ਦੇਸ਼ ਦੀ ਰਾਜਧਾਨੀ ਦਿੱਲੀ ‘ਚ 50 ਸਾਲ ਤੋਂ ਇੰਡੀਆ ਗੇਟ ਦੀ ਪਛਾਣ ਬਣ ਚੁੱਕੀ ਅਮਰ ਜਵਾਨ ਜੋਤੀ ਨੂੰ ਗਣਤੰਤਰ ਦਿਵਸ ਤੋਂ ਪਹਿਲਾਂ ਇਥੋਂ ਸ਼ਿਫਟ ਕੀਤਾ ਜਾ ਰਿਹਾ ਹੈ। ਹੁਣ ਇਹ ਜੋਤੀ ਇੰਡੀਆ ਗੇਟ ਦੀ ਜਗ੍ਹਾ ਨੈਸ਼ਨਲ ਵਾਰ ਮੈਮੋਰੀਅਲ ‘ਤੇ ਜਲੇਗੀ। ਸ਼ੁੱਕਰਵਾਰ ਦੁਪਹਿਰ 3.30 ਵਜੇ ਇਸ ਦੀ ਲੌ ਨੂੰ ਵਾਰ ਮੈਮੋਰੀਅਲ ਦੀ ਜੋਤੀ ਵਿਚ ਹੀ ਮਿਲਾ ਦਿੱਤਾ ਜਾਵੇਗਾ। ਸਮਾਰੋਹ ਦੀ ਪ੍ਰਧਾਨਗੀ ਏਅਰ ਮਾਰਸ਼ਲ ਬਲਭੱਦਰ ਰਾਧਾ ਕ੍ਰਿਸ਼ਨ ਕਰਨਗੇ।
ਅਮਰ ਜਵਾਨ ਜੋਤੀ ਨੂੰ ਪਾਕਿਸਤਾਨ ਖਿਲਾਫ 1971 ਦੇ ਯੁੱਧ ਵਿਚ ਸ਼ਹੀਦ ਹੋਣ ਵਾਲੇ 3843 ਭਾਰਤੀ ਜਵਾਨਾਂ ਦੀ ਯਾਦ ਵਿਚ ਬਣਾਇਆ ਗਿਆ ਸੀ। ਇਸ ਨੂੰ ਪਹਿਲੀ ਵਾਰ 1972 ਵਿਚ ਪ੍ਰਜਵਲਿਤ ਕੀਤਾ ਗਿਆ ਸੀ। ਤਤਕਾਲੀਨ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ 26 ਜਨਵਰੀ 1972 ਨੂੰ ਇਸਦਾ ਉਦਘਾਟਨ ਕੀਤਾ ਸੀ।
ਨੈਸ਼ਨਲ ਵਾਰ ਮੈਮੋਰੀਅਲ ਦਾ ਨਿਰਮਾਣ ਕੇਂਦਰ ਸਰਕਾਰ ਨੇ 2019 ਵਿਚ ਕੀਤਾ ਸੀ। ਇਸ ਨੂੰ 1947 ਵਿਚ ਦੇਸ਼ ਦੀ ਆਜ਼ਾਦੀ ਤੋਂ ਬਾਅਦ ਤੋਂਹੁਣ ਤੱਕ ਸ਼ਹੀਦ ਦੇ ਚੁੱਕੇ 26,466 ਭਾਰਤੀ ਜਵਾਨਾਂ ਦੇ ਸਨਮਾਨ ਵਿਚ ਨਿਰਮਿਤ ਕੀਤਾ ਗਿਆ ਸੀ। 25 ਫਰਵਰੀ 2019 ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਸਮਾਰਕ ਦਾ ਉਦਘਾਟਨ ਕੀਤਾ ਸੀ।
