ਪੰਜਾਬ ਵਿਚ ਕੋਰੋਨਾ ਦੇ ਮਾਮਲੇ ਰੋਜ਼ਾਨਾ ਵੱਡੀ ਗਿਣਤੀ ਵਿਚ ਸਾਹਮਣੇ ਆ ਰਹੇ ਹਨ। ਕੋਰੋਨਾ ਜਾਨਲੇਵਾ ਤਰੀਕੇ ਨਾਲ ਵੱਧ ਰਿਹਾ ਹੈ। ਇਸੇ ਦੇ ਮੱਦੇਨਜ਼ਰ ਨਾਈਟ ਕਰਫਿਊ 25 ਜਨਵਰੀ ਤੱਕ ਵਧਾ ਦਿੱਤਾ ਗਿਆ ਹੈ।
ਪੰਜਾਬ ਵਿਚ ਪਾਬੰਦੀਆਂ ਤੋਂ ਇਹ ਛੋਟਾਂ ਵੀ ਦਿੱਤੀਆਂ ਗਈਆਂ ਹਨ। ਮੈਡੀਕਲ ਤੇ ਨਰਸਿੰਗ ਇੰਸਟੀਚਿਊਟ ਵਿਚ ਕੰਮਕਾਜ ਜਾਰੀ ਰਹੇਗਾ। ਨਾਈਟ ਕਰਫਿਊ ਵਿਚ ਜ਼ਰੂਰੀ ਸੇਵਾਵਾਂ ‘ਤੇ ਕੋਈ ਰੋਕ ਨਹੀਂ ਹੋਵੇਗੀ। ਨੈਸ਼ਨਲ ਤੇ ਸਟੇਟ ਹਾਈਵੇ ਉਤੇ ਆਵਾਜਾਈ ਵਿਚ ਕੋਈ ਰੋਕ ਨਹੀਂ ਹੋਵੇਗੀ। ਬੱਸ, ਟ੍ਰੇਨ ਜਾਂ ਜਹਾਜ਼ ਤੋਂ ਆਉਣ ਵਾਲੀ ਯਾਤਰੀਆਂ ਨੂੰ ਘਰ ਜਾਣ ਤੱਕ ਨਾਈਟ ਕਰਫਿਊ ਤੋਂ ਛੋਟ ਮਿਲੇਗੀ। ਆਨਲਾਈਨ ਪੜ੍ਹਾਈ ਲਈ ਐਜੂਕੇਸ਼ਨਲ ਇੰਸਟੀਚਿਊਟ ਆਫਿਸ ਖੋਲ੍ਹ ਸਕਦੇ ਹਨ।
ਸ਼ੁੱਕਰਵਾਰ ਨੂੰ ਪੰਜਾਬ ਵਿਚ 7642 ਪਾਜ਼ੀਟਿਵ ਕੇਸ ਮਿਲੇ, 21 ਲੋਕਾਂ ਨੇ ਦਮ ਤੋੜ ਦਿੱਤਾ। ਸਭ ਤੋਂ ਖਤਰਨਾਕ ਗੱਲ ਇ ਹੈ ਕਿ ਪੰਜਾਬ ਵਿਚ 637 ਮਰੀਜ਼ ਲਾਈਫ ਸੇਵਿੰਗ ਸਪੋਰਟ ਉਤੇ ਪਹੁੰਚ ਚੁੱਕੇ ਹਨ। ਇਨ੍ਹਾਂ ਵਿਚੋਂ 485 ਆਕਸੀਜਨ, 122 ਆਈ. ਸੀ. ਯੂ. ਤੇ 30 ਵੈਂਟੀਲੇਟਰ ਉੁਤੇ ਹਨ। ਰਾਜ ਦੀ ਸੰਕਰਮਣ ਦਰ ਵਧ ਕੇ 21.19 ਫੀਸਦੀ ਹੋ ਗਈ ਹੈ। ਬੀਤੇ ਦਿਨ ਸਭ ਤੋਂ ਵੱਧ ਮਾਮਲੇ ਲੁਧਿਆਣਾ ਜ਼ਿਲ੍ਹੇ ਵਿੱਚ 1808 ਸਾਹਮਣੇ ਆਏ। ਸੂਬੇ ਵਿੱਚ ਹੁਣ ਤੱਕ 16731 ਸੰਕਰਮਿਤ ਲੋਕਾਂ ਦੀ ਮੌਤ ਹੋ ਚੁੱਕੀ ਹੈ। ਹੁਣ ਤੱਕ 9042 ਲੋਕ ਕੋਰੋਨਾ ਦੀ ਲਪੇਟ ਵਿੱਚ ਆ ਚੁੱਕੇ ਹਨ, ਜਦਕਿ ਹੁਣ ਤੱਕ 234 ਲੋਕ ਇਸ ਮਹਾਮਾਰੀ ਕਰਕੇ ਆਪਣੀ ਜਾਨ ਗੁਆ ਚੁੱਕੇ ਹਨ। ਸਿਹਤ ਵਿਭਾਗ ਨੂੰ ਅਜੇ 697 ਸੈਂਪਲਾਂ ਦੀ ਰਿਪੋਰਟ ਦੀ ਉਡੀਕ ਹੈ। ਸ਼ੁੱਕਰਵਾਰ ਨੂੰ ਵਿਭਾਗ ਨੇ 1525 ਨਵੇਂ ਸੈਂਪਲ ਜਾਂਚ ਲਈ ਭੇਜੇ ਹਨ।
ਵੀਡੀਓ ਲਈ ਕਲਿੱਕ ਕਰੋ -:
Maggi Pancake | Easy Breakfast Recipe | Quick And Easy Recipe |
ਗੌਰਤਲਬ ਹੈ ਕਿ ਅੱਜ ਚੋਣ ਕਮਿਸ਼ਨ ਵੱਲੋਂ ਵੀ ਵੱਡਾ ਫੈਸਲਾ ਲੈਂਦਿਆਂ ਅਗਲੇ 7 ਦਿਨਾਂ ਯਾਨੀ 22 ਜਨਵਰੀ ਤੱਕ ਰੈਲੀਆਂ ਉਤੇ ਲੱਗੀ ਰੋਕ ਨੂੰ ਵਧਾਉਣ ਦਾ ਫੈਸਲਾ ਲਿਆ ਗਿਆ ਹੈ। ਚੋਣ ਕਮਿਸ਼ਨ ਨੇ ਰਾਜਨੀਤਿਕ ਪਾਰਟੀਆਂ ਨੂੰ ਵੱਧ ਤੋਂ ਵੱਧ 300 ਵਿਅਕਤੀਆਂ ਜਾਂ ਹਾਲ ਦੀ ਸਮਰੱਥਾ ਦੇ 50 ਫੀਸਦੀ ਨਾਲ ਅੰਦਰੂਨੀ ਮੀਟਿੰਗਾਂ ਕਰਨ ਦੀ ਆਗਿਆ ਦਿੱਤੀ ਹੈ। ਇਹ ਫੈਸਲਾ ਕੋਰੋਨਾ ਦੇ ਵਧਦੇ ਮਾਮਲਿਆਂ ਤਹਿਤ ਲਿਆ ਗਿਆ ਹੈ।