ਵੈਸਟਰਨ ਘਾਣਾ ‘ਚ ਇੱਕ ਟਰੱਕ ‘ਚ ਜ਼ੋਰਦਾਰ ਧਮਾਕਾ ਹੋਣ ਕਾਰਨ ਲਗਭਗ 17 ਲੋਕਾਂ ਦੀ ਮੌਤ ਹੋ ਗਈ। ਇਹ ਟਰੱਕ ਗੋਲਡ ਮਾਈਨ ਲਈ ਵਿਸਫੋਟਕ ਲੈ ਕੇ ਜਾ ਰਿਹਾ ਸੀ ਅਤੇ ਮੋਟਰਸਾਈਕਲ ਨਾਲ ਟਕਰਾਉਣ ਕਾਰਨ ਇਹ ਹਾਦਸਾ ਹੋਇਆ। ਵਿਸਫੋਟ ਕਾਰਨ ਜ਼ਮੀਨ ‘ਚ ਇੱਕ ਵੱਡਾ ਕ੍ਰੇਟਰ ਬਣ ਗਿਆ ਅਤੇ ਦਰਜਨ ਇਮਾਰਤਾਂ ਢਹਿ ਗਈਆਂ।
ਮਿਊਂਸਪਲ ਗੌਰਮਿੰਟ ਦੇ ਹੈੱਡ ਇਸਹਾਕ ਦਸਮਾਨੀ ਨੇ ਦੱਸਿਆ ਕਿ ਅਧਿਕਾਰੀਆਂ ਨੂੰ ਹੁਣ ਤੱਕ 17 ਲਾਸ਼ਾਂ ਮਿਲੀਆਂ ਹਨ। 60 ਤੋਂ ਵੱਧ ਜ਼ਖਮੀਆਂ ਨੂੰ ਹਸਪਤਾਲ ਭਿਜਵਾਇਆ ਗਿਆ ਹੈ। ਇਹ ਵਿਸਫੋਟ ਘਾਣਾ ਦੇ ਪੱਛਮੀ ਖੇਤਰ ਵਿਚ ਬੋਗੋਸੋ ਅਤੇ ਬਾਵੜੀ ਦਰਮਿਆਨ ਅਪੀਏਟ ਵਿਚ ਹੋਇਆ ਹੈ।
ਮੌਕੇ ‘ਤੇ ਮੌਜੂਦ ਲੋਕਾਂ ਨੇ ਅਧਿਕਾਰੀਆਂ ਨੂੰ ਦੱਸਿਆ ਕਿ ਮੋਟਰਸਾਈਕਲ ਵਿਚ ਅੱਗ ਲੱਗਣ ਤੋਂ ਬਾਅਦ ਡਰਾਈਵਰ ਹੇਠਾਂ ਉਤਰ ਗਿਆ ਤੇ ਲੋਕਾਂ ਨੂੰ ਭੱਜਣ ਦੀ ਚੇਤਾਵਨੀ ਦੇਣ ਦੀ ਕੋਸ਼ਿਸ਼ ਕੀਤੀ। ਲਗਭਗ 10 ਮਿੰਟ ਬਾਅਦ ਵਿਸਫੋਟਕ ਲੈ ਜਾ ਰਹੇ ਟਰੱਕ ਵਿਚ ਵਿਸਫੋਟ ਹੋ ਗਿਆ। ਇਸ ਹਾਦਸੇ ਵਿਚ ਜਾਨ ਗੁਆਉਣ ਵਾਲਿਆਂ ਵਿਚ ਉਹ ਲੋਕ ਜ਼ਿਆਦਾ ਹਨ, ਜਿਨ੍ਹਾਂ ਲੋਕਾਂ ਨੇ ਘਟਨਾ ਵਾਲੀ ਥਾਂ ‘ਤੇ ਪਹੁੰਚਣ ਦੀ ਕੋਸ਼ਿਸ਼ ਕੀਤੀ। ਵਿਸਫੋਟਕਾਂ ਨਾਲ ਭਰਿਆ ਟਰੱਕ ਚਿਰਾਨੋ ਗੋਲਡ ਮਾਈਨ ਜਾ ਰਿਹਾ ਸੀ। ਇਹ ਖਾਨ ਤੋਂ 140 ਕਿਲੋਮੀਟਰ ਦੂਰ ਸੀ।
