ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਸਵੇਰੇ ਗੁਰਜਾਤ ਵਿਚ ਸੋਮਨਾਥ ਮੰਦਰ ਕੋਲ ਬਣੇ ਸਰਕਟ ਹਾਊਸ ਦਾ ਵੀਡੀਓ ਕਾਨਫਰੰਸਿੰਗ ਜ਼ਰੀਏ ਉਦਘਾਟਨ ਕੀਤਾ। ਇਹ ਭਵਨ 30 ਕਰੋੜ ਦੀ ਲਾਗਤ ਨਾਲ ਤਿਆਰ ਕੀਤਾ ਗਿਆ ਹੈ। ਇਸ ਸਰਕਟ ਹਾਊਸ ਨੂੰ ਆਧੁਨਿਕ ਸਹੂਲਤਾਂ ਨਾਲ ਲੈਸ ਕੀਤਾ ਗਿਆ ਹੈ। ਉਥੇ ਵੀਆਈਪੀ ਅਤੇ ਡੀਲਕਸ ਕਮਰੇ ਵੀ ਉਪਲਬਧ ਹਨ। ਉਥੇ ਕਾਨਫਰੰਸ ਤੇ ਆਡੀਟੋਰੀਅਮ ਹਾਲ ਵੀ ਹੈ।
ਇਸ ਸਰਕਟ ਹਾਊਸ ਨੂੰ ਇਸ ਤਰ੍ਹਾਂ ਬਣਾਇਆ ਗਿਆ ਹੈ ਕਿ ਇਸ ਦੇ ਹਰ ਕਮਰੇ ਤੋਂ ਸਮੁੰਦਰ ਦਿਖਦਾ ਹੈ। ਪੀਐੱਮਓ ਦਫਤਰ ਨੇ ਦੱਸਿਆ ਕਿ ਸੋਮਨਾਥ ਮੰਦਰ ਕੋਲ ਕੋਈ ਸਰਕਾਰੀ ਸਹੂਲਤ ਉਪਲਬਧ ਨਹੀਂ ਸੀ। ਅਜਿਹੇ ਵਿਚ ਇਹ ਸਰਕਟ ਹਾਊਸ ਸਾਰੀਆਂ ਜ਼ਰੂਰਤਾਂ ਨੂੰ ਪੂਰਾ ਕਰੇਗਾ। ਪੀਐੱਮ ਮੋਦੀ ਨੇ ਕਿਹਾ ਕਿ ਵੱਖ-ਵੱਖ ਸੂਬਿਆਂ ਵਿਚ, ਦੇਸ਼ ਤੇ ਦੁਨੀਆ ਦੇ ਵੱਖ-ਵੱਖ ਕੋਨਿਆਂ ਤੋਂ ਸੋਮਨਾਥ ਮੰਦਰ ਵਿਚ ਦਰਸ਼ਨ ਕਰਨ ਹਰ ਸਾਲ ਲਗਭਗ 1 ਕਰੋੜ ਸ਼ਰਧਾਲੂ ਆਉਂਦੇ ਹਨ। ਇਹ ਸ਼ਰਧਾਲੂ ਜਦੋਂ ਇਥੋਂ ਵਾਪਸ ਜਾਂਦੇ ਹਨ ਤਾਂ ਆਪਣੇ ਨਾਲ ਕਈ ਨਵੇਂ ਤਜਰਬੇ, ਕਈ ਨਵੇਂ ਵਿਚਾਰ ਤੇ ਇੱਕ ਨਵੀਂ ਸੋਚ ਲੈ ਕੇ ਜਾਂਦੇ ਹਨ।
ਵੀਡੀਓ ਲਈ ਕਲਿੱਕ ਕਰੋ -:
“ਕੀ ਭਗਵੰਤ ਮਾਨ AAP ਦੀ ਬੇੜੀ ਲਾ ਸਕਣਗੇ ਪਾਰ ? ਭਗਵੰਤ ਮਾਨ ‘ਤੇ ਆਪ ਨੇ ਕਿਉਂ ਖੇਡਿਆ ਦਾਅ ? ਕੀ ਹੋਵੇਗਾ ਆਮ ਆਦਮੀ ਪਾਰਟੀ ਨੂੰ ਫਾਇਦਾ ? “
ਸੋਮਨਾਥ ਮੰਦਰ ਦੇ ਇਤਿਹਾਸ ਬਾਰੇ ਗੱਲ ਕੀਤੀ ਜਾਵੇ ਤਾਂ ਸਮੇਂ-ਸਮੇਂ ‘ਤੇ ਮੰਦਰ ਉਤੇ ਕਈ ਹਮਲੇ ਹੋਏ ਅਤੇ ਤੋੜ-ਫੋੜ ਕੀਤੀ ਗਈ। ਮੰਦਰ ‘ਤੇ ਲਗਭਗ 17 ਵਾਰ ਹਮਲੇ ਹੋਏ ਅਤੇ ਹਰ ਵਾਰ ਮੰਦਰ ਦਾ ਪੁਨਰ ਨਿਰਮਾਣ ਕੀਤਾ ਗਿਆ। ਸੋਮਨਾਥ ਪ੍ਰਦਰਸ਼ਨ ਕੇਂਦਰ ਨੂੰ ਟੂਰਿਸਟ ਸੁਵਿਧਾ ਕੇਂਦਰ ਦੇ ਹਾਲ ‘ਚ ਬਣਾਇਆ ਗਿਆ ਹੈ। ਇਸ ਵਿਚ ਪ੍ਰਾਚੀਨ ਸੋਮਨਾਥ ਮੰਦਰ ਦੇ ਨਸ਼ਟ ਹੋ ਚੁੱਕੇ ਹਿੱਸਿਆਂ ਦੀ ਵੀ ਜਾਣਕਾਰੀ ਦਿੱਤੀ ਜਾਵੇਗੀ। ਪੁਰਾਣਾ ਸੋਮਨਾਥ ਮੰਦਰ ਨਾਗਰ ਸ਼ੈਲੀ ‘ਚ ਬਣਿਆ ਸੀ, ਉਸ ਦੇ ਵਾਸਤੂਸ਼ਿਲਪ ਦੀ ਜਾਣਕਾਰੀ ਸੈਲਾਨੀ ਨੂੰ ਇਥੋਂ ਮਿਲ ਸਕੇਗੀ, ਸੋਮਨਾਥ ਮੰਦਰ ਭਗਵਾਨ ਸ਼ਿਵ ਸ਼ੰਕਰ ਨੂੰ ਸਮਰਿਪਤ ਹੈ।