ਪੰਜਾਬ ਵਿਚ ਸ਼ੁੱਕਰਵਾਰ ਦਾ ਦਿਨ ਕੜਾਕੇ ਦੀ ਠੰਡ ਤੋਂ ਰਾਹਤ ਭਰਿਆ ਰਿਹਾ। ਮੌਸਮ ਵਿਚ ਆਏ ਬਦਲਾਅ ਕਾਰਨ ਹੁਣ ਧੁੰਦ ਘੱਟ ਪੈ ਰਹੀ ਹੈ। ਦਿਨ ਦੇ ਸਮੇਂ ਹਲਕੀ ਧੁੱਪ ਦੇਖਣ ਨੂੰ ਮਿਲੀ ਪਰ ਸ਼ਾਮ ਹੁੰਦੇ ਹੀ ਆਸਮਾਨ ਵਿਚ ਬੱਦਲ ਛਾ ਗਏ ਤੇ ਹਵਾ ਚੱਲਣ ਲੱਗੀ।
ਮੌਸਮ ਵਿਭਾਗ ਮੁਤਾਬਕ ਸੂਬੇ ਦੇ ਕਈ ਜ਼ਿਲ੍ਹਿਆਂ ਵਿਚ ਅੱਜ ਤੇਜ਼ ਹਵਾਵਾਂ ਨਾਲ ਮੀਂਹ ਪਵੇਗਾ। ਇਸੇ ਤਹਿਤ ਮੌਸਮ ਵਿਚ ਆਏ ਬਦਲਾਅ ਕਾਰਨ ਸ਼ੁੱਕਰਵਾਰ ਨੂੰ ਵੱਧ ਤੋਂ ਵੱਧ ਤਾਪਮਾਨ 17 ਡਿਗਰੀ ਸੈਲਸੀਅਸ ਤੱਕ ਰਿਕਾਰਡ ਕੀਤਾ ਗਿਆ ਜਦੋਂ ਕਿ ਘੱਟੋ-ਘੱਟ ਤਾਪਮਾਨ 7 ਤੋਂ 10 ਡਿਗਰੀ ਸੈਲਸੀਅਸ ਦੇ ਵਿਚ ਰਿਹਾ। ਸ਼ੁੱਕਰਵਾਰ ਨੂੰ ਪਟਿਆਲਾ ਸਣੇ ਕਈ ਜ਼ਿਲ੍ਹਿਆਂ ਵਿਚ ਸਵੇਰੇ ਸੰਘਣੀ ਧੁੰਦ ਵੀ ਦੇਖਣ ਨੂੰ ਮਿਲੀ।
ਸੋਮਵਾਰ ਨੂੰ ਵੈਸਟਰਨ ਡਿਸਟਰਬੈਂਸ ਦਾ ਪ੍ਰਭਾਵ ਖਤਮ ਹੋ ਜਾਵੇਗਾ ਤੇ ਮੌਸਮ ਸਾਫ ਹੋਣ ਦੀ ਸੰਭਾਵਨਾ ਹੈ। ਮੌਸਮ ਵਿਚ ਆ ਰਹੇ ਬਦਲਾਅ ਨੂੰ ਲੈ ਕੇ ਕਿਸਾਨਾਂ ਨੂੰ ਅਲਰਟ ਕਰ ਦਿੱਤਾ ਗਿਆ ਹੈ ਤੇ ਉਨ੍ਹਾਂ ਨੂੰ ਐਡਵਾਈਜਰੀ ਜਾਰੀ ਕੀਤੀ ਗਈ ਹੈ ਕਿ ਉਹ ਦੋ ਦਿਨਾਂ ਤੱਕ ਫਸਲਾਂ ਦੀ ਸਿੰਚਾਈ ਨਾ ਕਰਨ ਤੇ ਨਾ ਹੀ ਸਪਰੇਅ ਦਾ ਛਿੜਕਾਅ ਕਰਨ।
ਵੀਡੀਓ ਲਈ ਕਲਿੱਕ ਕਰੋ -:
“ਕੀ ਭਗਵੰਤ ਮਾਨ AAP ਦੀ ਬੇੜੀ ਲਾ ਸਕਣਗੇ ਪਾਰ ? ਭਗਵੰਤ ਮਾਨ ‘ਤੇ ਆਪ ਨੇ ਕਿਉਂ ਖੇਡਿਆ ਦਾਅ ? ਕੀ ਹੋਵੇਗਾ ਆਮ ਆਦਮੀ ਪਾਰਟੀ ਨੂੰ ਫਾਇਦਾ ? “
ਇਹ ਵੀ ਪੜ੍ਹੋ : ਮੁੰਬਈ ਦੇ ਤਾੜਦੇਵ ਇਲਾਕੇ ਦੀ 20 ਮੰਜ਼ਿਲਾ ਬਿਲਡਿੰਗ ‘ਚ ਲੱਗੀ ਭਿਆਨਕ ਅੱਗ, 15 ਲੋਕ ਝੁਲਸੇ, 2 ਦੀ ਮੌਤ
ਮੌਸਮ ਵਿਭਾਗ ਨੇ ਪਹਿਲਾਂ ਹੀ ਭਵਿੱਖਬਾਣੀ ਕੀਤੀ ਸੀ ਕਿ ਵੈਸਟਰਨ ਡਿਸਟਰਬੈਂਸ ਦੇ ਐਕਟਿਵ ਹੋਣ ਨਾਲ ਪੰਜਾਬ ਵਿਚ 2 ਦਿਨਾਂ ਤੱਕ ਮੀਂਹ ਪਵੇਗਾ। ਅੱਜ ਦਾ ਪੂਰਾ ਦਿਨ ਮੌਸਮ ਦਾ ਮਿਜ਼ਾਜ਼ ਠੰਡਾ ਰਹੇਗਾ। ਬੂੰਦਾਬਾਦੀ ਤੇ ਹਲਕੀ ਬਾਰਿਸ਼ ਹੋਵੇਗੀ। ਐਤਵਾਰ ਨੂੰ ਵੀ ਮੀਂਹ ਦੀ ਸੰਭਾਵਨਾ ਪ੍ਰਗਟਾਈ ਗਈ ਹੈ। ਦੱਸ ਦੇਈਏ ਕਿ ਇਸ ਸਾਲ ਜਨਵਰੀ ਵਿਚ ਕਾਫੀ ਮੀਂਹ ਪੈ ਚੁੱਕਾ ਹੈ।