ਦਿੱਲੀ ਵਿਚ ਸਰਕਾਰ ਨੇ ਵੀਕੈਂਡ ਕਰਫਿਊ ਹਟਾਉਣ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ। ਕੋਰੋਨਾ ਦੇ ਮਾਮਲੇ ਘਟਣ ਨਾਲ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇਨ੍ਹਾਂ ਪ੍ਰਸਤਾਵਾਂ ਨੂੰ ਪ੍ਰਵਾਨਗੀ ਦਿੱਤੀ ਹੈ ਤੇ ਇਨ੍ਹਾਂ ਪ੍ਰਸਤਾਵਾਂ ਨੂੰ ਅੱਗੇ ਮਨਜ਼ੂਰੀ ਲਈ ਉਪ ਰਾਜਪਾਲ ਕੋਲ ਸਿਫਾਰਸ਼ ਭੇਜੀ ਹੈ। ਬਾਜ਼ਾਰਾਂ ਵਿਚ ਦੁਕਾਨ ਖੋਲ੍ਹਣ ਲਈ ਆਡ-ਈਵਨ ਸਿਸਟਮ ਨੂੰ ਵੀ ਬੰਦ ਕੀਤਾ ਜਾਵੇਗਾ ਤੇ ਨਾਲ ਹੀ ਪ੍ਰਾਈਵੇਟ ਦਫਤਰ ਵੀ 50 ਫੀਸਦੀ ਸਟਾਫ ਨਾਲ ਫਿਰ ਖੁੱਲ੍ਹ ਸਕਣਗੇ।
ਦਿੱਲੀ ਵਿਚ ਕੋਰੋਨਾ ਦੇ ਵਧਦੇ ਮਾਮਲਿਆਂ ਕਾਰਨ ਕਈ ਪਾਬੰਦੀਆਂ ਲਗਾਈਆਂ ਗਈਆਂ ਸਨ। ਇਸ ਵਿਚ ਵੀਕੈਂਡ ਕਰਫਿਊ ਦੇ ਨਾਲ ਆਡ-ਈਵਨ ਸਿਸਟਮ ਵੀ ਸ਼ਾਮਲ ਸੀ। ਪ੍ਰਾਈਵੇਟ ਦਫਤਰਾਂ ਨੂੰ ਪੂਰੀ ਤਰ੍ਹਾਂ ਬੰਦ ਕਰਕੇ ਵਰਕ ਫਰਾਮ ਹੋਮ ਲਾਗੂ ਕੀਤਾ ਗਿਆ ਸੀ। ਦੁਕਾਨਾਂ ਲਈ ਲਾਗੂ ਆਡ-ਈਵਨ ਸਿਸਟਮ ਦਾ ਕਾਫੀ ਵਿਰੋਧ ਹੋ ਰਿਹਾ ਸੀ।
ਦਿੱਲੀ ਵਿਚ ਕੋਵਿਡ ਕੇਸਾਂ ਵਿਚ ਗਿਰਾਵਟ ਆਈ ਹੈ। ਦੇਸ਼ ਦੇ ਮਾਮਲੇ ਲਗਾਤਾਰ ਵਧ ਰਹੇ ਹਨ ਪਰ ਭਾਰਤ ਵਿਚ ਪਿਛਲੇ 24 ਘੰਟਿਆਂ ਵਿਚ ਕੋਰੋਨਾ ਦੇ 3,47,254 ਨਵੇਂ ਮਾਮਲੇ ਸਾਹਮਣੇ ਆਏ ਤੇ ਨਾਲ ਹੀ 703 ਲੋਕਾਂ ਦੀ ਕੋਰੋਨਾ ਕਾਰਨ ਜਾਨ ਚਲੀ ਗਈ। ਕੋਰੋਨਾ ਕੇਸਾਂ ਦਾ ਇਹ ਅੰਕੜਾ ਕਲ ਦੇ ਮੁਕਾਬਲੇ ਲਗਭਗ 30 ਹਜ਼ਾਰ ਤੋਂ ਜ਼ਿਆਦਾ ਹੈ। ਇਸ ਤੋਂ ਇਲਾਵਾ ਕਈ ਮਹੀਨਿਆਂ ਬਾਅਦ 700 ਤੋਂ ਵਧ ਮੌਤਾਂ ਹੋਈਆਂ ਹਨ।
ਵੀਡੀਓ ਲਈ ਕਲਿੱਕ ਕਰੋ -:
“ਕੀ ਭਗਵੰਤ ਮਾਨ AAP ਦੀ ਬੇੜੀ ਲਾ ਸਕਣਗੇ ਪਾਰ ? ਭਗਵੰਤ ਮਾਨ ‘ਤੇ ਆਪ ਨੇ ਕਿਉਂ ਖੇਡਿਆ ਦਾਅ ? ਕੀ ਹੋਵੇਗਾ ਆਮ ਆਦਮੀ ਪਾਰਟੀ ਨੂੰ ਫਾਇਦਾ ? “
ਇਹ ਵੀ ਪੜ੍ਹੋ : ਹੁਣ ਇੰਡੀਆ ਗੇਟ ਨਹੀਂ, ਨੈਸ਼ਨਲ ਵਾਰ ਮੈਮੋਰੀਅਲ ‘ਚ ਜਲੇਗੀ ‘ਅਮਰ ਜਵਾਨ ਜੋਤੀ’ ਦੀ ਮਸ਼ਾਲ ਦੀ ਲੌਂ
ਰਾਜਧਾਨੀ ਦਿੱਲੀ ਵਿਚ ਕੱਲ੍ਹ 12306 ਕੋਰੋਨਾ ਕੇਸ ਮਿਲੇ ਸਨ ਅਤੇ 46 ਲੋਕਾਂ ਨੇ ਜਾਨ ਗੁਆਈ ਸੀ। ਦਿੱਲੀ ਵਿਚ ਸੰਕਰਮਣ ਦਰ ਵੀ ਹੌਲੀ-ਹੌਲੀ ਕੰਟਰੋਲ ਵਿਚ ਆ ਰਿਹਾ ਹੈ। ਦਿੱਲੀ ਸਰਕਾਰ ਨੇ ਪਹਿਲਾਂ ਹੀ ਕਿਹਾ ਸੀ ਕਿ ਜੇਕਰ ਕੋਵਿਡ ਕੰਟਰੋਲ ਵਿਚ ਆਇਆ ਤਾਂ ਪਾਬੰਦੀਆਂ ਨੂੰ ਹਟਾਇਆ ਜਾ ਸਕਦਾ ਹੈ। ਰਾਜਧਾਨੀ ਵਿਚ ਕੋਰੋਨਾ ਵਾਇਰਸ ਦੇ 24,383 ਨਵੇਂ ਮਾਮਲੇ ਸਾਹਮਣੇ ਆਏ ਤੇ 34 ਮਰੀਜ਼ਾਂ ਦੀ ਮੌਤ ਹੋ ਗਈ। ਸੰਕਰਮਣ ਦਰ 30.64 ਫੀਸਦੀ ਦਰਜ ਕੀਤੀ ਗਈ।