ਸ੍ਰੀਨਗਰ: ਸੋਮਵਾਰ ਅਤੇ ਮੰਗਲਵਾਰ ਦੀ ਵਿਚਕਾਰਲੀ ਰਾਤ ਤਾਜ਼ਾ ਬਰਫ਼ਬਾਰੀ ਅਤੇ ਦੋ ਵਾਰ ਬਰਫ਼ ਖਿਸਕਣ ਦੇ ਵਿਚਕਾਰ, ਭਾਰਤੀ ਸੈਨਾ ਅਤੇ ਜਨਰਲ ਰਿਜ਼ਰਵ ਇੰਜੀਨੀਅਰ ਫੋਰਸ (ਜੀਆਰਈਐਫ) ਨੇ ਚੌਕੀਬਲ-ਤੰਗਧਾਰ ਰੋਡ (ਐਨ.ਐਚ.-701) ‘ਤੇ ਫਸੇ 30 ਨਾਗਰਿਕਾਂ ਨੂੰ ਬਚਾ ਲਿਆ ਹੈ। ਸੈਨਾ ਦੇ ਪਬਲਿਕ ਰਿਲੇਸ਼ਨ ਅਧਿਕਾਰੀ ਦੇ ਅਨੁਸਾਰ, ਖੂਨੀ ਨਾਲੇ ਦੇ ਨੇੜੇ ਨਾਗਰਿਕਾਂ ਦੇ ਫਸੇ ਹੋਣ ਦੀ ਸੂਚਨਾ ਮਿਲਦਿਆਂ ਹੀ ਭਾਰਤੀ ਸੈਨਾ ਦੀਆਂ ਦੋ ਬਚਾਅ ਟੀਮਾਂ ਅਤੇ ਜੀਆਰਈਐਫ ਦੀ ਇੱਕ ਟੀਮ ਐਨਸੀ ਪਾਸ ਪਹੁੰਚ ਗਈ।
ਫੌਜ ਨੇ ਦੱਸਿਆ ਕਿ ਬਚਾਏ ਗਏ ਸਾਰੇ ਨਾਗਰਿਕਾਂ ਨੂੰ ਰਾਤ ਲਈ ਭੋਜਨ, ਡਾਕਟਰੀ ਦੇਖਭਾਲ ਅਤੇ ਆਸਰਾ ਪ੍ਰਦਾਨ ਕੀਤਾ ਗਿਆ ਸੀ। ਇਸ ਤੋਂ ਇਲਾਵਾ ਫੌਜ ਨੇ ਕਿਹਾ ਕਿ ਸੜਕ ਨੂੰ ਸਾਫ ਕਰਨ ਮਗਰੋਂ ਅੱਜ ਦਿਨ ਦੇ ਦੌਰਾਨ 12 ਵਾਹਨਾਂ ਨੂੰ ਬਾਹਰ ਕੱਢਿਆ ਗਿਆ।
ਇਹ ਵੀ ਪੜ੍ਹੋ : ਪਾਕਿਸਤਾਨ : ਪੰਜਾਬ ਦੇ ਸਿੱਖਿਆ ਮੰਤਰੀ ਨੇ ਸਕੂਲ ਵਰਦੀ ‘ਚ ਦੁਪੱਟੇ ਤੇ ਟੋਪੀਆਂ ਲਾਜ਼ਮੀ ਕਰਨ ਦੇ ਦਿੱਤੇ ਨਿਰਦੇਸ਼
ਉਨ੍ਹਾਂ ਨੇ ਦੱਸਿਆ ਕਿ ਜੀਆਰਈਐਫ ਨੇ ਖ਼ਤਰਨਾਕ ਹਾਲਤਾਂ ਵਿੱਚ ਬਰਫ਼ ਸਾਫ਼ ਕਰਨ ਵਿੱਚ ਇੱਕ ਮੁਸ਼ਕਲ ਪਰ ਸ਼ਾਨਦਾਰ ਭੂਮਿਕਾ ਨਿਭਾਈ। ਇਸ ਪੂਰੀ ਕੋਸ਼ਿਸ਼ ਵਿੱਚ ਲਗਭਗ ਪੰਜ ਤੋਂ ਛੇ ਘੰਟੇ ਲੱਗੇ। ਪਿਛਲੇ ਸਾਲ ਵੀ ਐਨਸੀ ਪਾਸ ਦੇ ਨੇੜੇ, ਖੂਨੀ ਨਾਲੇ ਦੇ ਨੇੜੇ ਸੈਨਿਕਾਂ ਦੁਆਰਾ ਨਾਗਰਿਕਾਂ ਨੂੰ ਬਚਾਇਆ ਗਿਆ ਸੀ ਕਿਉਂਕਿ ਇਸ ਖੇਤਰ ਵਿੱਚ ਬਰਫ਼ੀਲੇ ਤੂਫ਼ਾਨ ਅਤੇ ਬਰਫ਼ ਖਿਸਕਣ ਦਾ ਖਤਰਾ ਬਣਿਆ ਰਹਿੰਦਾ ਹੈ।
ਵੀਡੀਓ ਲਈ ਕਲਿੱਕ ਕਰੋ -: