ਸੀ. ਬੀ.ਆਈ. ਨੇ ਰਿਸ਼ਵਤ ਮਾਮਲੇ ‘ਚ ਜਨਤਕ ਖੇਤਰ ਦੀ ਕੰਪਨੀ GAIL ਦੇ ਨਿਦੇਸ਼ਕ ਈਐੱਸ ਰੰਗਨਾਥਨ ਖਿਲਾਫ ਕੇਸ ਦਰਜ ਕੀਤਾ ਹੈ। ਅਧਿਕਾਰੀਆਂ ਨੇ ਕਿਹਾ ਕਿ ਰੰਗਨਾਥਨ ਦੇ ਘਰ ਦੇ ਨਾਲ ਦਿੱਲੀ-NCR ਵਿਚ 8 ਥਾਵਾਂ ਉਤੇ ਛਾਪੇਮਾਰੀ ਕੀਤੀ ਗਈ ਹੈ। ਦੋਸ਼ ਹੈ ਕਿ ਰੰਗਨਾਥਨ ਨੇ GAIL ਦੁਆਰਾ ਪੈਟ੍ਰੋਕੈਮੀਕਲ ਪ੍ਰੋਡਕਟਸ ਉਤੇ ਛੋਟ ਦੇਣ ਬਦਲੇ ਵਿਚੌਲੀਆ ਤੋਂ ਰਿਸ਼ਵਤ ਦੀ ਮੰਗ ਕੀਤੀ ਸੀ। ਦਿੱਲੀ ਦੇ ਰਹਿਣ ਵਾਲੇ ਦੋ ਲੋਕਾਂ ਨੇ ਕਥਿਤ ਤੌਰ ਉਤੇ ਵਿਚੌਲੀਏ ਦੀ ਭੂਮਿਕਾ ਨਿਭਾਈ ਸੀ, ਜਿਸ ਤੋਂ ਰਿਸ਼ਵਤ ਦੀ ਮੰਗ ਕੀਤੀ ਗਈ ਸੀ।
CBI ਨੇ ਵੀਰਵਾਰ ਨੂੰ ਦਿੱਲੀ ਉਦਯੋਗਿਕ ਤੇ ਬੁਨਿਆਦੀ ਢਾਂਚਾ ਵਿਕਾਸ ਨਿਗਮ ਲਿਮਟਿਡ ਦੇ ਇੱਕ ਸੀਨੀਅਰ ਪ੍ਰਬੰਧਕ ਤੇ ਇੱਕ ਵਿਚੌਲੀਏ ਨੂੰ 1.70 ਲੱਖ ਰੁਪਏ ਦੀ ਰਿਸ਼ਵਤ ਦੇਣ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਸੀ। ਅਧਿਕਾਰੀਆਂ ਨੇ ਦੱਸਿਆ ਕਿ DSIIDC ਦੇ ਸੀਨੀਅਰ ਪ੍ਰਬੰਧਕ ਐੱਸ. ਕੇ. ਸਿੰਘ ਤੇ ਵਿਚੌਲੀਏ ਸੁਭਾਸ਼ ਨੂੰ ਉਸ ਸਮੇਂ ਗ੍ਰਿਫਤਾਰ ਕੀਤਾ ਗਿਆ ਜਦੋਂ ਉਹ ਸ਼ਿਕਾਇਤਕਰਤਾ ਕਾਰੋਬਾਰੀ ਤੋਂ ਰਿਸ਼ਵਤ ਲੈ ਰਹੇ ਸਨ। ਕਾਰੋਬਾਰੀ ਨੇ ਦੱਸਿਆ ਸੀਕਿ ਉਹ ਦਿੱਲੀ ਦੇ ਮੰਗੋਲਪੁਰੀ ਵਿਚ DSIIDC ਵੱਲੋਂ ਦੁਆਰਾ ਅਲਾਟ ਕੀਤੇ ਸ਼ੈੱਡ ਵਿੱਚ ਕਰੀਮ ਵੱਖ ਕਰਨ ਵਾਲੀਆਂ ਮਸ਼ੀਨਾਂ ਬਣਾਉਣ ਦਾ ਕਾਰੋਬਾਰ ਚਲਾਉਂਦਾ ਹੈ ਤੇ ਦੋਸ਼ੀਆਂ ਨੇ ਉਸ ਉਪਰ ਕਾਰਵਾਈ ਨਾ ਕਰਨ ਬਦਲੇ ਰਿਸ਼ਵਤ ਮੰਗੀ ਸੀ।
ਵੀਡੀਓ ਲਈ ਕਲਿੱਕ ਕਰੋ -:
Maggi Pancake | Easy Breakfast Recipe | Quick And Easy Recipe |
ਸ਼ਿਕਾਇਤ ਮਿਲਣ ਤੋਂ ਬਾਅਦ ਸੀਬੀਆਈ ਨੇ ਜਾਂਚ ਕੀਤੀ, ਜਿਥੇ ਪਹਿਲਾਂ ਦੋਸ਼ ਸਾਬਤ ਨਹੀਂ ਹੋਏ। ਉਨ੍ਹਾਂ ਕਿਹਾ ਕਿ ਕਰੋਲ ਬਾਗ ਤੋਂ ਦੋਸ਼ੀ ਨੂੰ ਰੰਗੇ ਹੱਥੀਂ ਫੜ ਲਿਆ ਸੀ। ਜੋਸ਼ੀ ਨੇ ਕਿਹਾ ਦਿੱਲੀ ਵਿਚ ਦੋਸ਼ੀ ਦੇ ਟਿਕਾਣਿਆਂ ਦੀ ਤਲਾਸ਼ੀ ਲਈ ਜਾ ਰਹੀ ਹੈ। ਗ੍ਰਿਫਤਾਰ ਕੀਤੇ ਗਏ ਦੋਵੇਂ ਮੁਲਜ਼ਮਾਂ ਨੂੰ ਕੱਲ੍ਹ ਦਿੱਲੀ ਦੀ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।