ ਹੈ। ਖੇਤੀ ਕਾਨੂੰਨ ਵਾਪਸ ਲਏ ਜਾਣ ਮਗਰੋਂ ਪਾਰਟੀ ਆਗੂ ਰਾਹਤ ਮਹਿਸੂਸ ਕਰ ਰਹੇ ਹਨ।
ਹਾਲਾਂਕਿ ਫਿਰੋਜ਼ਪੁਰ ਰੈਲੀ ਵਿੱਚ ਪ੍ਰਧਾਨ ਮੰਤਰੀ ਦੀ ਸੁਰੱਖਿਆ ਵਿੱਚ ਕੀਤੀ ਗਈ ਕੁਤਾਹੀ ਤੋਂ ਬਾਅਦ ਪਾਰਟੀ ਵਰਕਰਾਂ ਵਿੱਚ ਕਾਫੀ ਨਿਰਾਸ਼ਾ ਪਾਈ ਗਈ ਸੀ ਪਰ ਹੁਣ ਇਸ ਵਰਚੁਅਲ ਰੈਲੀ ਰਾਹੀਂ ਇੱਕ ਵਾਰ ਫਿਰ ਕੇਂਦਰੀ ਲੀਡਰਸ਼ਿਪ ਪਾਰਟੀ ਵਰਕਰਾਂ ਵਿੱਚ ਉਤਸ਼ਾਹ ਭਰਨ ਦਾ ਕੰਮ ਕਰੇਗੀ।
ਵੀਡੀਓ ਲਈ ਕਲਿੱਕ ਕਰੋ -:
“sri darbar sahib ਬੇਅਦਬੀ ਮਾਮਲੇ ਨਾਲ ਜੁੜੀ ਇੱਕ ਹੋਰ CCTV ਆਈ ਸਾਹਮਣੇ”
ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਜੇਪੀ ਨੱਡਾ ਇਸ ਰੈਲੀ ਨੂੰ ਸੰਬੋਧਨ ਕਰ ਸਕਦੇ ਹਨ। ਇਨ੍ਹਾਂ ਵੱਡੇ ਆਗੂਆਂ ਦੇ ਰੈਲੀ ਵਿੱਚ ਸ਼ਾਮਲ ਹੋਣ ਦੀਆਂ ਚਰਚਾਵਾਂ ਦਰਮਿਆਨ ਪੰਜਾਬ ਭਾਜਪਾ ਦੇ ਆਗੂ ਵੀ ਰਾਹਤ ਮਹਿਸੂਸ ਕਰ ਰਹੇ ਹਨ। ਪੰਜਾਬ ਦੇ ਚੋਣ ਇੰਚਾਰਜ ਗਜੇਂਦਰ ਸਿੰਘ ਸ਼ੇਖਾਵਤ ਖੁਦ ਰੈਲੀ ਦੀਆਂ ਤਿਆਰੀਆਂ ਦੀ ਨਿਗਰਾਨੀ ਕਰ ਰਹੇ ਹਨ।
ਭਾਜਪਾ ਨੇ ਰੈਲੀ ਨੂੰ ਸਫਲ ਬਣਾਉਣ ਲਈ 3 ਲੱਖ ਵਰਕਰਾਂ ਨੂੰ ਸ਼ਕਤੀ ਕੇਂਦਰਾਂ ਰਾਹੀਂ ਜੋੜਨ ਦੀ ਯੋਜਨਾ ਬਣਾਈ ਹੈ। ਪੰਜਾਬ ਵਿੱਚ ਭਾਜਪਾ ਨੇ 5000 ਦੇ ਕਰੀਬ ਸ਼ਕਤੀ ਕੇਂਦਰ ਬਣਾਏ ਹਨ। ਇੱਕ ਸ਼ਕਤੀ ਕੇਂਦਰ ਵਿੱਚ 50 ਵਰਕਰ ਰੈਲੀ ਵਿੱਚ ਸ਼ਾਮਲ ਹੋਣਗੇ।