ਜਲਾਲਾਬਾਦ ਵਿਚ ਹੋਏ ਬੰਬ ਬਲਾਸਟ ਮਾਮਲੇ ਵਿਚ ਐੱਨ. ਆਈ. ਏ. ਨੇ ਤਰਨਤਾਰਨ, ਫਾਜ਼ਿਲਕਾ ਤੇ ਫਿਰੋਜ਼ਪੁਰ ਵਿਚ 5 ਥਾਵਾਂ ‘ਤੇ ਛਾਪੇਮਾਰੀ ਕੀਤੀ, ਜਿਸ ਵਿਚ ਕੁਝ ਅਹਿਮ ਦਸਤਾਵੇਜ਼ ਤੋਂ ਇਲਾਵਾ ਇਲੈਕਟ੍ਰਾਨਿਕ ਗੈਜੇਟ ਤੇ ਗੋਲਾ-ਬਾਰੂਦ ਵੀ ਬਰਾਮਦ ਹੋਇਆ ਹੈ। ਮਾਮਲੇ ਵਿਚ ਫੜੇ ਗਏ ਮੁੱਖ ਦੋਸ਼ੀ ਪ੍ਰਵੀਨ ਕੁਮਾਰ ਦੀ ਨਿਸ਼ਾਨਦੇਹੀ ‘ਤੇ ਇਹ ਰੇਡ ਕੀਤੀ ਗਈ।
NIA ਦੀ ਇਹ ਰੇਡ ਸ਼ੁੱਕਰਵਾਰ ਨੂੰ ਪੰਜਾਬ ਦੀਆਂ 5 ਥਾਵਾਂ ‘ਤੇ ਹੋਈ। ਐੱਨ. ਆਈ. ਏ. ਦੀ ਟੀਮ ਨੇ ਤਰਨਤਾਰਨ ਦੇ ਸਰਦਾਰ ਇਨਕਲੇਵ ਤੇ ਬਾਠ ਰੋਡ ‘ਤੇ ਛਾਪੇਮਾਰੀ ਕੀਤੀ। ਟੀਮ ਅਮਨਦੀਪ ਐਵੇਨਿਊ ਨਿਵਾਸੀ ਸਰਬਰਿੰਦਰ ਸਿੰਘ ਭਰੋਵਾਲ ਦੇ ਘਰ ਵੀ ਪੁੱਜੀ। ਹਾਲਾਂਕਿ ਸਰਬਿੰਦਰ ਸਿੰਘ ਨੇ ਘਰ ਤੋਂ ਕੁਝ ਵੀ ਰਿਕਵਰ ਨਾ ਹੋਣ ਦੀ ਗੱਲ ਕਹੀ ਹੈ ਪਰ NIA ਦੀ ਟੀਮ ਕੁਝ ਦਸਤਾਵੇਜ਼ ਨਾਲ ਲੈ ਗਈ ਹੈ। ਇਸ ਤੋਂ ਇਲਾਵਾ ਫਾਜ਼ਿਲਕਾ ਤੇ ਫਿਰੋਜ਼ਪੁਰ ‘ਚ ਵੀ ਐੱਨ. ਆਈ. ਏ. ਨੇ ਛਾਪੇਮਾਰੀ ਕੀਤੀ। ਇਥੋਂ ਗੋਲਾ ਬਾਰੂਮਦ ਤੇ ਕੁਝ ਇਲੈਕਟ੍ਰੋਨਿਕ ਗੈਜੇਟਸ ਮਿਲੇ ਜਿਨ੍ਹਾਂ ਬਾਰੇ ਅਜੇ NIA ਨੇ ਜਾਣਕਾਰੀ ਨਹੀਂ ਦਿੱਤੀ ਹੈ।
ਇਹ ਵੀ ਪੜ੍ਹੋ : SSM ਦੀਆਂ ਵਧੀਆ ਮੁਸ਼ਕਲਾਂ, ਚੋਣ ਕਮਿਸ਼ਨ ਨੇ ਰਜਿਸਟ੍ਰੇਸ਼ਨ ਦੀ ਅਰਜ਼ੀ ਇਤਰਾਜ਼ਾਂ ਸਣੇ ਰਾਜੇਵਾਲ ਨੂੰ ਮੋੜੀ
ਗੌਰਤਲਬ ਹੈ ਕਿ 15 ਸਤੰਬਰ 2021 ਨੂੰ ਜਲਾਲਾਬਾਦ ਦੇ ਪੰਜਾਬ ਨੈਸ਼ਨਲ ਬੈਂਕ ਦੇ ਨੇੜੇ ਇਕ ਪਲੇਟਿਨਾ ਮੋਟਰਸਾਈਕਲ ਵਿਚ ਬਲਾਸਟ ਹੋਇਆ ਸੀ ਜਿਸ ਵਿਚ ਇੱਕ ਨੌਜਵਾਨ ਬਿੰਦਰ ਸਿੰਘ ਦੀ ਮੌਤ ਹੋ ਗਈ ਸੀ। ਜਾਂਚ ਵਿਚ ਸਪੱਸ਼ਟ ਹੋਇਆ ਕਿ ਇਸ ਮੋਟਰਸਾਈਕਲ ‘ਚ ਬੰਬ ਲੱਗਾ ਸੀ ਤੇ ਇਸ ਨੂੰ ਭੀੜ ਵਾਲੀ ਜਗ੍ਹਾ ‘ਤੇ ਇੰਪਲਾਂਟ ਕੀਤਾ ਜਾਣਾ ਸੀ। NIA ਨੇ ਇਹ ਮਾਮਲਾ ਆਪਣੇ ਹੱਥ ਵਿਚ ਲੈ ਲਿਆ। ਪੁਲਿਸ ਨੇ ਪ੍ਰਵੀਨ ਕੁਮਾਰ ਨਾਂ ਦੇ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਸੀ, ਜੋ ਮਰਨ ਵਾਲੇ ਦਾ ਜੀਜਾ ਹੈ ਪਰ ਇਸ ਦੇ ਬਾਅਦ ਇਕ ਤੋਂ ਬਾਅਦ ਇੱਕ ਨਾਂ ਜੁੜਦੇ ਗਏ। ਇਸ ਮਾਮਲੇ ਵਿਚ ਹੁਣ ਤੱਕ 5 ਦੋਸ਼ੀਆਂ ਦੀ ਗ੍ਰਿਫਤਾਰੀ ਹੋ ਚੁੱਕੀ ਹੈ ਤੇ ਹੋਰ ਦੋਸ਼ੀਆਂ ਨੂੰ ਫੜਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।ਵੀਡੀਓ ਲਈ ਕਲਿੱਕ ਕਰੋ -: