ਪੰਜਾਬ ਵਿਚ ਕੋਰੋਨਾ ਇੱਕ ਵਾਰ ਫਿਰ ਤੋਂ ਜਾਨਲੇਵਾ ਸਾਬਤ ਹੋ ਰਿਹਾ ਹੈ। ਸ਼ੁੱਕਰਵਾਰ ਨੂੰ 30 ਹੋਰ ਮਰੀਜ਼ਾਂ ਦੀ ਕੋਰੋਨਾ ਨਾਲ ਮੌਤ ਹੋ ਗਈ ਤੇ ਪਿਛੇ 21 ਦਿਨਾਂ ਵਿਚ ਕੁੱਲ 267 ਲੋਕਾਂ ਦੀ ਮੌਤਹੋ ਚੁੱਕੀ ਹੈ। ਸੂਬੇ ਵਿਚ ਜਨਵਰੀ ਵਿਚ ਹੁਣ ਤੱਕ 95 ਹਜਾਰ ਤੋਂ ਵੱਧ ਕੋਵਿਡ ਮਰੀਜ਼ ਵੀ ਮਿਲ ਚੁੱਕੇ ਹਨ।
ਬੀਤੇ 24 ਘੰਟਿਆਂ ਵਿਚ 7753 ਨਵੇਂ ਕੋਰੋਨਾ ਮਰੀਜ਼ ਮਿਲੇ ਹਨ। ਸਟੇਟ ਨੋਡਲ ਅਧਿਕਾਰੀ ਡਾ. ਰਾਜੇਸ਼ ਨੇ ਦੱਸਿਆਕਿ ਕੀਜੀ ਲਹਿਰ ਵਿਚ ਜਿਹੜੇ ਮਰੀਜ਼ਾਂ ਦੀ ਮੌਤ ਹੋ ਰਹੀ ਹੈ,ਉਸ ਦਾ ਮੁੱਖ ਕਾਰਨ ਮਰੀਜ਼ ਦਾ ਹਸਪਤਾਲ ਵਿਚ ਇਲਾਜ ਲਈ ਦੇਰ ਨਾਲ ਪਹੁੰਚਣਾ ਹੈ। ਹਰ ਸੰਭਵ ਇਲਾਜ ਦੇ ਬਾਵਜੂਦ ਉਨ੍ਹਾਂਦੀ ਜਾਨ ਨਹੀਂ ਬਚ ਸਕੀ। ਪਿਛਲੇ 10 ਦਿਨਾਂ ਤੋਂ ਲਗਾਤਾਰ 6000 ਤੋਂ ਵੱਧ ਨਵੇਂ ਮਰੀਜ਼ਮ ਮਿਲ ਰਹੇ ਹਨ। ਹੁਣ ਤਆਕ 16936 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਸ਼ੁੱਕਰਵਾਰ ਨੂੰ ਕ੍ਰਿਕਟਰ ਹਰਭਜਨ ਸਿੰਘ ਵੀ ਸੰਕਰਮਿਤ ਹੋ ਗਏ ਤੇ ਨਾਲ ਹੀ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਵੀ ਓਮੀਕ੍ਰੋਨ ਵੈਰੀਐਂਟ ਨਾਲ ਸੰਕਰਮਿਤ ਹੋਣ ਦੀ ਪੁਸ਼ਟੀ ਕੀਤੀ ਗਈ। ਹੁਣ ਉਨ੍ਹਾਂ ਦੀ ਹਾਲਤ ਵਿਚ ਸੁਧਾਰ ਹੈ।
ਕੋਰੋਨਾ ਸੰਕਰਮਿਤ ਮਰੀਜ਼ਾਂ ਦੀ ਗਿਣਤੀ ਜਨਵਰੀ ਮਹੀਨੇ ਵਿਚ ਹੀ 95 ਹਜ਼ਾਰ ਪਾਰ ਹੋ ਗਈ ਹੈ। ਇਸ ਦੀ ਵਜ੍ਹਾ ਕੋਰੋਨਾਵਾਇਰਸ ਦਾ ਨਵਾਂ ਵੈਰੀਐਂਟ ਓਮੀਕ੍ਰੋਨ ਹੀ ਹੈ। ਸੂਬੇ ਦੇ ਸਿਹਤ ਵਿਭਾਗ ਮੁਤਾਬਕ ਹੁਣ ਤੱਕ ਸੂਬੇ ਵਿਚ 61 ਓਮੀਕ੍ਰੋਨ ਕੇਸਾਂ ਦੀ ਪੁਸ਼ਟੀ ਹੋ ਗਈ ਹੈ ਪਰ ਨਵੇਂ ਮਿਲ ਰਹੇ ਮਰੀਜ਼ਾਂ ਵਿਚ ਜ਼ਿਆਦਾਤਰ ਓਮੀਕ੍ਰੋਨ ਵੈਰੀਐਂਟ ਨਾਲ ਮਿਲਦੇ ਜੁਲਦੇ ਹੀ ਹਨ। ਦੂਜੇ ਪਾਸੇ ਵਾਇਰਲ ਬੀਮਾਰੀਆਂ ਦੇ ਵਧਣ ਨਾਲ ਵੀ ਮਰੀਜ਼ਾਂ ਦੀ ਗਿਣਤੀ ਵੱਧ ਰਹੀ ਹੈ। ਚਕਿਤਸਕਾਂ ਇਸ ਨੂੰ ਵਾਇਰਲ ਬੀਮਾਰੀਆਂ ਤੇ ਕੋਵਿਡ ਦਾ ਰਲੇਵਾਂ ਮੰਨ ਰਹ ੇਹਨ। ਇਸ ਵਾਰ ਬੁਖਾਰ ਤੇ ਸਿਰ ਦਰਦ ਦੀ ਸ਼ਿਕਾਇਤ ਵਾਰੇ ਮਰੀਜ਼ਾਂ ਨੂੰਕੋਵਿਡ ਸਰੀਰਕ ਤੌਰ ‘ਤੇ ਜ਼ਿਆਦਾ ਤੋੜ ਰਿਹਾ ਹੈ। ਹਾਲਾਂਕਿ ਸੀ. ਟੀ. ਸਕੈਨ ਸੈਂਟਰਾਂ ‘ਚ ਚੈਸਟ ਇੰਫੈਕਸ਼ਨ ਵਾਲੇ ਮਰੀਜ਼ ਘੱਟ ਪਹੁੰਚ ਰਹੇ ਹਨ। ਆਕਸੀਜਨ ਸਪੋਰਟ ‘ਤੇ ਵੀ ਮਰੀਜ਼ ਘੱਟ ਹਨ। ਤੀਜੀ ਲਹਿਰ ਵਿਚ ਕੋਰੋਨਾ ਦਾ ਅਸਰ ਗਲੇ ਤੇ ਨੱਕ ਤੱਕ ਸੀਮਤ ਰਿਹਾ ਜਦੋਂ ਕਿ ਬੁਖਾਰ ਤਿੰਨ ਦਿਨ ਦੇ ਬਾਅਦ ਚੌਥੇ ਦਿਨ ਵਾਇਰਲ ਬੁਖਾਰ ਦੇ ਵੀ ਲੱਛਣ ਦਿਖਾਈ ਦਿੱਤੇ।
ਇਹ ਵੀ ਪੜ੍ਹੋ : ਭਾਰਤ ਦੇ ਸਾਬਕਾ ਫੁੱਟਬਾਲਰ ਨੇ ਦੁਨੀਆ ਨੂੰ ਕਿਹਾ ਅਲਵਿਦਾ, ਏਸ਼ੀਆਈ ਖੇਡਾਂ ‘ਚ ਦੇਸ਼ ਨੂੰ ਦਿਵਾਇਆ ਸੀ ਮੈਡਲ
ਵੀਡੀਓ ਲਈ ਕਲਿੱਕ ਕਰੋ -:
“ਕੀ ਭਗਵੰਤ ਮਾਨ AAP ਦੀ ਬੇੜੀ ਲਾ ਸਕਣਗੇ ਪਾਰ ? ਭਗਵੰਤ ਮਾਨ ‘ਤੇ ਆਪ ਨੇ ਕਿਉਂ ਖੇਡਿਆ ਦਾਅ ? ਕੀ ਹੋਵੇਗਾ ਆਮ ਆਦਮੀ ਪਾਰਟੀ ਨੂੰ ਫਾਇਦਾ ? “
ਕੋਰੋਨਾਵਾਇਰਸ ਦੀ ਪੁਸ਼ਟੀ ਲਈ ਡਾਕਟਰ RTPCR ਟੈਸਟ ਨੂੰ ਹੀ ਮੁੱਖ ਟੈਸਟ ਮੰਨ ਰਹੇ ਹਨ ਕਿਉਂਕਿ ਜਿਸ ਵਿਅਕਤੀ ਨੂੰ ਲੱਛਣ ਹੈ ਜਾਂ ਨਹੀਂ ਇਸ ਦੇ ਆਧਾਰ ‘ਤੇ ਰਿਪੋਰਟ ਨਹੀਂ ਹੈ ਸਗੋਂ ਉਹ ਨੱਕ ਤੋਂ ਲਏ ਜਾਣ ਵਾਲੇ ਸੀਰਮ ਸੈਂਪਲ ‘ਚ ਕੋਰੋਨਾ ਨੂੰ ਡਿਟੈਕਟ ਕਰਕੇ ਰਿਪੋਰਟ ਪਾਜ਼ੀਟਿਵ ਦਿੰਦਾ ਹੈ। ਹਾਲਾਂਕਿ ਹੁਣ ਕੋਵਿਡ ਦਾ ਚਲਨ ਬਦਲਿਆ ਕਿਉਂਕਿ ਨੱਕ, ਗਲੇ ਤੇ ਸਿਰ ‘ਤੇ ਕੋਵਿਡ ਜ਼ਿਆਦਾ ਹਾਵੀ ਹੋ ਰਿਹਾ ਹੈ। ਮੌਜੂਦਾ ਸਮੇਂ ‘ਚ ਜ਼ਿਆਦਾ ਸਮੇਂ ਤੱਕ 102 ਡਿਗਰੀ ਰਹਿਣ ਵਾਲਾ ਬੁਖਾਰ ਤੇ ਸਰੀਰ ਦਰਦ ਲੋਕਾਂ ਨੂੰ ਜ਼ਿਆਦਾ ਹੋ ਰਿਹਾ ਹੈ। ਦਾਖਲ ਮਰੀਜ਼ਾਂ ਨੂੰ ਰੇਮੇਡੇਸਿਵਰ ਅਤੇ ਐਂਟੀਬਾਇਓਟਿਕ ਦਵਾਈਆਂ ਵੀ ਦਿੱਤੀਆਂ ਗਈਆਂ ਪਰ ਬਚਾਇਆ ਨਹੀਂ ਜਾ ਸਕਿਆ।