ਸ਼੍ਰੀਨਗਰ ਦੇ ਬੇਮਿਨਾ ਖੇਤਰ ਵਿਚ ਹਮਦਾਨੀਆ ਕਾਲੋਨੀ ‘ਚ ਇੱਕ ਪੰਜ ਸਾਲਾ ਬੱਚੀ ਨਹਿਰ ਦੇ ਕਿਨਾਰੇ ਬਣੇ ਸਮੁੰਦਰ ਕੰਢੇ ਜੰਮੂ ਬਰਫ ਦੀ ਮੋਟੀ ਪਰਤ ਉਤੇ ਪੈਦਲ ਚੱਲ ਰਹੀ ਸੀ ਕਿ ਉਸ ਦਾ ਪੈਰ ਅਚਾਨਕ ਫਿਸਲ ਗਿਆ ਅਤੇ ਉਹ ਨਹਿਰ ਵਿਚ ਜਾ ਡਿੱਗੀ। ਨਹਿਰ ਵਿਚ ਪਾਣੀ ਬਰਫੀਲਾ ਸੀ।
ਉਹ ਮਦਦ ਲਈ ਚੀਕੀ ਉਦੋਂ ਕੋਲ ਹੀ ਆਪਣੇ ਘਰ ਦੀ ਖਿੜਕੀ ਵਿਚ ਖੜ੍ਹੇ ਸਿੱਖ ਨੌਜਵਾਨ ਸਿਮਰਨਪਾਲ ਸਿੰਘ ਨੇ ਉਸ ਨੂੰ ਦੇਖਿਆ ਅਤੇ ਅਗਲੇ ਹੀ ਪਲ ਆਪਣੇ ਜਾਨ ਦੀ ਬਾਜ਼ੀ ਲਗਾ ਕੇ ਬਰਫੀਲੇ ਪਾਣੀ ਵਿਚ ਉਤਰ ਗਿਆ। ਇਸ ਤੋਂ ਬਾਅਦ ਕੁਝ ਹੋਰ ਲੋਕ ਵੀ ਮਦਦ ਲਈ ਆ ਗਏ ਤੇ ਬੱਚੀ ਨੂੰ ਬਾਹਰ ਕੱਢਿਆ। ਇਹ ਘਟਨਾ ਬੀਤੇ ਸ਼ਨੀਵਾਰ ਦੀ ਹੈ, ਜੋ ਉਥੇ ਕੋਲ ਲੱਗੇ ਇੱਕ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ। ਸਿਮਰਨਪਾਲ ਦੀ ਇਸ ਬਹਾਦੁਰੀ ਅਤੇ ਸੂਝਬੂਝ ਦੀ ਕਸ਼ਮੀਰ ਦੇ ਲੋਕ ਕਾਫੀ ਤਾਰੀਫ ਕਰ ਰਹੇ ਹਨ।
ਸਿਮਰਪਾਲ ਸਿੰਘ ਨੇ ਦੱਸਿਆ ਕਿ ਮੈਂ ਇੱਕ ਬੱਚੀ ਦੇ ਚੀਕਣ ਦੀ ਆਵਾਜ਼ ਸੁਣੀ। ਕੁਝ ਲੋਕ ਉਸ ਨੂੰ ਕੱਢਣ ਦੀ ਕੋਸ਼ਿਸ਼ ਕਰ ਰਹੇ ਸਨ ਪਰ ਕੋਈ ਵੀ ਬਰਫੀਲੇ ਪਾਣੀ ਵਿਚ ਉਤਰਨ ਤੇ ਡੁੱਬਣ ਦੇਡਰ ਤੋਂ ਨਹਿਰ ਵਿਚ ਉੁਤਰਨ ਦੀ ਹਿੰਮਤ ਨਹੀਂ ਦਿਖਾ ਰਿਹਾ ਸੀ। ਮੈਂ ਦੇਖਿਆ ਕਿ ਜੇਕਰ ਕੁਝ ਹੋਰ ਦੇਰ ਹੁੰਦੀ ਤਾਂ ਠੰਡ ਨਾਲ ਬੱਚੀ ਦੀ ਜਾਨ ਜਾ ਸਕਦੀ ਹੈ। ਮੈਂ ਫੌਰਨ ਪਾਣੀ ਵਿਚ ਛਾਲ ਮਾਰ ਦਿੱਤੀ। ਉਥੇ ਇੱਕ ਬਜ਼ੁਰਗ ਵੀ ਸੀ, ਜਿਨ੍ਹਾਂ ਨੇ ਮੇਰੀ ਮਦਦ ਕੀਤੀ।
ਵੀਡੀਓ ਲਈ ਕਲਿੱਕ ਕਰੋ -:
Mix Vegetables Recipe | Mix Veg Restaurant Style Mix Veg | Shorts Video
ਸਿਮਰਨ ਨੇ ਕਿਹਾ ਕਿ ਮੈਂ ਸਿੱਖ ਹਾਂ ਤੇ ਸਾਡੇ ਗੁਰੂਆਂ ਨੇ ਸਾਨੂੰ ਸਰਬਤ ਦਾ ਭਲਾ ਕਰਨ ਦੀ ਸੀਖ ਦਿੱਤੀ ਹੈ। ਭਾਵੇਂ ਇਸ ਵਿਚ ਸਾਡੀ ਜਾਨ ਹੀ ਕਿਉਂ ਨਾ ਚਲੀ ਜਾਵੇ। ਸਾਡਾ ਪੰਥ ਸਾਨੂੰ ਕਿਸੇ ਨਾਲ ਭੇਦਭਾਵ ਕਰਨਾ ਨਹੀਂ ਸਿਖਾਉਂਦਾ। ਬੱਚੀ ਨੂੰ ਬਚਾਉਣ ਦੌਰਾਨ ਉਸ ਦੀ ਗਰਨ ਵਿਚ ਆਈ ਸੱਟ ਬਾਰੇ ਪੁੱਛੇ ਜਾਣ ਉਤੇ ਉਸ ਨੇ ਕਿਹਾ ਕਿ ਇਹ ਕੁਝ ਨਹੀਂ ਹੈ, ਠੀਕ ਹੋ ਜਾਵੇਗੀ। ਮੈਂ ਵਾਹਿਗੁਰੂ ਜੀ ਦਾ ਸ਼ੁਕਰਗੁਜ਼ਾਰ ਹਾਂ ਕਿ ਉਨ੍ਹਾਂ ਨੇ ਮੈਨੂੰ ਹਿੰਮਤ ਦਿੱਤੀ।