ਪੁਲਿਸ ਨੇ ਇਸ ਹਾਦਸੇ ਨੂੰ ਲੈ ਕਿਹਾ ਕਿ ਸ਼ੁਰੂਆਤੀ ਜਾਂਚ ਵਿਚ ਦੇਖਿਆ ਗਿਆ ਹੈ ਕਿ ਇੱਕ ਮਾਈਨਿੰਗ ਵਿਸਫੋਟਕ ਟਰੱਕ ਮੋਟਰਸਾਈਕਲ ਨਾਲ ਟਕਰਾ ਗਿਆ ਜਿਸ ਕਾਰਨ ਇਹ ਵਿਸਫੋਟ ਹੋਇਆ। ਜਨਤਾ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਆਪਣੀ ਸੁਰੱਖਿਆ ਲਈ ਆਸ-ਪਾਸ ਦੇ ਸ਼ਹਿਰਾਂ ਵਿਚ ਚਲੇ ਜਾਣ। ਸਥਾਨਕ ਅਧਿਕਾਰੀਆਂ ਨੇ ਕਿਹਾ ਕਿ ਆਲੇ-ਦੁਆਲੇ ਦੇ ਹਸਪਤਾਲ ਤੇ ਕਲੀਨਿਕ ਪੀੜਤਾਂ ਨਾਲ ਭਰ ਗਏ ਹਨ।
ਵੀਡੀਓ ਲਈ ਕਲਿੱਕ ਕਰੋ -:
“ਕੀ ਭਗਵੰਤ ਮਾਨ AAP ਦੀ ਬੇੜੀ ਲਾ ਸਕਣਗੇ ਪਾਰ ? ਭਗਵੰਤ ਮਾਨ ‘ਤੇ ਆਪ ਨੇ ਕਿਉਂ ਖੇਡਿਆ ਦਾਅ ? ਕੀ ਹੋਵੇਗਾ ਆਮ ਆਦਮੀ ਪਾਰਟੀ ਨੂੰ ਫਾਇਦਾ ? “
ਇਹ ਵੀ ਪੜ੍ਹੋ : ਘਾਣਾ : ਵਿਸਫੋਟਕ ਲੈ ਜਾ ਰਿਹਾ ਟਰੱਕ ਮੋਟਰਸਾਈਕਲ ਨਾਲ ਟਕਰਾਇਆ, ਧਮਾਕੇ ‘ਚ 17 ਲੋਕਾਂ ਦੀ ਮੌਤ, 60 ਜ਼ਖਮੀ
ਘਾਣਾ ਦੇ ਰਾਸ਼ਟਰਪਤੀ ਨਾਨਾ ਏਡੋ ਡੰਕਵਾ ਅਫੂਕੋ-ਏਡੋ ਨੇ ਘਟਨਾ ‘ਤੇ ਦੁੱਖ ਜ਼ਾਹਿਰ ਕੀਤਾ ਹੈ। ਉਨ੍ਹਾਂ ਨੇ ਫੇਸਬੁੱਕ ‘ਤੇ ਪੋਸਟ ਕੀਤਾ ਕਿ ਪੱਛਮੀ ਖੇਤਰ ਵਿਚ ਬੋਗੋਸੋ ਕੋਲ ਧਮਾਕਾ ਹੋਇਆ। ਇਹ ਅਸਲ ਵਿਚ ਦੁਖਦ ਘਟਨਾ ਹੈ। ਮੈਂ ਸਰਕਾਰ ਵੱਲੋਂ ਮ੍ਰਿਤਕਾਂ ਦੇ ਪਰਿਵਾਰਾਂ ਪ੍ਰਤੀ ਸੰਵੇਦਨਾ ਪ੍ਰਗਟ ਕਰਦਾ ਹਾਂ ਤੇ ਜਲਦ ਹੀ ਜ਼ਖਮੀਆਂ ਦੇ ਠੀਕ ਹੋਣ ਦੀ ਕਾਮਨਾ ਕਰਦਾ ਹਾਂ।