ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਅੱਜ ਪਹਿਲੀ ਸੂਚੀ ਜਾਰੀ ਕਰਨ ਪਿੱਛੋਂ ਪਠਾਨਕੋਟ ਸੀਟ ਤੋਂ ਪਾਰਟੀ ਦੇ ਸੂਬਾ ਪ੍ਰਧਾਨ ਅਸ਼ਵਨੀ ਕੁਮਾਰ ਸ਼ਰਮਾ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ।
ਦੱਸ ਦੇਈਏ ਕਿ ਭਾਰਤੀ ਜਨਤਾ ਪਾਰਟੀ ਭਾਜਪਾ ਨੇ ਅੱਜ ਸ਼ਾਮ ਨੂੰ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਆਪਣੇ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ ਸੀ, ਜਿਸ ਵਿੱਚਪੰਜਾਬ ਭਾਜਪਾ ਨੇ ਆਪਣੀ ਪਹਿਲੀ ਸੂਚੀ ਦੇ ਵਿੱਚ 34 ਉਮੀਦਵਾਰਾਂ ਦੇ ਨਾਮ ਦਾ ਐਲਾਨ ਕੀਤਾ।
ਲਿਸਟ ਜਾਰੀ ਕਰਦਿਆਂ ਭਾਜਪਾ ਆਗੂਆਂ ਨੇ ਕਿਹਾ ਕਿ 12 ਉਮੀਦਵਾਰ ਕਿਸਾਨ ਪਰਿਵਾਰਾਂ ਨਾਲ ਸਬੰਧਿਤ ਹਨ, ਜਦਕਿ 8 SC ਭਾਈਚਾਰੇ ਨਾਲ ਸਬੰਧਿਤ ਉਮੀਦਵਾਰਾਂ ਨੂੰ ਟਿਕਟ ਦਿੱਤੀ ਗਈ ਹੈ। ਭਾਜਪਾ ਨੇ ਕਿਹਾ ਕਿ ਸਾਰੇ ਵਰਗਾਂ ਨੂੰ ਨਾਲ ਲੈ ਕੇ ਚੱਲਣਾ ਹੈ ਸਾਡਾ ਸੰਕਲਪ ਹੈ। ਇਸ ਦੌਰਾਨ ਜਾਰੀ ਕੀਤੀ ਗਈ ਸੂਚੀ ਵਿੱਚ 13 ਉਮੀਦਵਾਰ ਸਿੱਖ ਭਾਈਚਾਰੇ ਨਾਲ ਸਬੰਧਿਤ ਹਨ।
ਵੀਡੀਓ ਲਈ ਕਲਿੱਕ ਕਰੋ -:
“ਕੀ ਭਗਵੰਤ ਮਾਨ AAP ਦੀ ਬੇੜੀ ਲਾ ਸਕਣਗੇ ਪਾਰ ? ਭਗਵੰਤ ਮਾਨ ‘ਤੇ ਆਪ ਨੇ ਕਿਉਂ ਖੇਡਿਆ ਦਾਅ ? ਕੀ ਹੋਵੇਗਾ ਆਮ ਆਦਮੀ ਪਾਰਟੀ ਨੂੰ ਫਾਇਦਾ ? “
ਭਾਜਪਾ ਆਗੂਆਂ ਨੇ ਅੱਗੇ ਕਿਹਾ ਕਿ ਸਾਡੀ ਸੂਚੀ ਦੇ ਵਿੱਚ ਉਦਯੋਗਪਤੀ ਡਾਕਟਰ ਵਕੀਲ ਤੇ ਨੌਜਵਾਨ ਵੀ ਸ਼ਾਮਿਲ ਹਨ। ਭਾਜਪਾ ਨੇ ਜਲੰਧਰ ਸੈਂਟ੍ਰਲ ਤੋਂ ਮਨੋਰੰਜਨ ਕਾਲੀਆ, ਜਲੰਧਰ ਵੈਸਟ ਤੋਂ ਮਹਿੰਦਰਪਾਲ ਭਗਤ, ਕਪੂਰਥਲਾ ਤੋਂ ਰਣਜੀਤ ਸਿੰਘ ਖੋਜੇਵਾਲ, ਅੰਮ੍ਰਿਤਸਰ ਨੌਰਥ ਤੋਂ ਸੁਖਵਿੰਦਰ ਸਿੰਘ ਪਿੰਟੂ, ਤਰਨਤਾਰਨ ਤੋਂ ਨਵਰੀਤ ਸਿੰਘ ਸ਼ਫੀਪੁਰਾ, ਦੀਨਾਨਗਰ ਤੋਂ ਰੇਨੂੰ ਕਸ਼ਿਯਪ, ਸ੍ਰੀ ਹਰਗੋਬਿੰਦਪੁਰ ਤੋਂ ਬਲਜਿੰਦਰ ਸਿੰਘ ਦਕੋਹਾ, ਜਲੰਧਰ ਨੌਰਥ ਤੋਂ ਕੇ.ਡੀ ਭੰਡਾਰੀ, ਗੜ੍ਹਸ਼ੰਕਰ ਤੋਂ ਨਿਮਸ਼ਾ ਮਹਿਤਾ, ਗਿੱਲ (ਲੁਧਿਆਣਾ) ਤੋਂ ਐਸ.ਆਰ ਲੱਧੜ, ਸੁਰਜੀਤ ਕੁਮਾਰ ਜਿਆਣੀ ਨੂੰ ਫਾਜ਼ਿਲਕਾ ਤੋਂ ਚੋਣ ਮੈਦਾਨ ‘ਚ ਉਤਾਰਿਆ ਗਿਆ ਹੈ।