ਬਾਘਾ ਪੁਰਾਣਾ: ਕਾਂਗਰਸ ਪਾਰਟੀ ਨੂੰ ਉਸ ਵੇਲੇ ਵੱਡਾ ਝਟਕਾ ਲੱਗਾ ਜਦੋਂ ਦੋ ਦਰਜਨ ਤੋਂ ਵੱਧ ਦੇ ਕਰੀਬ ਸੀਨੀਅਰ ਅਤੇ ਟਕਸਾਲੀ ਕਾਂਗਰਸੀ ਆਗੂ ਕਾਂਗਰਸ ਪਾਰਟੀ ਨੂੰ ਅਲਵਿਦਾ ਕਹਿ ਗਏ।
ਇਸ ਟੀਮ ਦੀ ਅਗਵਾਈ ਕਰ ਰਹੇ ਯੋਧਾ ਸਿੰਘ ਬਰਾੜ, ਸੁਖਜਿੰਦਰ ਸਿੰਘ ਸੁੱਖਾ ਲਧਾਈਕੇ, ਯੂਥ ਆਗੂ ਮਨਦੀਪ ਕੱਕੜ, ਸੀਨੀਅਰ ਕਾਂਗਰਸੀ ਆਗੂ ਗੁਰਜੰਟ ਸਿੰਘ ਧਾਲੀਵਾਲ ਅਤੇ ਗੁਰਬਚਨ ਸਿੰਘ ਬਰਾੜ ਆਦਿ ਆਗੂਆਂ ਨੇ ਕਿਹਾ ਕਿ ਸਥਾਨਕ ਇਲਾਕੇ ਦੇ ਲੋਕਾਂ ਦੀ ਮੰਗ ਨੂੰ ਕਾਂਗਰਸ ਪਾਰਟੀ ਹਾਈ ਕਮਾਨ ਨੇ ਬੁਰੀ ਤਰ੍ਹਾਂ ਨਕਾਰ ਕੇ ਮੌਜੂਦਾ ਵਿਧਾਇਕ ਦਰਸ਼ਨ ਸਿੰਘ ਬਰਾੜ ਨੂੰ ਹਲਕਾ ਬਾਘਾ ਪੁਰਾਣਾ ਤੋਂ ਉਮੀਦਵਾਰ ਬਣਾਇਆ ਹੈ ਜਦੋਂ ਕਿ ਸਾਰਾ ਹਲਕਾ ਭੋਲਾ ਸਿੰਘ ਬਰਾੜ ਸਮਾਧ ਭਾਈ ਤੇ ਭਰੋਸਾ ਕਰਦਾ ਸੀ ਕਿਉਂ ਕਿ ਉਹ ਪਾਰਦਰਸ਼ੀ ਅਤੇ ਈਮਾਨਦਾਰੀ ਅਕਸਰ ਵਾਲਾ ਇਨਸਾਨ ਹੈ। ਅਸੀਂ ਦੋ ਦਰਜਨ ਤੋਂ ਵੱਧ ਸੀਨੀਅਰ ਕਾਂਗਰਸੀ ਆਗੂਆਂ ਨੇ ਕਾਂਗਰਸ ਪਾਰਟੀ ਨੂੰ ਅਲਵਿਦਾ ਕਹਿ ਦਿੱਤਾ ਹੈ ਅਤੇ ਭੋਲਾ ਸਿੰਘ ਬਰਾੜ ਨੂੰ ਸਾਰੇ ਅਧਿਕਾਰ ਦੇ ਦਿੱਤੇ ਹਨ ਕਿ ਉਹ ਕਿਹੜੀ ਪਾਰਟੀ ਦੇ ਉਮੀਦਵਾਰ ਬਣਦੇ ਹਨ। ਕਿ ਉਹ ਆਜ਼ਾਦ ਉਮੀਦਵਾਰ ਖੜ੍ਹਦੇ ਹਨ। ਸਾਡੀ ਸਾਰੀ ਟੀਮ ਨੇ ਉਨ੍ਹਾਂ ਨੂੰ ਅਧਿਕਾਰ ਦੇ ਦਿੱਤੇ ਹਨ।
ਉਨ੍ਹਾਂ ਕਿਹਾ ਕਿ ਅੱਜ ਕਾਂਗਰਸ ਹਾਈਕਮਾਨ ਪਾਰਟੀ ਚਾਪਲੂਸਾਂ ਵਿੱਚ ਘਿਰ ਚੁੱਕੀ ਹੈ। ਪਿੰਡ ਸਮਾਧ ਭਾਈ ਵਿਖੇ ਅਸੀਂ 5000 ਵਰਕਰਾਂ ਦਾ ਇਕੱਠ ਕਰਕੇ ਭੋਲਾ ਸਿੰਘ ਬਰਾੜ ਸਮਾਧ ਭਾਈ ਨੂੰ ਉਮੀਦਵਾਰ ਬਣਾਉਣ ਦੀ ਮੰਗ ਕੀਤੀ ਸੀ ਪਰ ਹਾਈ ਕਮਾਨ ਨੇ ਆਮ ਲੋਕਾਂ ਦੀ ਇਸ ਮੰਗ ਨੂੰ ਬੁਰੀ ਤਰ੍ਹਾਂ ਠੁਕਰਾ ਦਿੱਤਾ। ਜਿਸ ਕਾਰਨ ਸਾਨੂੰ ਸਾਰਿਆਂ ਨੂੰ ਅਸਤੀਫ਼ੇ ਦੇਣ ਲਈ ਮਜਬੂਰ ਹੋਣਾ ਪਿਆ।
