ਚੋਣ ਕਮਿਸ਼ਨ ਦੀ ਪ੍ਰਚਾਰ ‘ਤੇ ਪਾਬੰਦੀ ਦੇ ਬਾਵਜੂਦ ਸਿਆਸੀ ਪਾਰਟੀਆਂ ਆਪਣੇ-ਆਪਣੇ ਤਰੀਕੇ ਨਾਲ ਪ੍ਰਚਾਰ ਵਿੱਚ ਲੱਗੀਆਂ ਹੋਈਆਂ ਹਨ। ਕੋਈ ਸੋਸ਼ਲ ਮੀਡੀਆ ਤਾਂ ਕੋਈ ਡਿਜੀਟਲ ਪਲੇਟਫਾਰਮ ‘ਚ ਜੁਟਿਆ ਹੈ। ਅਜਿਹੇ ਵਿੱਚ ਆਮ ਆਦਮੀ ਪਾਰਟੀ ਨੇ ਸੀ.ਐੱਮ. ਚਿਹਰੇ ‘ਤੇ ਲੋਕਾਂ ਦੀ ਰਾਏ ਲੈਣ ਲਈ ਨੰਬਰ ਜਾਰੀ ਕੀਤਾ ਹੈ।
ਲੋਕਾਂ ਨੂੰ ਜਦੋਂ ਕਾਲ ਕੀਤੀ ਜਾਂਦੀ ਹੈ ਤਾਂ ਪਹਿਲਾਂ ਸੀ.ਐੱਮ. ਫੇਸ ਲਈ ਸਲਾਹ ਲਈ ਜਾਂਦੀ ਹੈ ਤੇ ਅਖੀਰ ਵਿੱਚ ‘ਆਪ’ ਨੂੰ ਹੀ ਵੋਟ ਕਰਨ ਲਈ ਕਿਹਾ ਜਾਂਦਾ ਹੈ। ਇਸ ਨਾਲ ਪ੍ਰਚਾਰ ਵੀ ਹੋ ਰਿਹਾ ਹੈ ਤੇ ਪਾਰਟੀ ਕੋਲ ਲੋਕਾਂ ਦੇ ਨੰਬਰ ਵੀ ਰਜਿਸਟਰਡ ਹੋ ਰਹੇ ਹਨ।
‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਦੋ ਦਿਨ ਪਹਿਲਾਂ ਚੰਡੀਗੜ੍ਹ ਵਿੱਚ ਪ੍ਰੈੱਸ ਕਾਨਫਰੰਸ ਕਰਕੇ ਸੀ.ਐੱਮ. ਅਹੁਦੇ ਦਾ ਉਮੀਦਵਾਰ ਚੁਣਨ ਦੇ ਨਾਂ ‘ਤੇ ਇੱਕ ਮੋਬਾਈਲ ਨੰਬਰ ਜਾਰੀ ਕੀਤਾ ਤੇ ਇਸ ‘ਤੇ ਕਾਲ ਕਰਕੇ ਸੀ.ਐੱਮ. ਚਿਹਰੇ ਲਈ ਨਾਂ ਦੇਣ ਦੀ ਅਪੀਲ ਕੀਤੀ। ਇਸ ਪਿੱਛੋਂ ਇਹ ਨੰਬਰ ਸੋਸ਼ਲ ਮੀਡੀਆ, ਮੈਸੇਜ ਰਾਹੀਂ ਸਾਰੀਆਂ ਥਾਵਾਂ ‘ਤੇ ਪਹੁੰਚਾ ਵੀ ਦਿੱਤਾ ਗਿਆ।
ਹੁਣ ਸੂਬੇ ਦੇ ਲੋਕ ਧੜਾਧੜ ਇਸ ਨੰਬਰ ‘ਤੇ ਕਾਲ ਕਰਕੇ ਆਪਣੀ ਰਾਏ ਦੇ ਰਹੇ ਹਨ। ਦੋ ਦਿਨ ਵਿੱਚ ਇਸ ਦੇ ਲਈ ਲੱਖਾਂ ਫੋਨਕਾਲ ਆਉਣ ਤੋਂ ਬਾਅਦ ਕਾਲ ਕ ਰਨ ਵਾਲੇ ਵਿਅਕਤੀ ਨੂੰ ਅਖੀਰ ਵਿੱਚ ਝਾੜੂ ਨੂੰ ਵੋਟ ਕਰਨ ਦੀ ਅਪੀਲ ਕੀਤੀ ਜਾ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -:
Maggi Pancake | Easy Breakfast Recipe | Quick And Easy Recipe |
ਕਾਲ ਕੱਟਣ ਪਿੱਛੋਂ ਉਸ ਦੇ ਫੋਨ ‘ਤੇ ਪੰਜਾਬੀਆਂ ਦਾ ਧੰਨਵਾਦ ਕਰਨ ਵਾਲਾ ਮੈਸੇਜ ਆ ਰਿਹਾ ਹੈ, ਉਸ ਦੇ ਹੇਠਾਂ ਵੀ ਝਾੜੂ ਨੂੰ ਵੋਟ ਦੇਣ ਦੀ ਅਪੀਲ ਲਿਖੀ ਹੈ। ਕੁਲ ਮਿਲਾ ਕੇ ਸੀ.ਐੱਮ. ਚੁਣਨ ਦੀ ਇਸ ਮੁਹਿੰਮ ਵਿੱਚ ਪਾਰਟੀ ਪ੍ਰਚਾਰ ਕਰਨ ਵਿੱਚ ਵੀ ਜੁਟੀ ਹੋਈ ਹੈ।