ਯੂ. ਪੀ. ਪੁਲਿਸ ਨੇ ਲਖੀਮਪੁਰ ਖੀਰੀ ਮਾਮਲੇ ਵਿਚ ਦੂਜੀ ਚਾਰਜਸ਼ੀਟ ਦਾਖਲ ਕਰ ਦਿੱਤੀ ਹੈ। ਚਾਰਜਸ਼ੀਟ ਵਿਚ 7 ਕਿਸਾਨਾਂ ਖਿਲਾਫ ਇੱਕ ਡਰਾਈਵਰ ਤੇ ਦੋ ਭਾਜਪਾ ਨੇਤਾਵਾਂ ਦੀ ਹੱਤਿਆ ਦਾ ਦੋਸ਼ ਲਗਾਇਆ ਗਿਆ ਹੈ। ਪਿਛਲੇ ਸਾਲ ਲਖੀਮਪੁਰ ਵਿਚ 3 ਅਕਤੂਬਰ ਦੀ ਘਟਨਾ ਨੂੰ ਲੈ ਕੇ ਇਹ ਚਾਰਜ ਦਾਖਲ ਕੀਤੀ ਗਈ ਹੈ।
ਕੇਂਦਰੀ ਮੰਤਰੀ ਅਜੇ ਮਿਸ਼ਰਾ ਦੇ ਬੇਟੇ ਆਸ਼ੀਸ਼ ਮਿਸ਼ਰਾ ਨੇ ਕਥਿਤ ਤੌਰ ‘ਤੇ ਆਪਣੀ ਐੱਸਯੂਵੀ ਨਾਲ ਚਾਰ ਕਿਸਾਨਾਂ ਤੇ ਇੱਕ ਹੋਰ ਪੱਤਰਕਾਰ ਨੂੰ ਕੁਚਲ ਦਿੱਤਾ ਸੀ ਜਿਸ ਤੋਂ ਬਾਅਦ ਹਿੰਸਾ ਭੜਕ ਉਠੀ ਸੀ। ਇਸ ਦੇ ਬਾਅਦ ਦੋ ਭਾਜਪਾ ਵਰਕਰਾਂ ਸਣੇ 3 ਲੋਕਾਂ ਦੀ ਕੁੱਟ-ਕੁੱਟ ਕੇ ਹੱਤਿਆ ਕਰ ਦਿੱਤੀ ਗਈ ਸੀ। ਡਰਾਈਵਰ ਤੇ ਭਾਜਪਾ ਵਰਕਰਾਂ ਦੀ ਹੱਤਿਆ ਦੇ ਮਾਮਲੇ ਵਿਚ ਪੁਲਿਸ ਨੇ 7 ਕਿਸਾਨਾਂ ਨੂੰ ਗ੍ਰਿਫਤਾਰ ਕੀਤਾ ਹੈ।
ਲਖੀਮਪੁਰ ਖੀਰੀ ਮਾਮਲੇ ਨੂੰ ਲੈ ਕੇ ਦਾਖਲ ਕੀਤੀ ਗਈ ਪਹਿਲੀ ਚਾਰਜਸ਼ੀਟ ਵਿਚ ਕੇਂਦਰੀ ਗ੍ਰਹਿ ਮੰਤਰੀ ਦੇ ਬੇਟੇ ਨੂੰ ਦੋਸ਼ੀ ਬਣਾਇਆ ਗਿਆ ਹੈ। ਯੂਪੀ ਪੁਲਿਸ ਨੇ ਘਟਨਾ ਦੇ ਅਗਲੇ ਦਿਨ ਆਸ਼ੀਸ਼ ਮਿਸ਼ਰਾ ਤੇ 12 ਹੋਰਨਾਂ ਨੂੰ ਹੱਤਿਆ ਦੇ ਦੋਸ਼ੀ ਵਿਚ ਨਾਮਜ਼ਦ ਕਰਦੇ ਹੋਏ FIR ਦਰਜ ਕੀਤੀ ਸੀ ਪਰ ਕੇਂਦਰੀ ਮੰਤਰੀ ਦੇ ਬੇਟੇ ਨੂੰ ਸੁਪਰੀਮ ਕੋਰਟ ਦੀ ਫਟਕਾਰ ਤੋਂ ਬਾਅਦ ਇੱਕ ਹਫਤੇ ਬਾਅਦ ਗ੍ਰਿਫਤਾਰ ਕੀਤਾ ਸੀ।
ਵੀਡੀਓ ਲਈ ਕਲਿੱਕ ਕਰੋ -:
“ਕੀ ਭਗਵੰਤ ਮਾਨ AAP ਦੀ ਬੇੜੀ ਲਾ ਸਕਣਗੇ ਪਾਰ ? ਭਗਵੰਤ ਮਾਨ ‘ਤੇ ਆਪ ਨੇ ਕਿਉਂ ਖੇਡਿਆ ਦਾਅ ? ਕੀ ਹੋਵੇਗਾ ਆਮ ਆਦਮੀ ਪਾਰਟੀ ਨੂੰ ਫਾਇਦਾ ? “
ਮਾਮਲੇ ਦੀ ਜਾਂਚ ਕਰ ਰਹੇ ਯੂ. ਪੀ. ਪੁਲਿਸ ਦੀ ਵਿਸ਼ੇਸ਼ ਟੀਮ ਨੇ ਇਸ ਮਹੀਨੇ ਦੀ ਸ਼ੁਰੂਆਤ ਵਿਚ ਇੱਕ ਸਥਾਨਕ ਕੋਰਟ ਵਿਚ 5000 ਪੰਨ੍ਹਿਆਂ ਦੀ ਪਹਿਲੀ ਚਾਰਜਸ਼ੀਟ ਦਾਖਲ ਕੀਤੀ ਸੀ। ਇਸ ਦੌਰਾਨ ਵਿਸ਼ੇਸ਼ ਜਾਂਚ ਦਲ ਚਾਰਜਸ਼ੀਟ ਦੇ ਹਜ਼ਾਰਾਂ ਪੰਨ੍ਹੇ ਲੈ ਕੇ ਲਖੀਮਪੁਰ ਖੀਰੀ ਵਿਚ ਮੁੱਖ ਜੁਡੀਸ਼ੀਅਲ ਮੈਜਿਸਟ੍ਰੇਟ ਦੀ ਅਦਾਲਤ ਵਿਚ ਪੁੱਜੀ ਸੀ। ਪੰਨ੍ਹੇ ਦੋ ਤਾਲੇ ਲੱਗੇ ਇੱਕ ਵੱਡੀ ਪੇਟੀ ਵਿਚ ਸੀ। ਕੇਂਦਰੀ ਮੰਤਰੀ ਅਜੇ ਮਿਸ਼ਰਾ ਦਾ ਜੇਲ੍ਹ ਵਿਚ ਬੰਦ ਮੁੰਡਾ ਆਸ਼ੀਸ਼ ਮਿਸ਼ਰਾ ਪਿਛਲੇ ਸਾਲ ਅਕਤੂਬਰ ਵਿਚ ਲਖੀਮਪੁਰ ਖੀਰੀ ਵਿਚ ਚਾਰ ਕਿਸਾਨਾਂ ਤੇ ਇੱਕ ਪੱਤਰਕਾਰ ਦੀ ਹੱਤਿਆ ਦਾ ਮੁੱਖ ਦੋਸ਼ੀ ਹੈ। ਕੁੱਲ 8 ਲੋਕਾਂ ਦੀ ਇਸ ਘਟਨਾ ਵਿਚ ਮੌਤ ਹੋਈ ਸੀ।