ਸਰਕਾਰ ਵੱਲੋਂ ਅਮਰ ਜਵਾਨ ਜੋਤੀ ਨੂੰ ਇੰਡੀਆ ਗੇਟ ਤੋਂ ਹਟਾ ਕੇ ਨੈਸ਼ਨਲ ਵਾਰ ਮੈਮੋਰੀਅਲ ਲੈ ਕੇ ਜਾਣ ਦੇ ਫੈਸਲੇ ਉਤੇ ਵੱਖ-ਵੱਖ ਤਰ੍ਹਾਂ ਦੀ ਪ੍ਰਤੀਕਿਰਿਆ ਆਈ ਹੈ।ਬਹੁਤ ਸਾਰੇ ਸਾਬਕਾ ਸੈਨਿਕਾਂ ਨੇ ਇਸ ਨੂੰ ਆਪਣੀਆਂ ਭਾਵਨਾਵਾਂ ਨਾਲ ਜੁੜਿਆ ਹੋਇਆ ਦੱਸਦੇ ਹੋਏ ਹਟਾਏ ਜਾਣ ਦੀ ਅਪੀਲ ਵੀ ਕੀਤੀ ਹੈ। ਦਸੰਬਰ 2021 ਵਿਚ ਭਾਰਤ-ਪਾਕਿਸਤਾਨ ਦੇ 1971 ਯੁੱਧ ਦੇ 50 ਸਾਲ ਪੂਰੇ ਹੋਏ ਹਨ। ਹਾਲਾਂਕਿ ਇਸ ਨੂੰ ਵਾਰ ਮੈਮੋਰੀਅਲ ਲੈ ਕੇ ਜਾਣ ਦੇ ਸਮਰਥਕਾਂ ਦਾ ਕਹਿਣਾ ਹੈ ਕਿ ਇਥੇ ਪਹਿਲਾਂ ਤੋਂ ਸੈਨਿਕਾਂ ਦੀ ਯਾਦ ਵਿਚ ਇੱਕ ਜੋਤੀ ਮੌਜੂਦ ਹੈ। ਇਹ ਜਗ੍ਹਾ ਸ਼ਹੀਦਾਂ ਨੂੰ ਸਨਮਾਨ ਦੇਣ ਲਈ ਹੀ ਬਣੀ ਹੈ। ਸਾਬਕਾ ਨੇਵੀ ਚੀਫ ਐਡਮਿਰਲ ਅਰੁਣ ਪ੍ਰਕਾਸ਼ ਨੇ ਕਿਹਾ ਕਿ ਅਮਰ ਜਵਾਨ ਜੋਤੀ ਨੂੰ ਇੰਡੀਆ ਗੇਟ ‘ਤੇ ਅਸਥਾਈ ਤੌਰ ‘ਤੇ ਸਥਾਪਤ ਕੀਤਾ ਗਿਆ ਸੀ।
ਵੀਡੀਓ ਲਈ ਕਲਿੱਕ ਕਰੋ -:
“ਕੀ ਭਗਵੰਤ ਮਾਨ AAP ਦੀ ਬੇੜੀ ਲਾ ਸਕਣਗੇ ਪਾਰ ? ਭਗਵੰਤ ਮਾਨ ‘ਤੇ ਆਪ ਨੇ ਕਿਉਂ ਖੇਡਿਆ ਦਾਅ ? ਕੀ ਹੋਵੇਗਾ ਆਮ ਆਦਮੀ ਪਾਰਟੀ ਨੂੰ ਫਾਇਦਾ ? “
ਇਹ ਵੀ ਪੜ੍ਹੋ : ਪੰਜਾਬ ‘ਚ ਬੇਕਾਬੂ ਹੋਇਆ ਕੋਰੋਨਾ, 24 ਘੰਟਿਆਂ ‘ਚ 8000 ਨਵੇਂ ਕੇਸ, 31 ਦੀ ਗਈ ਜਾਨ
ਗੌਰਤਲਬ ਹੈ ਕਿ 42 ਮੀਟਰ ਉੱਚੇ ਇੰਡੀਆ ਗੇਟ ਦਾ ਨਿਰਮਾਣ ਬ੍ਰਿਟਿਸ਼ ਸਰਕਾਰ ਨੇ ਕੀਤਾ ਸੀ। ਬ੍ਰਿਟਿਸ਼ ਸਰਕਾਰ ਨੇ 1914-21 ਵਿਚ ਪਹਿਲੇ ਵਿਸ਼ਵ ਯੁੱਧ ਅਤੇ ਤੀਜੇ ਅਫਗਾਨ ਯੁੱਧ ‘ਚ ਬ੍ਰਿਟਿਸ਼ ਸੈਨਾ ਵੱਲੋਂ ਸ਼ਹੀਦ ਹੋਣ ਵਾਲੇ 84000 ਭਾਰਤੀ ਸੈਨਿਕਾਂ ਦੀ ਯਾਦ ਵਿਚ ਇਸ ਨੂੰ ਬਣਾਇਆ ਸੀ।