ਵੀਡੀਓ ਲਈ ਕਲਿੱਕ ਕਰੋ -:
Maggi Pancake | Easy Breakfast Recipe | Quick And Easy Recipe |
ਇਹ ਵੀ ਪੜ੍ਹੋ : ਅਕਾਲੀ ਦਲ ਦਾ ‘ਆਪ’ ‘ਤੇ ਹਮਲਾ, ਕਿਹਾ ‘ਕੇਜਰੀਵਾਲ ਕੋਲ ਕੈਪਟਨ ਸਾਹਿਬ ਵਾਲਾ ਸਮਾਰਟ ਫੋਨ ਲੱਗਦੈ’
ਬਾਘਾ ਪੁਰਾਣਾ ਹਲਕੇ ਦੇ ਸਮੂਹ ਕਾਂਗਰਸੀ ਵਰਕਰ ਜਿਨ੍ਹਾਂ ਨੇ ਅਸਤੀਫ਼ੇ ਦਿੱਤੇ- ਰਣਧੀਰ ਸਿੰਘ ਗਿੱਲ ਫੂਲੇਵਾਲਾ ਸਾਬਕਾ ਵਾਈਸ ਚੇਅਰਮੈਨ ਮਾਰਕੀਟ ਕਮੇਟੀ ਬਾਘਾ ਪੁਰਾਣਾ, ਬਲਵਿੰਦਰ ਸਿੰਘ ਸਮਾਲਸਰ ਸਾਬਕਾ ਜਨਰਲ ਸੈਕਟਰੀ ਬਲਾਕ ਕਾਂਗਰਸ ਸਮਾਲਸਰ, ਨਾਹਰ ਸਿੰਘ ਸਾਬਕਾ ਸੈਕਟਰੀ ਸੁਖਾਨੰਦ, ਗੁਰਚਰਨ ਸਿੰਘ ਰਾਣਾ ਕੋਟਲਾ ਰਾਏ ਕਾ, ਬਲਜਿੰਦਰ ਸਿੰਘ ਸੇਖਾ ਕਲਾਂ, ਗੁਰਸੇਵਕ ਸਿੰਘ ਕਾਲੇਕੇ ਜ਼ਿਲ੍ਹਾ ਮੀਤ ਪ੍ਰਧਾਨ ਕਾਂਗਰਸ, ਸੁਰਿੰਦਰਪਾਲ ਸਿੰਘ ਯੂਥ ਪ੍ਰਧਾਨ ਕਾਲੇਕੇ ਕਾਂਗਰਸ, ਵਰਿੰਦਰ ਸਿੰਘ ਰਾਜਾ ਪ੍ਰਧਾਨ ਚੰਨੂਵਾਲਾ, ਤਜਿੰਦਰ ਸਿੰਘ ਕਾਲੇਕੇ ਜ਼ਿਲ੍ਹਾ ਮੀਤ ਪ੍ਰਧਾਨ ਕਾਂਗਰਸ, ਕੇਵਲ ਸਿੰਘ ਪ੍ਰਧਾਨ ਥਰਾਜ, ਹਰਪਾਲ ਸਿੰਘ ਥਰਾਜ, ਪ੍ਰਤਾਪ ਸਿੰਘ ਢਿੱਲਵਾਂ ਵਾਲਾ, ਕਰਮਜੀਤ ਸਿੰਘ ਕਾਲੇਕੇ, ਜਗਸੀਰ ਸਿੰਘ, ਮੱਘਰ ਸਿੰਘ ਸੰਮਤੀ ਮੈਂਬਰ, ਸ.ਗੁਰਚਰਨ ਸਿੰਘ ਸੈਕਟਰੀ ਪੰਜਾਬ ਕਾਂਗਰਸ ਸਮਾਧ ਭਾਈ, ਵਿੱਕੀ ਠੁੱਲੀ ਵਾਲਾ ਬਾਘਾ ਪੁਰਾਣਾ, ਵੀਰ ਸਿੰਘ ਪੰਚ ਸਮਾਧ ਭਾਈ, ਅਵਤਾਰ ਸਿੰਘ ਨੰਬਰਦਾਰ ਸਮਾਧ ਭਾਈ, ਹਰਜੀਤ ਸਿੰਘ ਭੁੱਟੋ ਸਾਬਕਾ ਸਰਪੰਚ ਕੋਟਲਾ ਮੇਹਰ ਸਿੰਘ ਵਾਲਾ ਅਤੇ ਨਿਰਮਲ ਸਿੰਘ ਪੰਚ ਨੇ ਕਾਂਗਰਸ ਪਾਰਟੀ ਨੂੰ ਅਲਵਿਦਾ ਕਿਹਾ।