ਹਰਮੀਤ ਸਿੰਘ ਕਾਲਕਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਣ ਗਏ ਹਨ। ਉੁਨ੍ਹਾਂ ਨੂੰ 29 ਵੋਟ ਮਿਲੇ। ਹਰਵਿੰਦਰ ਸਿੰਘ ਕੇਪੀ ਸੀਨੀਅਰ ਉਪ ਪ੍ਰਧਾਨ, ਆਤਮਾ ਸਿੰਘ ਲੁਬਾਣਾ ਉਪ ਪ੍ਰਧਾਨ ਤੇ ਜਗਦੀਪ ਸਿੰਘ ਕਾਹਲੋਂ ਨੂੰ ਜਨਰਲ ਸਕੱਤਰ ਬਣਾਇਆ ਗਿਆ। ਸ਼ਨੀਵਾਰ ਨੂੰ ਦਿਨ ਵਿਚ ਬੁਲਾਈ ਗਈ ਬੈਠਕ ਦੇਰ ਰਾਤ ਖਤਮ ਹੋਈ। ਬੈਠਕ ਵਿਚ ਹੀ ਮੁਲਤਵੀ ਕਰਕੇ ਦੁਬਾਰਾ ਬੁਲਾਈ ਗਈ ਸੀ।
ਚੋਣ ਨੂੰ ਲੈ ਕੇ ਨਿਦੇਸ਼ਕ ਗੁਰਦੁਆਰਾ ਚੋਣ ਦੁਆਰਾ ਬੁਲਾਈ ਗਈ ਬੈਠਕ ਵਿਚ ਮੈਂਬਰ ਆਪਸ ਵਿਚ ਹੀ ਭਿੜ ਗਏ ਸਨ। ਗੁਰਦੁਆਰਾ ਰਕਾਬ ਗੰਜ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਕਈ ਮੈਂਬਰ ਇਕ-ਦੂਜੇ ਨੂੰ ਭਲਾ-ਬੁਰਾ ਕਹਿੰਦੇ ਹੋਏ ਆਪਸ ਵਿਚ ਹੱਥੋਂਪਾਈ ਤੱਕ ਪਹੁੰਚ ਗਏ। ਕਈ ਮੈਂਬਰ ਮੀਟਿੰਗ ਦਾ ਬਾਈਕਾਟ ਕਰਕੇ ਚਲੇ ਗਏ ਸਨ।
ਇਹ ਵੀ ਪੜ੍ਹੋ : ਪੰਜਾਬ ’ਚ ਕੋਰੋਨਾ ਨੇ ਧਾਰਿਆ ਖਤਰਨਾਕ ਰੂਪ, ਇੱਕ ਦਿਨ ‘ਚ 7699 ਨਵੇਂ ਮਾਮਲੇ, 33 ਲੋਕਾਂ ਦੀ ਹੋਈ ਮੌਤ
ਇੱਕ ਮਹਿਲਾ ਮੈਂਬਰ ਨੇ ਤਾਂ ਇਥੋਂ ਤੱਕ ਕਹਿ ਦਿੱਤਾ ਸੀ ਕਿ ਬੇਅਦਬੀ ਉਤੇ ਸ਼ੋਰ ਸ਼ਰਾਬਾ ਕਰਨ ਵਾਲਿਆਂ ਨੇ ਅੱਜ ਗੁਰੂ ਸਾਹਿਬਾਨਾਂ ਸਾਹਮਣੇ ਇੱਕ ਦੂਜੇ ਨੂੰ ਗਾਲ੍ਹਾਂ ਕੱਢ ਕੇ ਹੱਥੋਂਪਾਈ ਕਰਕੇ ਬੇਅਦਬੀ ਕੀਤੀ ਹੈ। ਇਹ ਸਾਰਾ ਕੁਝ ਸਿੱਖ ਮਰਿਆਦਾਵਾਂ ਦੇ ਖਿਲਾਫ ਹੈ।
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਵ-ਨਿਯੁਕਤ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਕਿਹਾ ਕਿ ਸਿੱਖ ਸੰਗਤ ਨੇ ਜੋ ਸੇਵਾ ਉੁਨ੍ਹਾਂ ਨੂੰ ਸੌਂਪੀ ਹੈ ਉਹ ਉਸ ਨੂੰ ਪੂਰੀ ਈਮਾਨਦਾਰੀ ਨਾਲ ਨਿਭਾਉਣਗੇ। ਉਨ੍ਹਾਂ ਨੇ ਪ੍ਰਧਾਨ ਚੁਣੇ ਜਾਣ ਉਤੇ ਸਾਰੇ ਮੈਂਬਰਾਂ ਤੇ ਸਿੱਖ ਸੰਗਤਾਂ ਦਾ ਧੰਨਵਾਦ ਪ੍ਰਗਟਾਉਂਦੇ ਹੋਏ ਕਿਹਾ ਕਿ ਜੋ ਜ਼ਿੰਮੇਵਾਰੀ ਉਨ੍ਹਾਂ ਨੂੰ ਸੌਂਪੀ ਗਈ ਹੈ ਉਸ ‘ਤੇਤੇ ਉਹ ਪੂਰਾ ਖਰਾ ਉਤਰਨਗੇ। ਉੁਨ੍ਹਾਂ ਕਿਹਾ ਕਿ ਕਮੇਟੀ ਵੱਲੋਂ ਚਲਾਏ ਜਾ ਰਹੇ ਸਾਰੇ ਕੰਮਾਂ ਨੂੰ ਨਿਰਵਿਘਨ ਚਲਾਇਆ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -:
“ਕੀ ਭਗਵੰਤ ਮਾਨ AAP ਦੀ ਬੇੜੀ ਲਾ ਸਕਣਗੇ ਪਾਰ ? ਭਗਵੰਤ ਮਾਨ ‘ਤੇ ਆਪ ਨੇ ਕਿਉਂ ਖੇਡਿਆ ਦਾਅ ? ਕੀ ਹੋਵੇਗਾ ਆਮ ਆਦਮੀ ਪਾਰਟੀ ਨੂੰ ਫਾਇਦਾ ? “
ਗੌਰਤਲਬ ਹੈ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਤੇ ਮਨਜੀਤ ਸਿੰਘ ਜੀ ਕੇ ਲਗਭਗ 21 ਮੈਂਬਰ ਹਨ। ਅਕਾਲੀ ਦਲ ਦੇ ਜ਼ਿਆਦਾ ਮੈਂਬਰ ਹੋਣ ਕਾਰਨ ਦਿੱਲੀ ਇਕਾਈ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਦੇ ਨਵੇਂ ਪ੍ਰਧਾਨ ਬਣਨ ਦੀ ਉਮੀਦ ਜ਼ਿਆਦਾ ਸੀ।